
ਮੀਂਹ ਨਾਲ ਪ੍ਰਭਾਵਤ ਮੈਚ ’ਚ ਆਸਟਰੇਲੀਆ ਨੂੰ ਨੌਂ ਵਿਕਟਾਂ ਨਾਲ ਹਰਾਇਆ
ਬਰਮਿੰਘਮ: ਭਾਰਤ ਦੀ ਨੇਤਰਹੀਣ ਮਹਿਲਾ ਕ੍ਰਿਕਟ ਟੀਮ ਨੇ ਸਨਿਚਰਵਾਰ ਨੂੰ ਆਈ.ਬੀ.ਐੱਸ.ਏ. ਵਿਸ਼ਵ ਖੇਡਾਂ ਦੇ ਫਾਈਨਲ ’ਚ ਆਸਟਰੇਲੀਆ ਨੂੰ 9 ਵਿਕਟਾਂ ਨਾਲ ਹਰਾ ਕੇ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿਤਾ।
ਭਾਰਤ ਨੇ ਆਸਟਰੇਲੀਆ ਨੂੰ ਨਿਰਧਾਰਤ ਓਵਰਾਂ ’ਚ ਅੱਠ ਵਿਕਟਾਂ ’ਤੇ 114 ਦੌੜਾਂ ’ਤੇ ਢੇਰ ਕਰ ਦਿਤਾ ਅਤੇ ਫਿਰ 3.3 ਓਵਰਾਂ ’ਚ 42 ਦੌੜਾਂ ਦੇ ਸੋਧੇ ਹੋਏ ਟੀਚੇ ਨੂੰ ਹਾਸਲ ਕਰ ਲਿਆ।
ਇਸ ਸਾਲ ਅੰਤਰਰਾਸ਼ਟਰੀ ਸਪੋਰਟਸ ਫੈਡਰੇਸ਼ਨ ਫਾਰ ਦਿ ਬਲਾਇੰਡ (IBSA) ਵਿਸ਼ਵ ਖੇਡਾਂ ’ਚਨੇਤਰਹੀਣਾਂ ਲਈ ਕ੍ਰਿਕੇਟ ਦੀ ਆਮਦ ਹੋਈ ਹੈ।
ਇਹ ਵਿਸ਼ਵ ਖੇਡਾਂ ਦਾ ਪਹਿਲਾ ਫਾਈਨਲ ਸੀ ਅਤੇ ਭਾਰਤ ਨੇ ਮੀਂਹ ਨਾਲ ਪ੍ਰਭਾਵਤ ਮੈਚ ’ਚ ਆਸਟਰੇਲੀਆ ਨੂੰ ਨੌਂ ਵਿਕਟਾਂ ਨਾਲ ਹਰਾ ਦਿਤਾ।