
ਪੰਜਾਬ ਸਰਕਾਰ ਨੇ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਸਾਲ 2019-20 ਦੀਆਂ ਅੰਤਰ ਜ਼ਿਲ੍ਹਾਂ ਖੇਡਾਂ ਵਿੱਚ.........
ਪੰਜਾਬ ਸਰਕਾਰ ਨੇ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਸਾਲ 2019-20 ਦੀਆਂ ਅੰਤਰ ਜ਼ਿਲ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਈ-ਸਰਟੀਫਿਕੇਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ।
Corona Virus
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਹੁਕਮਾ 'ਤੇ ਡਾਇਰੈਕਟਰ ਸਿੱਖਿਆ (ਐਸਿ) ਨੇ ਹਸਤਾਖਰ ਕਰ ਦਿੱਤੇ ਹਨ।
school
ਬੁਲਾਰੇ ਦੇ ਅਨੁਸਾਰ ਇਹ ਸਰਟੀਫਿਕੇਟ ਅੰਤਰ ਜ਼ਿਲ੍ਹਾਂ ਸਕੂਲ ਖੇਡਾਂ ਦੇ ਜੇਤੂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਦਿੱਤੇ ਜਾਣਗੇ। ਇਸ ਸਬੰਧ ਵਿੱਚ ਸਮੂਹ ਜ਼ਿਲ੍ਹਾਂ ਸਿੱਖਿਆ ਅਫਸਰ (ਸੈ.ਸਿ) ਦੇ ਈ ਪੰਜਾਬ ਅਕਾਉਂਟ ਨਾਲ ਲਿੰਕ ਲਾ ਦਿੱਤਾ ਗਿਆ ਹੈ।
Gold Medal
ਇਸ ਲਿੰਕ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਆਪਣੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਦੇ ਸਰਟੀਫਿਕੇਟ ਡਾਊਨ ਲੋਰਡ ਕਰਕੇ ਸਬੰਧਿਤ ਸਕੂਲਾਂ ਨੂੰ ਈ ਮੇਲ ਰਾਹੀਂ ਭੇਜਣਗੇ। ਸਬੰਧਿਤ ਸਕੂਲ ਮੁਖੀ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਈ ਮੇਲ ਰਾਹੀਂ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਪ੍ਰਿੰਟ ਕੱਢ ਕੇ ਖਿਡਾਰੀਆਂ ਨੂੰ ਦੇਣੇ ਯਕੀਨੀ ਬਨਾਉਣਗੇ।