England vs Sri Lanka World Cup Match: 2019 ਦਾ ਚੈਂਪੀਅਨ ਇੰਗਲੈਂਡ ਫਿਰ ਮੂਧੇ ਮੂੰਹ ਡਿੱਗਾ
Published : Oct 26, 2023, 7:46 pm IST
Updated : Oct 26, 2023, 7:46 pm IST
SHARE ARTICLE
England vs Sri Lanka World Cup Match
England vs Sri Lanka World Cup Match

ਸ੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਵਿਸ਼ਵ ਕੱਪ ’ਚੋਂ ਲਗਭਗ ਬਾਹਰ ਕੀਤਾ

 

England vs Sri Lanka World Cup Match News in Punjabi: ਵਿਸ਼ਵ ਕੱਪ ਦੇ 25ਵੇਂ ਮੈਚ ’ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਸ੍ਰੀਲੰਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਿਸ਼ਵ ਕੱਪ ਦੇ ਪੰਜ ਮੈਚਾਂ ਵਿਚ ਇੰਗਲੈਂਡ ਦੀ ਇਹ ਚੌਥੀ ਹਾਰ ਹੈ। ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 156 ਦੌੜਾਂ ਬਣਾਈਆਂ।

ਜਵਾਬ ਵਿਚ ਸ੍ਰੀਲੰਕਾ ਨੇ ਦੋ ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ ਅਤੇ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ। ਅੱਜ ਦੇ ਮੈਚ ’ਚ ਇੰਗਲੈਂਡ ਦੇ ਖਿਡਾਰੀਆਂ ਦਾ ਬਿਲਕੁੱਲ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਇਸ ਹਾਰ ਨਾਲ 2019 ਦਾ ਚੈਂਪੀਅਨ ਲਗਭਗ ਵਿਸ਼ਵ ਕੱਪ ਦੀ ਦੌੜ ’ਚ ਬਾਹਰ ਹੋ ਗਿਆ ਹੈ ਕਿਉਂਕਿ ਇਸ ਵੇਲੇ ਉਹ 9ਵੇਂ ਸਥਾਨ ’ਤੇ ਹੈ ਤੇ ਉਸ ਦੀ ਦੌੜ ਔਸਤ ਵੀ ਮਨਫ਼ੀ ਵਿਚ ਹੈ।  

ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਸ੍ਰੀਲੰਕਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਨੂੰ 156 ਦੌੜਾਂ ’ਤੇ ਆਊਟ ਕਰ ਦਿਤਾ। ਸਟੋਕਸ (43 ਦੌੜਾਂ) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਹੀਂ ਕਰ ਸਕਿਆ, ਜਿਸ ਕਾਰਨ ਇੰਗਲੈਂਡ 33.2 ਓਵਰਾਂ ਤਕ ਹੀ ਸਿਮਟ ਗਈ। ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਦੀ ਟੀਮ ਨੇ 25.4 ਓਵਰਾਂ ’ਚ 2 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ ਤੇ 8 ਵਿਕਟਾਂ ਨਾਲ ਮੈਚ ਜਿੱਤ ਲਿਆ।

ਸ੍ਰੀਲੰਕਾ ਲਈ ਪਥੁਮ ਨਿਸਾਂਕਾ ਨੇ 77 ਦੌੜਾਂ, ਸਦੀਰਾ ਸਮਰਵਿਕਰਮਾ ਨੇ 65 ਦੌੜਾਂ, ਕੁਸਲ ਪਰੇਰਾ ਨੇ 3 ਦੌੜਾਂ ਤੇ ਕੁਸਲ ਮੇਂਡਿਸ ਨੇ 11 ਦੌੜਾਂ ਬਣਾਈਆਂ। ਇੰਗਲੈਂਡ ਲਈ ਡੇਵਿਡ ਵਿਲੀ ਨੇ 2 ਵਿਕਟਾਂ ਲਈਆਂ। ਇਸ ਮੈਚ ਵਿਚ ਜਿਥੇ ਸ੍ਰੀਲੰਕਾ ਦਾ ਪ੍ਰਦਰਸ਼ਨ ਸੁਧਰ ਕੇ ਸਾਹਮਣੇ ਆਇਆ ਉਥੇ ਹੀ ਉਹ ਅੰਕ ਸੂਚੀ ਵਿਚ ਪਾਕਿਸਤਾਨ ਤੋਂ ਉਪਰ ਚਲਾ ਗਿਆ।

(For more news apart from England vs Sri Lanka World Cup Match, stay tuned to Rozana Spokesman)

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement