
ਆਪਣੇ ਨਵਜੰਮੇ ਬੱਚੇ ਨੂੰ ਮਾਤਾ ਚਰਨ ਕੌਰ ਤੋਂ ਦਿਵਾਈ ਗੁੜ੍ਹਤੀ
ਸ਼ੁੱਭਪ੍ਰਤਾਪ ਸਿੰਘ ਰੱਖਿਆ ਬੱਚੇ ਦਾ ਨਾਮ
ਮਾਨਸਾ : ਜਿੱਥੇ ਸਿੱਧੂ ਦੀ ਹਵੇਲੀ 'ਤੇ ਉਸ ਦੇ ਪ੍ਰਸ਼ੰਸਕ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਲਈ ਹਵੇਲੀ ਪਹੁੰਚਦੇ ਹਨ ਉਥੇ ਹੀ ਇੱਕ ਪਰਿਵਾਰ ਉਸ ਦਿਨ ਤੋਂ ਉਦਾਸ ਸੀ ਜਿਸ ਦਿਨ ਤੋਂ ਸਿੱਧੂ ਇਸ ਦੁਨੀਆਂ ਤੋਂ ਚਲਾ ਗਿਆ। ਇਸ ਪਰਿਵਾਰ ਨੇ ਇਹ ਤੈਅ ਕਰ ਲਿਆ ਸੀ ਕਿ ਆਪਣੇ ਹੋਣ ਵਾਲੇ ਬੱਚੇ ਦਾ ਨਾਮ ਸਿੱਧੂ ਮੂਸੇਵਾਲਾ ਦੇ ਨਾਮ 'ਤੇ ਹੀ ਰੱਖਣਗੇ।
ਅੱਜ ਉਹ ਪਰਿਵਾਰ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਗੁੜ੍ਹਤੀ ਦਿਵਾਉਣ ਲਈ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਿਆ ਅਤੇ ਇਥੇ ਮਰਹੂਮ ਗਾਇਕ ਦੇ ਮਾਤਾ ਚਰਨ ਕੌਰ ਤੋਂ ਆਪਣੇ ਨਵਜੰਮੇ ਬੱਚੇ ਨੂੰ ਗੁੜ੍ਹਤੀ ਦਿਵਾਈ। ਇਸ ਮੌਕੇ ਮਾਤਾ ਚਰਨ ਕੌਰ ਨੇ ਨੰਨ੍ਹੇ ਬੱਚੇ ਨੂੰ ਸ਼ਗਨ ਵੀ ਦਿਤਾ।