
ਮਸ਼ਹੂਰ ਭਾਰਤੀ ਗੋਲਫਰ ਜੋਤੀ ਰੰਧਾਵਾ ਨੂੰ ਪੁਲਿਸ ਨੇ ਗ੍ਰਿਫ਼ਤਾਰ.......
ਨਵੀਂ ਦਿੱਲੀ (ਭਾਸ਼ਾ): ਮਸ਼ਹੂਰ ਭਾਰਤੀ ਗੋਲਫਰ ਜੋਤੀ ਰੰਧਾਵਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਉਤੇ ਗ਼ੈਰਕਾਨੂੰਨੀ ਰੂਪ ਨਾਲ ਸ਼ਿਕਾਰ ਕਰਨ ਦਾ ਇਲਜ਼ਾਮ ਹੈ। ਸ਼ਿਕਾਰ ਦਾ ਇਹ ਕੇਸ ਉੱਤਰ ਪ੍ਰਦੇਸ਼ ਦੇ ਬਹਰਾਇਚ ਦਾ ਹੈ, ਜਿਸ ਦੇ ਇਲਜ਼ਾਮ ਵਿਚ ਰੰਧਾਵਾ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਰੰਧਾਵੇ ਦੇ ਕੋਲ ਤੋਂ A.22 ਦੀ ਇਕ ਰਾਇਫਲ ਵੀ ਬਰਾਮਦ ਕੀਤੀ ਗਈ ਹੈ।
Golfer Jyoti Randhawa
ਹਾਲ ਹੀ ਵਿਚ ਰੰਧਾਵਾ ਨੂੰ ਮਹਾਰਾਸ਼ਟਰ ਦੇ ਯਵਤਮਾਲ ਵਿਚ ਆਦਮਖੋਰ ਚਿੱਤੇ ਨੂੰ ਲੱਭਣ ਵਾਲੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਚਿੱਤੇ ਦੀ ਤਲਾਸ਼ ਲਈ ਬਣੀ ਵਿਸ਼ੇਸ਼ ਡਾਗ ਟੀਮ ਦੀ ਅਗਵਾਈ ਜੋਤੀ ਰੰਧਾਵਾ ਨੇ ਹੀ ਕੀਤੀ ਸੀ। ਇਸ ਦੇ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ ਉਤੇ ਦਿੱਲੀ ਤੋਂ ਯਵਤਮਾਲ ਬੁਲਾਇਆ ਗਿਆ ਸੀ। ਹੁਣ ਉਹ ਅਪਣੇ ਆਪ ਗ਼ੈਰਕਾਨੂੰਨੀ ਸ਼ਿਕਾਰ ਦੇ ਇਲਜ਼ਾਮ ਵਿਚ ਫਸ ਗਏ ਹਨ। 1994 ਤੋਂ ਪ੍ਰੋਫੈਸ਼ਨਲ ਤੌਰ ਉਤੇ ਗੋਲਫ਼ ਖੇਡ ਰਹੇ ਜੋਤੀ ਰੰਧਾਵਾ ਏਸ਼ੀਅਨ ਟੂਰ ਤੋਂ ਲੈ ਕੇ ਯੂਰੋਪੀ ਟੂਰ ਵਿਚ ਹਿੱਸਾ ਲੈ ਚੁੱਕੇ ਹਨ। 2004 ਵਿਚ ਯੂਰੋਪੀ ਟੂਰ ਉਤੇ ਉਹ ਅਪਣਾ ਦਮਖਮ ਦਿਖਾ ਚੁੱਕੇ ਹਨ।
Golfer Jyoti Randhawa
ਇਸ 46 ਸਾਲ ਦੇ ਜੋਤੀ ਰੰਧਾਵਾ ਨੇ ਬਾਲੀਵੁੱਡ ਅਦਾਕਾਰਾ ਚਿਤਰਾਂਗਦਾ ਸਿੰਘ ਨਾਲ ਵਿਆਹ ਕੀਤਾ ਸੀ, ਪਰ 2014 ਵਿਚ ਦੋਨਾਂ ਦਾ ਤਲਾਕ ਹੋ ਗਿਆ ਸੀ। ਜੋਤੀ-ਚਿਤਰਾਂਗਦਾ ਦਾ ਇਕ ਪੁੱਤਰ ਵੀ ਹੈ, ਜਿਸ ਦੀ ਕਸਟਡੀ ਚਿਤਰਾਂਗਦਾ ਨੂੰ ਮਿਲੀ ਹੈ।