ਵੱਡੀ ਖ਼ਬਰ! ਵੈਸਟਇੰਡੀਜ਼ ਵਿੱਚ 11 ਭਾਰਤੀ ਖਿਡਾਰੀਆਂ ਨੇ 'ਹਿੱਟ-ਐਂਡ-ਰਨ' ਦੀ ਘਟਨਾ ਨੂੰ ਦਿੱਤਾ ਅੰਜਾਮ
Published : Jun 25, 2024, 2:12 pm IST
Updated : Jun 25, 2024, 2:12 pm IST
SHARE ARTICLE
Team India Hit and Run in West Indies After Ind vs Aus, T20 World Cup 2024
Team India Hit and Run in West Indies After Ind vs Aus, T20 World Cup 2024

ਭਾਰਤੀ ਟੀਮ ਦਾ ਸੈਮੀਫਾਈਨਲ ਮੁਕਾਬਲਾ ਇੰਗਲੈਂਡ ਨਾਲ 27 ਜੂਨ ਨੂੰ ਖੇਡਿਆ ਜਾਵੇਗਾ

Team India Hit and Run in West Indies After Ind vs Aus, T20 World Cup 2024: ਭਾਰਤੀ ਕ੍ਰਿਕੇਟ ਟੀਮ ਜਿੱਥੇ T20 ਵਿਸ਼ਵ ਕੱਪ 2024 ਖੇਡਣ ਲਈ ਵੈਸਟਇੰਡੀਜ਼ ਗਈ ਹੋਈ ਹੈ, ਉੱਥੇ ਇੱਕ ਵੱਡੀ ਖ਼ਬਰ ਨੇ ਦੁਨੀਆਂ ਭਰ ਵਿੱਚ ਕ੍ਰੀਏਕਟ ਪ੍ਰਸ਼ੰਕਾਂ ਨੂੰ ਹਿਲਾ ਕੇ ਰੱਖ ਦਿੱਤਾ। ਖ਼ਬਰ ਸਾਹਮਣੇ ਆ ਰਹੀ ਹੈ ਕਿ ਵਿਸ਼ਵ ਕੱਪ ਖੇਡਣ ਲਈ ਵੈਸਟਇੰਡੀਜ਼ ਵਿਖੇ ਪਹੁੰਚੀ ਭਾਰਤੀ ਟੀਮ ਨੇ ਇੱਕ 'ਹਿੱਟ-ਐਂਡ-ਰਨ' ਨੂੰ ਅੰਜਾਮ ਦਿੱਤਾ। 

ਹਾਲਾਂਕਿ ਪੂਰੀ ਦੁਨੀਆਂ ਸਣੇ ਭਾਰਤ ਵਿਖੇ ਬੈਠੇ ਹਰ ਇੱਕ ਕ੍ਰਿਕੇਟ ਪ੍ਰਸ਼ੰਕ ਨੂੰ ਇਸ ਘਟਨਾ ਬਾਰੇ ਪਤਾ ਸੀ ਪਰ ਦਿੱਲੀ ਪੁਲਿਸ ਇਸ ਘਟਨਾ 'ਤੇ ਇੱਕ ਵੱਖਰੇ ਤੌਰ 'ਤੇ ਚਾਨਣਾ ਪਾਇਆ ਹੈ।  

ਦਰਅਸਲ, ਭਾਰਤੀ ਟੀਮ ਨੇ ਬੀਤੇ ਦਿਨੀਂ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ICC T20 ਵਿਸ਼ਵ ਕੱਪ 2024 ਦੀ ਦੌੜ ਤੋਂ ਬਾਹਰ ਕਰ ਦਿੱਤਾ ਸੀ। ਇਸਦੇ ਨਾਲ ਹੀ ਭਾਰਤੀ ਟੀਮ ਆਸਟ੍ਰੇਲੀਆ ਨੂੰ ਹਰਾ ਕੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ।  

ਇਸ ਦੌਰਾਨ ਦਿੱਲੀ ਪੁਲਿਸ ਨੇ ਇੱਕ ਟਵੀਟ ਕਰਦਿਆਂ ਕਿਹਾ, "ਕੈਰੇਬੀਅਨ ਵਿੱਚ 'ਹਿੱਟ-ਐਂਡ-ਰਨ' ਦੀ ਇੱਕ ਘਟਨਾ ਵਿੱਚ, 11 ਭਾਰਤੀ ਪੁਰਸ਼ਾਂ ਨੇ ਇੱਕ ਅਰਬ ਤੋਂ ਵੱਧ ਦਿਲਾਂ ਨੂੰ 'ਚੋਰੀ' ਕੀਤਾ। ਸ਼ੁਰੂਆਤੀ ਜਾਂਚ ਵਿਚ ਦੱਸਿਆ ਜਾ ਰਿਹਾ ਹੈ ਕਿ ਇਸਦੇ ਪਿੱਛੇ 19/11 ਦਾ ਬਦਲਾ ਲੈਣ ਦਾ ਮਕਸਦ ਸੀ।" 

ਦਰਅਸਲ, ਭਾਰਤੀ ਟੀਮ ਨੂੰ 19 ਨਵੰਬਰ 2023 ਨੂੰ ICC ਵਿਸ਼ਵ ਕੱਪ ਵਿੱਚ ਫਾਈਨਲ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਹਿਜ਼ ਇੱਕ ਹਾਰ ਨਹੀਂ ਸੀ ਸਗੋਂ ਕਰੋੜਾਂ ਭਾਰਤੀਆਂ ਦੇ ਸੁਪਨੇ ਟੁੱਟਣ ਦਾ ਦਿਨ ਸੀ। ਇਸ ਕਰਕੇ ਭਾਰਤੀ ਟੀਮ ਵੱਲੋਂ ਬੀਤੇ ਦਿਨੀਂ ਆਸਟ੍ਰੇਲੀਆ ਨੂੰ ਦਿੱਤੀ ਹਾਰ ਉਸ ਦਿਨ ਦਾ ਬਾਦਲ ਮੰਨਿਆ ਜਾ ਰਿਹਾ ਹੈ। 

(For more news apart from Team India Hit and Run in West Indies After Ind vs Aus, T20 World Cup 2024, stay tuned to Rozana Spokesman)

Tags: ind vs aus

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement