IPL 2024: ਐਲੀਮੀਨੇਟਰ ਮੈਚ ਜਿੱਤ ਕੇ ਕੁਆਲੀਫਾਇਰ-2 'ਚ ਪਹੁੰਚਿਆ ਰਾਜਸਥਾਨ ਰਾਇਲਜ਼; ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾਇਆ
Published : May 23, 2024, 7:15 am IST
Updated : May 23, 2024, 7:15 am IST
SHARE ARTICLE
RR vs RCB IPL 2024 Eliminator
RR vs RCB IPL 2024 Eliminator

ਹੁਣ 24 ਮਈ ਨੂੰ ਕੁਆਲੀਫਾਇਰ-2 ’ਚ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ ਰਾਜਸਥਾਨ ਦਾ ਸਾਹਮਣਾ

IPL 2024: ਰਾਜਸਥਾਨ ਰਾਇਲਜ਼ (RR) ਨੇ IPL ਐਲੀਮੀਨੇਟਰ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੂੰ 4 ਵਿਕਟਾਂ ਨਾਲ ਹਰਾ ਕੇ ਕੁਆਲੀਫਾਇਰ-2 ਵਿਚ ਥਾਂ ਬਣਾ ਲਈ ਹੈ। ਰਾਜਸਥਾਨ ਹੁਣ 24 ਮਈ ਨੂੰ ਕੁਆਲੀਫਾਇਰ-2 ਵਿਚ ਸਨਰਾਈਜ਼ਰਸ ਹੈਦਰਾਬਾਦ ਨਾਲ ਭਿੜੇਗੀ, ਇਹ ਮੈਚ ਚੇਨਈ ਵਿਚ ਹੋਵੇਗਾ। ਕੁਆਲੀਫਾਇਰ-2 ਵਿਚ ਜੋ ਵੀ ਟੀਮ ਜਿੱਤੇਗੀ ਉਸ ਨੂੰ ਫਾਈਨਲ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਕਰਨਾ ਪਵੇਗਾ।

ਅਹਿਮਦਾਬਾਦ ਵਿਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੈਂਗਲੁਰੂ ਨੇ 20 ਓਵਰਾਂ 'ਚ 8 ਵਿਕਟਾਂ 'ਤੇ 172 ਦੌੜਾਂ ਬਣਾਈਆਂ। ਰਾਜਸਥਾਨ ਨੇ 19 ਓਵਰਾਂ 'ਚ 6 ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ। ਰੋਵਮੈਨ ਪਾਵੇਲ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।

ਰਾਜਸਥਾਨ ਲਈ ਯਸ਼ਸਵੀ ਜੈਸਵਾਲ ਨੇ ਸੱਭ ਤੋਂ ਵੱਧ 45 ਦੌੜਾਂ ਬਣਾਈਆਂ। ਰਿਆਨ ਪਰਾਗ 36 ਦੌੜਾਂ ਬਣਾ ਕੇ ਆਊਟ ਹੋਏ ਅਤੇ ਸ਼ਿਮਰੋਨ ਹੇਟਮਾਇਰ 26 ਦੌੜਾਂ ਬਣਾ ਕੇ ਆਊਟ ਹੋਏ। ਮੁਹੰਮਦ ਸਿਰਾਜ ਨੇ 2 ਵਿਕਟਾਂ ਲਈਆਂ। ਕੈਮਰੂਨ ਗ੍ਰੀਨ, ਕਰਨ ਸ਼ਰਮਾ ਅਤੇ ਲੋਕੀ ਫਰਗੂਸਨ ਨੂੰ ਇਕ-ਇਕ ਵਿਕਟ ਮਿਲੀ। ਇਕ ਬੱਲੇਬਾਜ ਆਊਟ ਹੋ ਗਿਆ।

ਆਰਸੀਬੀ ਵਲੋਂ ਰਜਤ ਪਾਟੀਦਾਰ ਨੇ 34 ਅਤੇ ਵਿਰਾਟ ਕੋਹਲੀ ਨੇ 33 ਦੌੜਾਂ ਬਣਾਈਆਂ। ਕੋਹਲੀ ਨੇ IPL 'ਚ 8 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਹ ਲੀਗ ਦੇ ਟਾਪ ਸਕੋਰਰ ਹਨ। ਅਵੇਸ਼ ਖਾਨ ਨੇ 3 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਨੂੰ 2 ਸਫਲਤਾਵਾਂ ਮਿਲੀਆਂ। ਇਸ ਹਾਰ ਨਾਲ ਵਿਰਾਟ ਕੋਹਲੀ ਦਾ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਹੋ ਗਿਆ ਅਤੇ ਆਰਸੀਬੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ।

ਅਸ਼ਵਿਨ ਰਹੇ ਪਲੇਅਰ ਆਫ ਦ ਮੈਚ

ਰਾਜਸਥਾਨ ਰਾਇਲਜ਼ ਦੀ ਇਸ ਸ਼ਾਨਦਾਰ ਜਿੱਤ ਦਾ ਹੀਰੋ ਤਜਰਬੇਕਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਰਿਹਾ, ਜਿਸ ਨੇ ਕਿਫਾਇਤੀ ਗੇਂਦਬਾਜ਼ੀ ਕੀਤੀ ਅਤੇ 4 ਓਵਰਾਂ 'ਚ ਸਿਰਫ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਅਸ਼ਵਿਨ ਨੂੰ ਪਲੇਅਰ ਆਫ ਦ ਮੈਚ ਦਾ ਐਵਾਰਡ ਦਿਤਾ ਗਿਆ।

(For more Punjabi news apart from RR vs RCB IPL 2024 Eliminator punjabi News, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM

ਕਿਸਾਨਾਂ ਦੀ ਰੁਲ ਰਹੀ ਹੈ ਰਸਦ, ਮੋਰਚੇ 'ਚ ਨਹੀਂ ਰਿਹਾ ਕੋਈ ਕਿਸਾਨਾਂ ਦਾ ਰਾਸ਼ਨ ਸੰਭਾਲਣ ਵਾਲਾ, ਦੇਖੋ ਤਸਵੀਰਾਂ

20 Mar 2025 3:32 PM

Baba Raja Raj Singh ਦਾ Interview, ਕਿਹਾ -'ਪੰਥ ਵੱਲੋਂ ਨਕਾਰਿਆ ਜਾ ਚੁੱਕਿਆ Kuldeep Singh Gargaj...'

17 Mar 2025 1:28 PM
Advertisement