IPL-2024 5th Match: ਗੁਜਰਾਤ ਟਾਈਟਨਸ ਨੇ ਮੁੰਬਈ ਇੰਡੀਅਨਜ਼ ਨੂੰ 6 ਦੌੜਾਂ ਨਾਲ ਹਰਾਇਆ
Published : Mar 25, 2024, 7:39 am IST
Updated : Mar 25, 2024, 7:39 am IST
SHARE ARTICLE
Gujarat Titans beats Mumbai Indians by 6 runs in IPL-2024 5th Match
Gujarat Titans beats Mumbai Indians by 6 runs in IPL-2024 5th Match

ਮੁੰਬਈ ਲਗਾਤਾਰ 11ਵੀਂ ਵਾਰ ਸੀਜ਼ਨ ਦਾ ਪਹਿਲਾ ਮੈਚ ਹਾਰੀ

IPL-2024 5th Match: ਇੰਡੀਅਨ ਪ੍ਰੀਮੀਅਰ ਲੀਗ-2024 ਦੇ 5ਵੇਂ ਮੈਚ ਵਿਚ ਗੁਜਰਾਤ ਟਾਈਟਨਜ਼ ਨੇ ਮੁੰਬਈ ਇੰਡੀਅਨਜ਼ ਨੂੰ 6 ਦੌੜਾਂ ਨਾਲ ਹਰਾਇਆ। ਮੁੰਬਈ ਲਗਾਤਾਰ 11ਵੀਂ ਵਾਰ ਸੀਜ਼ਨ ਦਾ ਅਪਣਾ ਪਹਿਲਾ ਮੈਚ ਹਾਰਿਆ ਹੈ। ਓਪਨਿੰਗ ਮੈਚ 'ਚ ਟੀਮ ਦੀ ਆਖਰੀ ਜਿੱਤ 2012 ਦੇ ਸੀਜ਼ਨ 'ਚ ਹੋਈ ਸੀ। ਉਦੋਂ ਟੀਮ ਨੇ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ ਸੀ।

ਐਤਵਾਰ ਰਾਤ ਅਹਿਮਦਾਬਾਦ 'ਚ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 162 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 6 ਵਿਕਟਾਂ 'ਤੇ 168 ਦੌੜਾਂ ਬਣਾਈਆਂ। ਸਾਈ ਸੁਦਰਸ਼ਨ ਨੇ 45 ਦੌੜਾਂ ਅਤੇ ਕਪਤਾਨ ਸ਼ੁਭਮਨ ਗਿੱਲ ਨੇ 31 ਦੌੜਾਂ ਦਾ ਯੋਗਦਾਨ ਪਾਇਆ। ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ। ਗੇਰਾਲਡ ਕੂਟੀਜ਼ ਨੇ 2 ਵਿਕਟਾਂ ਹਾਸਲ ਕੀਤੀਆਂ। ਇਕ ਵਿਕਟ ਪੀਯੂਸ਼ ਚਾਵਲਾ ਦੇ ਖਾਤੇ 'ਚ ਆਈ।

ਮੁੰਬਈ ਲਈ ਡੇਵਾਲਡ ਬ੍ਰੇਵਿਸ ਨੇ 46 ਦੌੜਾਂ ਅਤੇ ਰੋਹਿਤ ਸ਼ਰਮਾ ਨੇ 43 ਦੌੜਾਂ ਬਣਾਈਆਂ ਪਰ ਅਪਣੀ ਟੀਮ ਨੂੰ ਸੈਸ਼ਨ ਦੀ ਪਹਿਲੀ ਜਿੱਤ ਨਹੀਂ ਦਿਵਾ ਸਕੇ। ਆਖਰੀ ਦੋ ਓਵਰਾਂ ਵਿਚ ਸਪੈਂਸਰ ਜਾਨਸਨ ਅਤੇ ਉਮੇਸ਼ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 2-2 ਵਿਕਟਾਂ ਲਈਆਂ। ਇਨ੍ਹਾਂ ਦੋਵਾਂ ਤੋਂ ਪਹਿਲਾਂ ਮੋਹਿਤ ਸ਼ਰਮਾ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਵੀ 2-2 ਵਿਕਟਾਂ ਲਈਆਂ ਸਨ।

(For more Punjabi news apart from Gujarat Titans beats Mumbai Indians by 6 runs in IPL-2024 5th Match, stay tuned to Rozana Spokesman)

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement