ਜਦੋਂ ਪੰਜਾਬੀ ਟੈਕਸੀ ਡਰਾਇਵਰ ਨੇ ਇੱਕ ਪਾਕਿਸਤਾਨੀ ਲਈ ਦਿਖਾਇਆ ਵੱਡਾ ਦਿਲ
Published : Nov 26, 2019, 9:17 am IST
Updated : Nov 26, 2019, 9:17 am IST
SHARE ARTICLE
Pakistan cricketers take Indian cab driver to dinner in Brisbane after he refuses fare
Pakistan cricketers take Indian cab driver to dinner in Brisbane after he refuses fare

ਅਸਲ ਵਿਚ ਸਿੱਖ ਟੈਕਸੀ ਡਰਾਇਵਰ ਨੇ ਪਾਕਿਸਤਾਨੀ ਖਿਡਾਰੀਆਂ ਤੋਂ ਕਿਰਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਇਨ੍ਹਾਂ ਨੇ ਵੀ ਉਹਨਾਂ ਦਾ ਪੂਰਾ ਸਤਿਕਾਰ ਕਰਦਿਆਂ

 ਕੋਲਕਾਤਾ- ਆਸਟ੍ਰੇਲੀਆ ਦੌਰੇ ਉੱਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਭਾਵੇਂ ਪਹਿਲੇ ਹੀ ਮੈਚ ਵਿਚ ਮੇਜ਼ਬਾਨ ਟੀਮ ਤੋਂ ਹਾਰ ਕਾਰਨ ਦਰਸ਼ਕਾਂ ਦੇ ਦਿਲ ਨਹੀਂ ਜਿੱਤ ਸਕੀ ਪਰ ਪਾਕਿਸਤਾਨੀ ਟੀਮ ਦੇ ਪੰਜ ਖਿਡਾਰੀਆਂ ਵਲੋਂ ਭਾਰਤੀ ਮੂਲ ਦੇ ਇੱਕ ਸਿੱਖ ਟੈਕਸੀ ਡਰਾਇਵਰ ਨੂੰ ਕਰਵਾਏ ਡਿਨਰ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਆਉਣ ਕਾਰਨ ਇਨ੍ਹਾਂ ਨੂੰ ਕਾਫ਼ੀ ਤਰਜ਼ੀਹ ਮਿਲ ਰਹੀ ਹੈ।

Pakistan cricketers take Indian cab driver to dinner in Brisbane after he refuses farePakistan cricketers take Indian cab driver to dinner in Brisbane after he refuses fare

ਅਸਲ ਵਿਚ ਸਿੱਖ ਟੈਕਸੀ ਡਰਾਇਵਰ ਨੇ ਪਾਕਿਸਤਾਨੀ ਖਿਡਾਰੀਆਂ ਤੋਂ ਕਿਰਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਇਨ੍ਹਾਂ ਨੇ ਵੀ ਉਹਨਾਂ ਦਾ ਪੂਰਾ ਸਤਿਕਾਰ ਕਰਦਿਆਂ ਨਾਲ ਬਿਠਾ ਕੇ ਖਾਣਾ ਖੁਆਇਆ ਤੇ ਇਸ ਨਾਲ ਆਪਣੀ ਤਸਵੀਰ ਨੂੰ ਵੀ ਟਵਿੱਟਰ ਉੱਤੇ ਸਾਂਝਾ ਕੀਤਾ। ਇਹ ਤਸਵੀਰ ਅੱਗੇ ਕ੍ਰਿਕਟ ਨਾਲ ਜੁੜੀਆਂ ਹਸਤੀਆਂ ਅਤੇ ਮੀਡੀਆ ਅਦਾਰਿਆਂ ਦੇ ਟਵਿੱਟਰ ਹੈਂਡਲ ਰਾਹੀ ਵਾਇਰਲ ਹੋ ਰਹੀਆਂ ਹਨ। 

ਨਸ਼ੀਮ ਸ਼ਾਹ ਨੇ ਲਿਖਿਆ' ਸਿੰਘ ਸਾਹਿਬ'
"ਸਿੰਘ ਸਾਹਿਬ ਕਾਰ ਡਾਰਾਈਵਰ ਹਨ ਅਤੇ ਅਸੀਂ ਉਨ੍ਹਾਂ ਨਾਲ ਸਫ਼ਰ ਕੀਤਾ ਅਤੇ ਉਨ੍ਹਾਂ ਨੇ ਸਾਡੇ ਤੋਂ ਪੈਸੇ ਨਹੀਂ ਲਏ। ਫਿਰ ਅਸੀਂ ਸਰਦਾਰ ਜੀ ਦੇ ਨਾਲ ਡਿਨਰ ਕੀਤਾ। ਇਹ ਵੀ ਭਾਰਤੀ ਹਨ..."ਇਹ ਸ਼ਬਦ ਪਾਕਿਸਤਾਨੀ ਕ੍ਰਿਕਟਰ ਖਿਡਾਰੀ ਨਸ਼ੀਮ ਸ਼ਾਹ ਨੇ ਲਿਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਫੇਸਬੁੱਕ ਉੱਤੇ ਦੋ ਤਸਵੀਰਾਂ ਵੀ ਪੋਸਟ ਕੀਤੀਆਂ, ਆਪਣੇ ਸਾਥੀ ਕ੍ਰਿਕਟ ਖਿਡਾਰੀਆਂ ਅਤੇ ਸਿੱਖ ਟੈਕਸੀ ਡਰਾਈਵਰ ਦੇ ਨਾਲ। ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਸ ਦੀ ਖੂਬ ਸ਼ਲਾਘਾ ਹੋਣ ਲੱਗੀ ਤੇ ਨਾਲ ਹੀ ਲੋਕ ਆਪਣੇ ਕਮੈਂਟਸ ਵੀ ਸਾਂਝੇ ਕਰ ਰਹੇ ਹਨ।

ਰਾਹੁਲ ਚਤੁਰਵੇਦੀ ਨੇ ਫੇਸਬੁੱਕ ਉੱਤੇ ਲਿਖਿਆ, "ਦੇਖੋ ਦੁਨੀਆਂ ਇੰਨੀ ਵੀ ਖ਼ਰਾਬ ਨਹੀਂ ਹੈ। ਅਸੀਂ ਇੱਕ ਦੂਜੇ ਪ੍ਰਤੀ ਚੰਗੇ ਹੋ ਸਕਦੇ ਹਾਂ।"ਦੀਦਾਰ ਹੁਸੈਨ ਨੇ ਫੇਸਬੁੱਕ ਉੱਤੇ ਲਿਖਿਆ, "ਮੈਂ ਭਾਰਤ ਦਾ ਰਹਿਣਾ ਵਾਲਾ ਹਾਂ ਅਤੇ ਪਿਛਲੇ ਸਾਲ ਮੈਂ ਸ਼ਾਰਜਾਹ ਹਵਾਈ ਅੱਡੇ ਤੋਂ ਕੁਵੈਤ ਤੱਕ ਦਾ ਸਫ਼ਰ ਕਰ ਰਿਹਾ ਸੀ ਤਾਂ ਇੱਕ ਸ਼ਖ਼ਸ ਨੂੰ ਮਿਲਿਆ। ਉਸ ਨੇ ਮੇਰੀ ਬਹੁਤ ਮਦਦ ਕੀਤੀ। ਮੈਂ ਜਦੋਂ ਉਸ ਨੂੰ ਪੁੱਛਿਆ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਤਾਂ ਉਸ ਨੇ ਕਿਹਾ ਪਾਕਿਸਤਾਨ। ਮੈਨੂੰ ਲੱਗਦਾ ਹੈ ਕਿ ਉਹ ਬੇਹੱਦ ਵਧੀਆ ਇਨਸਾਨ ਹੈ, ਜਿਸ ਨੂੰ ਮੈਂ ਮਿਲਿਆ।"



 

ਇਸੇ ਕਹਾਣੀ ਦਾ ਜ਼ਿਕਰ ਮਿਸ਼ੈਲ ਜੋਹਨਸਨ ਨੇ ਵੀ ਟਵੀਟ ਕਰਕੇ ਕੀਤਾ। ਏਬੀਸੀ ਗਰੈਂਡਸਟੈਂਡ ਨਾਲ ਕੰਮ ਕਰਨ ਵਾਲੀ ਮਿਸ਼ੈੱਲ ਨੇ ਲਿਖਿਆ , 'ਭਾਰਤੀ ਟੈਕਸੀ ਡਰਾਇਵਰ ਅਤੇ 5 ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦੀ ਦਿਲ ਨੂੰ ਟੁੰਬਣ ਵਾਲੀ ਕਹਾਣੀ'



 

ਮਿਸ਼ੈੱਲ ਦੇ ਟਵੀਟ ਦੇ ਜਵਾਬ ਵਿਚ ਸ਼ਿਵਮ ਚੌਧਰੀ ਨਾਂ ਦੇ ਟਵਿੱਟਰ ਹੈਂਡਲਰ ਨੇ ਲਿਖਿਆ ਹੈ,' ਵਾਹ ਇਸ ਕਹਾਣੀ ਨੇ ਮੈਨੂੰ ਭਾਵੁਕ ਕਰ ਦਿੱਤਾ , 'ਮੈਂ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸੇ ਦੇ ਲੋਕਾਂ ਨੂੰ ਦੇਖਦਾ ਹਾਂ, ਇਹ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਪਰ ਸਾਡੀਆਂ ਸਰਕਾਰਾਂ...... ਇਹ ਬਹੁਤ ਚੰਗਾ ਸੰਕੇਤ ਹੈ, ਭਾਰਤ ਤੋਂ ਬਹੁਤ ਸਾਰਾ ਪਿਆਰ'



 

ਆਕਾਸ਼ ਗੁਪਤਾ ਨੇ ਟਵੀਟ ਕੀਤਾ, "ਜੇ ਮੈਂ ਵੀ ਟੈਕਸੀ ਡਰਾਈਵਰ ਹੁੰਦਾ ਤਾਂ ਅਜਿਹਾ ਹੀ ਕਰਦਾ। ਭਾਵੇਂ ਸਾਡੇ ਵਿਚਾਲੇ ਜਿੰਨੇ ਮਰਜ਼ੀ ਫ਼ਰਕ ਹੋਣ। ਅਸੀਂ ਇੱਕੋ ਧਰਤੀ 'ਤੇ ਜੰਮੇ ਲੋਕ ਹਾਂ। ਮੈਂ ਭਾਰਤੀ ਡਰਾਈਵਰ ਤੇ ਪਾਕਿਸਤਾਨੀ ਖਿਡਾਰੀਆਂ ਦੋਹਾਂ ਦੇ ਹੀ ਰਵੱਈਏ ਤੋਂ ਬਹੁਤ ਖੁਸ਼ ਹਾਂ।"

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement