ਭਾਰਤੀ ਕ੍ਰਿਕਟ ਟੀਮ ਦੇ ਹਰਫ਼ਨਮੌਲਾ ਖਿਡਾਰੀ ਯੂਸਫ ਪਠਾਨ ਵੱਲੋਂ ਸੰਨਿਆਸ ਦਾ ਐਲਾਨ
Published : Feb 26, 2021, 6:25 pm IST
Updated : Feb 26, 2021, 6:33 pm IST
SHARE ARTICLE
Yusuf Pathan
Yusuf Pathan

ਟਵੀਟ ਕਰਕੇ ਦਿੱਤੀ ਜਾਣਕਾਰੀ

 ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਹਰਫ਼ਨਮੌਲਾ  ਯੂਸਫ ਪਠਾਨ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਪਠਾਨ ਭਾਰਤੀ ਟੀਮ ਦਾ ਹਿੱਸਾ ਰਿਹਾ ਹੈ ਜਿਸਨੇ 2007 ਟੀ -20 ਵਰਲਡ ਕੱਪ ਅਤੇ 2011 ਦਾ 50 ਓਵਰ ਵਰਲਡ ਕੱਪ ਜਿੱਤਿਆ ਸੀ। ਉਸਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਆਪਣੀ ਸੇਵਾਮੁਕਤੀ ਦਾ ਐਲਾਨ ਕੀਤਾ।

Yusuf PathanYusuf Pathan

ਯੂਸਫ ਪਠਾਨ ਨੇ ਕ੍ਰਿਕਟ ਨੂੰ ਅਲਵਿਦਾ ਕਹਿਦਿਆਂ ਟੀਮ ਇੰਡੀਆ,ਪਰਿਵਾਰ, ਦੋਸਤਾਂ, ਸਾਰੇ ਕੋਚਾਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਸ ਨੇ ਟਵਿੱਟਰ ਰਾਹੀਂ ਆਪਣੀ ਰਿਟਾਇਰਮੈਂਟ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ  ਨੇ ਟਵਿੱਟਰ 'ਤੇ ਪੋਸਟ ਕਰਦੇ ਹੋਏ ਆਪਣੇ ਕ੍ਰਿਕਟ ਕਰੀਅਰ ਦੀਆਂ ਸਭ ਤੋਂ ਵਧੀਆ ਯਾਦਾਂ ਵੀ ਸਾਂਝੀਆਂ ਕੀਤੀਆਂ।

 

 

ਯੂਸਫ ਪਠਾਨ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਮੈਨੂੰ ਉਹ ਦਿਨ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਇੱਕ ਭਾਰਤੀ ਦੀ  ਜਰਸੀ ਪਾਈ ਸੀ। ਮੈਂ  ਹੀ ਨਹੀਂ ਉਹ ਜਰਸੀ ਪਾਈ ਲੀ ਸਗੋਂ ਮੇਰੇ ਪਰਿਵਾਰ, ਕੋਚ, ਦੋਸਤ ਅਤੇ ਸਾਰੇ ਦੇਸ਼ ਨੇ ਉਹ ਜਰਸੀ ਪਾਈ ਸੀ। ਮੇਰਾ ਬਚਪਨ, ਜ਼ਿੰਦਗੀ ਕ੍ਰਿਕਟ ਦੇ ਆਲੇ ਦੁਆਲੇ ਬਤੀਤ ਹੋਇਆ ਅਤੇ ਮੈਂ ਅੰਤਰਰਾਸ਼ਟਰੀ, ਘਰੇਲੂ ਅਤੇ ਆਈਪੀਐਲ ਕ੍ਰਿਕਟ ਖੇਡਿਆ ਪਰ ਅੱਜ ਕੁਝ ਵੱਖਰਾ ਹੈ।

PHOTOYusuf Pathan

 ਉਹਨਾਂ ਨੇ ਅੱਗੇ ਲਿਖਿਆ ਕਿ ਅੱਜ ਕੋਈ ਵਰਲਡ ਕੱਪ ਜਾਂ ਆਈਪੀਐਲ ਦਾ ਫਾਈਨਲ ਨਹੀਂ ਹੈ, ਪਰ ਇਹ ਇਕ ਮਹੱਤਵਪੂਰਣ ਦਿਨ ਹੈ। ਅੱਜ ਕ੍ਰਿਕੇਟਰ ਵਜੋਂ ਮੇਰਾ ਕਰੀਅਰ ਪੂਰਾ ਖ਼ਤਮ ਹੋਣ ਵਾਲਾ ਹੈ। ਮੈਂ ਅਧਿਕਾਰਤ ਤੌਰ 'ਤੇ ਰਿਟਾਇਰਮੈਂਟ ਦਾ ਐਲਾਨ ਕਰਦਾ ਹਾਂ। ਯੂਸਫ ਪਠਾਨ ਦੀ ਪਛਾਣ ਇਕ ਵਿਸਫੋਟਕ ਬੱਲੇਬਾਜ਼ ਵਜੋਂ ਹੋਈ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement