ਅੰਡਰ - 19 : ਪਵਨ ਸ਼ਾਹ ਨੇ ਜੜਿਆ ਦੋਹਰਾ ਸ਼ਤਕ, ਬਣਾਇਆ ਰਿਕਾਰਡ
Published : Jul 25, 2018, 8:20 pm IST
Updated : Jul 25, 2018, 8:20 pm IST
SHARE ARTICLE
Under-19 Youth Tests
Under-19 Youth Tests

ਨੌਜਵਾਨ ਕ੍ਰਿਕੇਟਰ ਪਵਨ ਸ਼ਾਹ ਦੇ ਰਿਕਾਰਡ ਦੋਹਰੇ ਸ਼ਤਕ ਨਾਲ ਵੱਡਾ ਸਕੋਰ ਖਡ਼ਾ ਕਰਨ ਵਾਲੀ ਭਾਰਤ ਅੰਡਰ - 19 ਟੀਮ ਨੇ ਬੁੱਧਵਾਰ ਨੂੰ  ਸ਼੍ਰੀਲੰਕਾ ਅੰਡਰ - 19 ਦੇ ਸਿਖਰ...

ਹੰਬਨੋਟਾ : ਨੌਜਵਾਨ ਕ੍ਰਿਕੇਟਰ ਪਵਨ ਸ਼ਾਹ ਦੇ ਰਿਕਾਰਡ ਦੋਹਰੇ ਸ਼ਤਕ ਨਾਲ ਵੱਡਾ ਸਕੋਰ ਖਡ਼ਾ ਕਰਨ ਵਾਲੀ ਭਾਰਤ ਅੰਡਰ - 19 ਟੀਮ ਨੇ ਬੁੱਧਵਾਰ ਨੂੰ  ਸ਼੍ਰੀਲੰਕਾ ਅੰਡਰ - 19 ਦੇ ਸਿਖਰ ਕ੍ਰਮ ਨੂੰ ਹੈਰਾਨ ਕਰ ਦੂਜੇ ਯੂਥ ਟੈਸਟ ਕ੍ਰਿਕੇਟ ਮੈਚ 'ਤੇ ਅਪਣੀ ਪਕੜ ਮਜਬੂਤ ਕਰ ਲਈ। ਸ਼ਾਹ ਨੇ 282 ਦੌੜਾਂ ਬਣਾਈਆਂ ਜੋ ਅੰਡਰ - 19 ਯੂਥ ਟੈਸਟ ਮੈਚਾਂ ਵਿਚ ਕਿਸੇ ਭਾਰਤੀ ਦਾ ਸੱਭ ਤੋਂ ਜ਼ਿਆਦਾ ਵੱਡਾ ਸਕੋਰ ਹੈ। ਸ਼ਾਹ ਨੇ ਤਨਮਏ ਸ਼੍ਰੀਵਾਸਤਵ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ 2006 ਵਿਚ ਪਾਕਿਸਤਾਨ ਦੇ ਖਿਲਾਫ਼ ਪੇਸ਼ਾਵਰ ਵਿਚ 220 ਦੌੜਾਂ ਬਣਾਈਆਂ ਸਨ।

Under-19 Youth TestUnder-19 Youth Test

ਸ਼ਾਹ ਦਾ ਸਕੋਰ ਯੂਥ ਟੈਸਟ ਮੈਚਾਂ ਵਿਚ ਆਸਟ੍ਰੇਲੀਆ ਦੇ ਕਲਿੰਟਨ ਪੀਕ  ਦੇ ਨਾਬਾਦ 304 ਦੌੜਾਂ ਤੋਂ ਬਾਅਦ ਦੂਜਾ ਸੱਭ ਤੋਂ ਵੱਡਾ ਸਕੋਰ ਹੈ। ਪੀਕ ਨੇ 1995 ਵਿਚ ਭਾਰਤ ਦੇ ਖਿਲਾਫ਼ ਮੈਲਬਰਨ ਵਿਚ ਇਹ ਪਾਰੀ ਖੇਡੀ ਸੀ। ਸ਼ਾਹ ਨੇ ਅਪਣੀ ਪਾਰੀ ਵਿਚ 382 ਗੇਂਦਾਂ ਦਾ ਸਾਹਮਣਾ ਕੀਤਾ ਅਤੇ 33 ਚੌਕੇ ਅਤੇ ਇਕ ਛੱਕਾ ਲਗਾਇਆ। ਭਾਰਤੀ ਟੀਮ ਨੇ ਸਵੇਰੇ ਚਾਰ ਵਿਕੇਟ 'ਤੇ 428 ਦੌੜਾਂ ਤੋਂ ਅੱਗੇ ਖੇਡਦੇ ਹੋਏ ਅਪਣੀ ਪਹਿਲੀ ਪਾਰੀ 8 ਵਿਕੇਟ 'ਤੇ 613 ਦੌੜਾਂ ਬਣਾ ਕੇ ਖ਼ਤਮ ਐਲਾਨ ਕੀਤਾ।

Atharva TaideAtharva Taide

ਅਥਰਵ ਤਾਇਡੇ (177) ਦੇ ਨਾਲ ਮੰਗਲਵਾਰ ਨੂੰ ਦੂਜੇ ਵਿਕੇਟ ਲਈ 263 ਦੌੜਾਂ ਜੋੜਨ ਵਾਲੇ ਸ਼ਾਹ ਨੇ ਅੱਜ ਨੇਹਾਲ ਵਾਡੇਰਾ (64) ਦੇ ਨਾਲ ਪੰਜਵੇਂ ਵਿਕੇਟ ਲਈ 160 ਦੌੜਾਂ ਦੀ ਸਾਝੇਦਾਰੀ ਕੀਤੀ। ਸ਼੍ਰੀਲੰਕਾ ਦੀ ਸ਼ੁਰੁੂਆਤ ਖ਼ਰਾਬ ਰਹੀ ਅਤੇ ਉਸ ਨੇ ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਅਪਣੀ ਪਹਿਲੀ ਪਾਰੀ ਵਿਚ ਚਾਰ ਵਿਕੇਟ 'ਤੇ 140 ਦੌੜਾਂ ਬਣਾਈਆਂ ਹਨ। ਸ਼੍ਰੀ ਲੰਕਾ ਅੰਡਰ - 19 ਹੁਣੇ ਭਾਰਤੀ ਟੀਮ ਤੋਂ 473 ਦੌੜਾਂ ਪਿੱਛੇ ਹੈ। ਖਬੇ ਹੱਥ ਦੇ ਖਿਡਾਰੀ ਪੇਸਰ ਮੋਹਿਤ ਜਾਂਗੜਾ (43 ਦੌੜਾਂ ਦੇ ਕੇ ਤਿੰਨ ਵਿਕੇਟ) ਨੇ ਸ਼੍ਰੀਲੰਕਾ ਦਾ ਸਿਖਰ ਕ੍ਰਮ ਬਣਾ ਕੇ ਉਸ ਦਾ ਸਕੋਰ ਤਿੰਨ ਵਿਕੇਟ 'ਤੇ 34 ਦੌੜਾਂ ਬਣਾ ਦਿੱਤੀਆਂ।  

Atharva TaideAtharva Taide

ਇਸ ਤੋਂ ਬਾਅਦ ਪਾਸਿੰਦੁ ਸੂਰਿਆਬੰਡਾਰਾ (ਨਾਬਾਦ 51) ਨੇ ਜ਼ਿੰਮੇਵਾਰੀ ਸਾਂਭੀ ਅਤੇ ਕਾਮਿਲ ਮਿਸ਼ਾਰਾ (44) ਦੇ ਨਾਲ ਮਿਲ ਕੇ ਸਕੋਰ 91 ਦੌੜਾਂ ਤੱਕ ਪਹੁੰਚਾਇਆ। ਖੱਬੇ ਹੱਥ ਦੇ ਸਪਿਨਰ ਸਿੱਧਾਰਥ ਦੇਸਾਈ ਨੇ ਮਿਸ਼ਾਰਾ ਨੂੰ ਬੋਲਡ ਕਰ ਕੇ ਇਹ ਸਾਝੇਦਾਰੀ ਤੋੜੀ। ਸਟੰਪਸ ਦੇ ਸਮੇਂ ਸੂਰਿਆਬੰਡਾਰਾ ਦੇ ਨਾਲ ਸੋਨਲ ਦਿਨੁਸ਼ਾ 24 ਦੌੜਾਂ 'ਤੇ ਖੇਡ ਰਹੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement