
ਅੰਕਿਤਾ 666 ਦੇ ਆਪਣੇ ਸੀਜ਼ਨ ਦੇ ਸਰਵੋਤਮ ਸਕੋਰ ਨਾਲ 11ਵੇਂ ਸਥਾਨ 'ਤੇ ਰਹੀ, ਜਦਕਿ ਭਜਨ 659 ਦੇ ਸਕੋਰ ਨਾਲ 22ਵੇਂ ਅਤੇ ਦੀਪਿਕਾ 658 ਦੇ ਸਕੋਰ ਨਾਲ 23ਵੇਂ ਸਥਾਨ 'ਤੇ ਰਹੀ।
Paris Olympics 2024 : 2024 ਪੈਰਿਸ ਓਲੰਪਿਕ (Paris Olympics) ਤੋਂ ਵੱਡੀ ਖ਼ਬਰ ਆ ਰਹੀ ਹੈ। ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ (Indian Womens Archery Team) ਨੇ ਸਿੱਧੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ।
ਵੀਰਵਾਰ ਨੂੰ ਹੋਏ ਰੈਂਕਿੰਗ ਰਾਊਂਡ (Ranking Round) 'ਚ ਦੀਪਿਕਾ ਕੁਮਾਰੀ (Deepika Kumari), ਅੰਕਿਤਾ ਭਕਤ (Ankita Bhakat) ਅਤੇ ਭਜਨ ਕੌਰ (Bhajan Kaur) ਨੇ ਮਿਲ ਕੇ 1983 ਅੰਕ ਬਣਾਏ, ਜਿਸ ਦੀ ਬਦੌਲਤ ਭਾਰਤ ਚੌਥੇ ਸਥਾਨ 'ਤੇ ਆ ਗਿਆ ਅਤੇ ਇਸ ਦੇ ਨਾਲ ਹੀ ਭਾਰਤ ਨੇ ਮਹਿਲਾ ਤੀਰਅੰਦਾਜ਼ੀ ਟੀਮ ਮੁਕਾਬਲੇ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ।
ਵੀਰਵਾਰ ਨੂੰ ਭਾਰਤ ਦੀਆਂ ਤਿੰਨ ਤੀਰਅੰਦਾਜ਼ਾਂ ਦੀਪਿਕਾ ਕੁਮਾਰੀ, ਅੰਕਿਤਾ ਭਕਤ ਅਤੇ ਭਜਨ ਕੌਰ ਨੇ ਮਹਿਲਾ ਤੀਰਅੰਦਾਜ਼ੀ ਰੈਂਕਿੰਗ ਰਾਊਂਡ ਵਿੱਚ ਮੈਦਾਨ ਵਿੱਚ ਉਤਰੀਆਂ। ਅੰਕਿਤਾ 666 ਦੇ ਆਪਣੇ ਸੀਜ਼ਨ ਦੇ ਸਰਵੋਤਮ ਸਕੋਰ ਨਾਲ 11ਵੇਂ ਸਥਾਨ 'ਤੇ ਰਹੀ, ਜਦਕਿ ਭਜਨ 659 ਦੇ ਸਕੋਰ ਨਾਲ 22ਵੇਂ ਅਤੇ ਦੀਪਿਕਾ 658 ਦੇ ਸਕੋਰ ਨਾਲ 23ਵੇਂ ਸਥਾਨ 'ਤੇ ਰਹੀ।
ਟਾਪ-4 ਵਿੱਚ ਕੁਆਲੀਫਾਈ ਕਰਨ ਵਾਲੀਆਂ ਟੀਮਾਂ
ਮਹਿਲਾ ਤੀਰਅੰਦਾਜ਼ੀ ਦੇ ਰੈਂਕਿੰਗ ਰਾਊਂਡ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਭਾਰਤ ਤੋਂ ਇਲਾਵਾ ਕੋਰੀਆ, ਚੀਨ ਅਤੇ ਮੈਕਸੀਕੋ ਟਾਪ-4 ਵਿੱਚ ਸਨ। ਕੋਰੀਆ 2046 ਅੰਕਾਂ ਨਾਲ ਪਹਿਲੇ, ਚੀਨ 1996 ਅੰਕਾਂ ਨਾਲ ਦੂਜੇ, ਮੈਕਸੀਕੋ 1986 ਅੰਕਾਂ ਨਾਲ ਤੀਜੇ ਅਤੇ ਭਾਰਤ 1983 ਅੰਕਾਂ ਨਾਲ ਚੌਥੇ ਸਥਾਨ 'ਤੇ ਰਿਹਾ।