Rohan Bopanna News: ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਜਿੱਤਿਆ ਪਹਿਲਾ ਆਸਟ੍ਰੇਲੀਅਨ ਓਪਨ ਖਿਤਾਬ, ਇਟਲੀ ਨੂੰ ਦਿਤੀ ਮਾਤ
Published : Jan 27, 2024, 7:41 pm IST
Updated : Jan 27, 2024, 7:41 pm IST
SHARE ARTICLE
Tennis player Rohan Bopanna won the first Australian Open title News in punjabi
Tennis player Rohan Bopanna won the first Australian Open title News in punjabi

Rohan Bopanna News: ਇਟਲੀ ਦੀ ਜੋੜੀ ਨੂੰ 7-6, 7-5 ਨਾਲ ਹਰਾਇਆ

Tennis player Rohan Bopanna won the first Australian Open title News in punjabi : ਭਾਰਤ ਦੇ ਸਟਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਆਪਣੇ ਕਰੀਅਰ ਦਾ ਪਹਿਲਾ ਆਸਟ੍ਰੇਲੀਅਨ ਓਪਨ ਜਿੱਤ ਲਿਆ ਹੈ। 43 ਸਾਲਾ ਬੋਪੰਨਾ ਨੇ ਆਪਣੇ ਆਸਟ੍ਰੇਲੀਆਈ ਜੋੜੀਦਾਰ ਮੈਥਿਊ ਐਬਡਨ ਨਾਲ ਮਿਲ ਕੇ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ।

ਇਹ ਵੀ ਪੜ੍ਹੋ: Haryana News: ਬਿਲਡਿੰਗ 'ਚ ਬੋਰਡ ਲਗਾਉਂਦੇ ਸਮੇ ਬੈਂਕ ਕਰਮਚਾਰੀਆਂ ਨੂੰ ਲੱਗਿਆ ਕਰੰਟ, 1 ਦੀ ਮੌਤ

ਭਾਰਤੀ-ਆਸਟ੍ਰੇਲੀਆ ਦੀ ਜੋੜੀ ਨੇ ਰਾਡ ਲੈਵਰ ਏਰੀਨਾ 'ਚ ਸਿਮੋਨ ਬੋਲੇਲੀ ਅਤੇ ਆਂਡ੍ਰਿਆ ਵਾਵਾਸੋਰੀ ਦੀ ਇਟਲੀ ਦੀ ਜੋੜੀ ਨੂੰ ਸਿੱਧੇ ਸੈੱਟਾਂ 'ਚ 7-6, 7-5 ਨਾਲ ਹਰਾਇਆ। ਕਰੀਬ ਡੇਢ ਘੰਟੇ ਤੱਕ ਚੱਲੇ ਫਾਈਨਲ ਮੁਕਾਬਲੇ 'ਚ ਬੋਪੰਨਾ-ਏਬਡੋਨ ਦੀ ਜੋੜੀ ਦਾ ਦਬਦਬਾ ਜਾਰੀ ਰਿਹਾ।

ਇਹ ਵੀ ਪੜ੍ਹੋ: Punjab News: ਸੂਬੇ ਵਿੱਚ ‘ਸੜਕ ਸੁਰੱਖਿਆ ਫੋਰਸ’ ਦੀ ਹੋਈ ਸ਼ੁਰੂਆਤ, ਕੀਮਤੀ ਜਾਨਾਂ ਬਚਾਉਣ 'ਚ ਹੋਵੇਗੀ ਮਦਦਗਾਰ ਸਾਬਤ 

ਇਸ ਜਿੱਤ ਨਾਲ ਬੋਪੰਨਾ ਆਸਟ੍ਰੇਲੀਆ ਓਪਨ ਜਿੱਤਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣ ਗਏ ਹਨ। ਰੋਹਨ ਦਾ ਇਹ ਦੂਜਾ ਗ੍ਰੈਂਡ ਆਈਲੈਂਡ ਖਿਤਾਬ ਹੈ। ਇਸ ਤੋਂ ਪਹਿਲਾਂ 2017 ਵਿੱਚ, ਉਸ ਨੇ ਕੈਨੇਡਾ ਦੀ ਗੈਬਰੀਏਲਾ ਡਾਬਰੋਵਸਕੀ ਨਾਲ ਫਰੈਂਚ ਓਪਨ ਵਿੱਚ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ ਸੀ। 
ਬੋਪੰਨਾ ਪਿਛਲੇ ਸਾਲ ਸਾਬਕਾ ਭਾਰਤੀ ਸਟਾਰ ਸਾਨੀਆ ਮਿਰਜ਼ਾ ਨਾਲ ਇਸ ਟੂਰਨਾਮੈਂਟ ਦਾ ਮਿਕਸਡ ਡਬਲਜ਼ ਫਾਈਨਲ ਹਾਰ ਗਿਆ ਸੀ। ਉਦੋਂ ਭਾਰਤੀ ਜੋੜੀ ਨੂੰ ਬ੍ਰਾਜ਼ੀਲ ਦੀ ਜੋੜੀ ਨੇ ਹਰਾਇਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Tennis player Rohan Bopanna won the first Australian Open title News in punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement