
ਹੈਦਰਾਬਾਦ ਦੇ ਕ੍ਰਿਕਟਰ ਨਾਲ ਕੁਝ ਅਜਿਹਾ ਵਾਪਰਿਆ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ।
ਨਵੀਂ ਦਿੱਲੀ: ਹੈਦਰਾਬਾਦ ਦੇ ਕ੍ਰਿਕਟਰ ਵੀਰੇਂਦਰ ਨਾਇਕ ਦੇ ਨਾਲ ਕੁਝ ਅਜਿਹਾ ਹੋਇਆ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਏ-3 ਡਿਵੀਜ਼ਨ ਵਨਡੇ ਲੀਗ ਮੈਚ ਵਿਚ ਮਰੇਜਪਲੀ ਸਪੋਰਟਿੰਗ ਕਲੱਬ ਵੱਲੋਂ ਖੇਡਦੇ ਹੋਏ ਵੀਰੇਂਦਰ ਅਰਧ ਸੈਂਕੜਾ ਬਣਾ ਕੇ ਆਊਟ ਹੋਏ। ਉਹਨਾਂ ਨੇ ਮਰੇਡਪਲੀ ਬਲੁਜ਼ ਵਿਰੁੱਧ ਐਤਵਾਰ ਨੂੰ ਅਰਧ ਸੈਂਕੜਾ ਜੜਿਆ। ਇਸ ਪਾਰੀ ਤੋਂ ਬਾਅਦ ਜਦੋਂ ਉਹ ਪਵੇਲੀਅਨ ਪਰਤੇ ਤਾਂ ਦਿਲ ਦੇ ਦੌਰੇ ਨਾਲ ਉਹਨਾਂ ਦੀ ਮੌਤ ਹੋ ਗਈ।
Hyderabad cricketer Virendra Naik dies at match
41 ਸਾਲਾ ਵੀਰੇਂਦਰ ਦੀ ਪਤਨੀ ਘਰੇਲੂ ਔਰਤ ਹੈ, ਉਹਨਾਂ ਦਾ ਇਕ ਅੱਠ ਸਾਲ ਦਾ ਲੜਕਾ ਅਤੇ ਪੰਜ ਸਾਲ ਦੀ ਲੜਕੀ ਹੈ। ਵੀਰੇਂਦਰ ਹੈਦਰਾਬਾਦ ਦੇ ਰਹਿਣ ਵਾਲੇ ਸੀ। ਸੋਮਵਾਰ ਨੂੰ ਗਾਂਧੀ ਹਸਪਤਾਲ ਵਿਚ ਪੋਸਟ ਮਾਰਟਮ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ ਗਈ। ਹਾਲੇ ਤੱਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
Hyderabad cricketer Virendra Naik dies at match
ਉਹਨਾਂ ਦੇ ਭਰਾ ਅਵਿਨਾਸ਼ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਛਾਤੀ ਦੀ ਬਿਮਾਰੀ ਦੀਆਂ ਦਵਾਈਆਂ ਲੈ ਰਹੇ ਸੀ। ਇਸ ਵਿਚ ਕੋਈ ਸਾਜ਼ਿਸ਼ ਨਹੀਂ ਹੈ। ਵੀਰੇਂਦਰ ਦੀ ਟੀਮ ਨੇ ਪਹਿਲਾਂ ਬੱਲੇਬਾਜੀ ਕੀਤੀ ਸੀ ਅਤੇ ਵਧੀਆ ਪ੍ਰਦਰਸ਼ਨ ਵੀ ਕਰ ਰਹੀ ਸੀ। 66 ਦੌੜਾਂ ਬਣਾ ਕੇ ਵੀਰੇਂਦਰ ਨੂੰ ਅੰਪਾਇਰ ਨੇ ਕੱਟ ਬਿਹਾਇੰਡ ਆਊਟ ਕਰ ਦਿੱਤਾ। ਵੀਰੇਂਦਰ ਦਾ ਮੰਨਣਾ ਸੀ ਕਿ ਅੰਪਾਇਰ ਦਾ ਫੈਸਲਾ ਗਲਤ ਸੀ। ਕਪਤਾਨ ਤ੍ਰਿਪਤ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ। ਵੀਰੇਂਦਰ ਨੇ ਪਵੇਲੀਅਨ ਜਾਣ ਤੋਂ ਬਾਅਦ ਅਪਣਾ ਸਿਰ ਵੀ ਕੰਧ ਵਿਚ ਮਾਰਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।