
ਡੋਪਿੰਗ ਉਲੰਘਣਾ ਦੇ ਦੋਸ਼ ’ਚ 21 ਮਹੀਨੇ ਦੀ ਮੁਅੱਤਲੀ ਤੋਂ ਬਾਅਦ ਪਿਛਲੇ ਸਾਲ ਵਾਪਸੀ ਕਰਨ ਵਾਲੀ ਦੀਪਾ ਪੈਰਿਸ ਓਲੰਪਿਕ ਦੀ ਦੌੜ ਤੋਂ ਬਾਹਰ ਹੈ
ਤਾਸ਼ਕੰਦ: ਭਾਰਤ ਦੀ ਚੋਟੀ ਦੀ ਜਿਮਨਾਸਟ ਦੀਪਾ ਕਰਮਾਕਰ ਐਤਵਾਰ ਨੂੰ ਏਸ਼ੀਆਈ ਸੀਨੀਅਰ ਚੈਂਪੀਅਨਸ਼ਿਪ ’ਚ ਮਹਿਲਾ ਵਾਲਟ ਮੁਕਾਬਲੇ ’ਚ ਪੀਲਾ ਤਗਮਾ ਹਾਸਲ ਕਰ ਕੇ ਏਸ਼ੀਆਈ ਸੀਨੀਅਰ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਜਿਮਨਾਸਟ ਬਣ ਗਈ।
30 ਸਾਲ ਦੀ ਦੀਪਾ ਨੇ ਮੁਕਾਬਲੇ ਦੇ ਆਖਰੀ ਦਿਨ ਵਾਲਟ ਫਾਈਨਲ ’ਚ ਔਸਤਨ 13.566 ਦਾ ਸਕੋਰ ਬਣਾਇਆ। ਉੱਤਰੀ ਕੋਰੀਆ ਦੇ ਕਿਮ ਸੋਨ ਹਯਾਂਗ (13.466) ਅਤੇ ਜੋ ਕਿਓਂਗ ਬਿਓਲ (12.966) ਨੇ ਲੜੀਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ। ਰੀਓ ਓਲੰਪਿਕ 2016 ’ਚ ਵਾਲਟ ਫਾਈਨਲ ’ਚ ਚੌਥੇ ਸਥਾਨ ’ਤੇ ਰਹੀ ਦੀਪਾ ਨੇ 2015 ’ਚ ਇਸੇ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਆਸ਼ੀਸ਼ ਕੁਮਾਰ ਨੇ 2015 ਏਸ਼ੀਅਨ ਚੈਂਪੀਅਨਸ਼ਿਪ ’ਚ ਵਿਅਕਤੀਗਤ ਫਲੋਰ ਅਭਿਆਸ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਪ੍ਰਣਤੀ ਨਾਇਕ ਨੇ ਵੀ 2019 ਅਤੇ 2022 ਦੇ ਐਡੀਸ਼ਨਾਂ ’ਚ ਵਾਲਟ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਡੋਪਿੰਗ ਉਲੰਘਣਾ ਦੇ ਦੋਸ਼ ’ਚ 21 ਮਹੀਨੇ ਦੀ ਮੁਅੱਤਲੀ ਤੋਂ ਬਾਅਦ ਪਿਛਲੇ ਸਾਲ ਵਾਪਸੀ ਕਰਨ ਵਾਲੀ ਦੀਪਾ ਪੈਰਿਸ ਓਲੰਪਿਕ ਦੀ ਦੌੜ ਤੋਂ ਬਾਹਰ ਹੈ।