IPL 2024: ਦੂਜੇ ਸ਼ਡਿਊਲ ’ਚ ਮੁਹਾਲੀ ਦੇ ਮੁੱਲਾਂਪੁਰ ਸਟੇਡੀਅਮ ਨੂੰ ਮਿਲੇ 4 ਮੁਕਾਬਲੇ
Published : Mar 26, 2024, 12:01 pm IST
Updated : Mar 26, 2024, 12:01 pm IST
SHARE ARTICLE
4 matches will played at Mohali Mullanpur Stadium in IPL 2024 second schedule
4 matches will played at Mohali Mullanpur Stadium in IPL 2024 second schedule

ਸਨਰਾਈਜ਼ਰਜ਼ ਹੈਦਰਾਬਾਦ, ਰਾਜਸਥਾਨ ਰਾਇਲਜ਼, ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਦੀ ਟੀਮ ਵਿਰੁਧ ਖੇਡੇਗੀ ਪੰਜਾਬ ਕਿੰਗਜ਼ ਦੀ ਟੀਮ

IPL 2024: ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਨੂੰ ਵਿਖੇ ਦੂਜੇ ਆਈਪੀਐੱਲ ਸ਼ਡਿਊਲ 'ਚ ਚਾਰ ਮੈਚ ਮਿਲੇ ਹਨ। ਇਹ ਮੈਚ 9 ਅਪ੍ਰੈਲ, 13 ਅਪ੍ਰੈਲ, 18 ਅਪ੍ਰੈਲ ਅਤੇ 21 ਅਪ੍ਰੈਲ ਨੂੰ ਖੇਡੇ ਜਾਣਗੇ। ਪੰਜਾਬ ਕਿੰਗਜ਼ ਦੀ ਟੀਮ ਇਹ ਮੈਚ ਸਨਰਾਈਜ਼ਰਜ਼ ਹੈਦਰਾਬਾਦ, ਰਾਜਸਥਾਨ ਰਾਇਲਜ਼, ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਦੀ ਟੀਮ ਨਾਲ ਖੇਡੇਗੀ। ਇਹ ਸਾਰੇ ਮੈਚ ਸ਼ਾਮ 7:30 ਵਜੇ ਖੇਡੇ ਜਾਣਗੇ।

ਮੁਹਾਲੀ ਦੇ ਸਟੇਡੀਅਮ ਨੂੰ ਆਈਪੀਐਲ ਦੇ ਪਹਿਲੇ ਸ਼ੈਡਿਊਲ ਵਿਚ ਸਿਰਫ਼ ਇਕ ਮੈਚ ਮਿਲਿਆ ਸੀ। ਇਹ ਮੈਚ 23 ਮਾਰਚ ਨੂੰ ਦੁਪਹਿਰ 3:30 ਵਜੇ ਦਿੱਲੀ ਦੀ ਟੀਮ ਨਾਲ ਖੇਡਿਆ ਗਿਆ। ਇਸ ਵਿਚ ਪੰਜਾਬ ਦੀ ਟੀਮ ਜੇਤੂ ਰਹੀ। ਪੰਜਾਬ ਦੀ ਟੀਮ ਦਾ ਇਹ ਪਹਿਲਾ ਮੈਚ ਸੀ। ਪੰਜਾਬ ਦੀ ਟੀਮ ਨੇ ਮੁਹਾਲੀ ਦੇ ਇਸੇ ਸਟੇਡੀਅਮ ਤੋਂ ਜਿੱਤ ਨਾਲ ਆਈਪੀਐੱਲ ਵਿਚ ਜਿੱਤ ਦਾ ਆਗਾਜ਼ ਕੀਤਾ। ਹੁਣ ਪੰਜਾਬ ਦੀ ਟੀਮ ਅਗਲੇ ਚਾਰ ਮੈਚਾਂ ਵਿਚ ਵੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।

23 ਮਾਰਚ ਨੂੰ ਪੰਜਾਬ ਅਤੇ ਦਿੱਲੀ ਵਿਚਾਲੇ ਖੇਡੇ ਗਏ ਮੈਚ ਨੂੰ ਦੇਖਣ ਲਈ ਸਟੇਡੀਅਮ ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ 'ਚ ਮੈਚ ਸ਼ੁਰੂ ਹੋਣ ਤੋਂ ਕਰੀਬ ਡੇਢ ਘੰਟੇ ਬਾਅਦ ਵੀ ਲੋਕ ਅੰਦਰ ਜਾਂਦੇ ਦੇਖੇ ਗਏ। ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ ਵੀ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਉਲੀਕਿਆ। ਇਸ ਵਿਚ ਸ਼ੁਭਮਨ ਗਿੱਲ ਦੀ ਵੀਡੀਉ ਰਾਹੀਂ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ।

ਮੁੱਲਾਂਪੁਰ ਵਿਚ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਇਸ ਸਟੇਡੀਅਮ ਦੀ ਸਮਰੱਥਾ 33000 ਹੈ। 23 ਤਰੀਕ ਨੂੰ ਇਸ ਵਿਚ ਪਹਿਲਾ ਮੈਚ ਹੋਇਆ ਸੀ। ਗਰਾਊਂਡ ਦੇ ਅੰਦਰ 6 ਟਾਵਰਾਂ ਵਿਚ ਲਾਈਟਾਂ ਲਗਾਈਆਂ ਗਈਆਂ ਹਨ। ਉਸ ਦੀ ਰੋਸ਼ਨੀ ਬਹੁਤ ਚਮਕਦਾਰ ਹੈ। ਐਂਟਰੀ ਲਈ 12 ਗੇਟ ਹਨ ਅਤੇ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਦੀ ਐਂਟਰੀ ਵੱਖ-ਵੱਖ ਗੇਟਾਂ ਰਾਹੀਂ ਕੀਤੀ ਜਾਂਦੀ ਹੈ।

(For more Punjabi news apart from 4 matches will played at Mohali Mullanpur Stadium in IPL 2024 second schedule, stay tuned to Rozana Spokesman)

Location: India, Punjab, S.A.S. Nagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement