ਅਜਲਾਨ ਸ਼ਾਹ ਹਾਕੀ ਕੱਪ : ਮਨਦੀਪ ਦੀ ਹੈਟ੍ਰਿਕ, ਭਾਰਤ ਨੇ ਕੈਨੇਡਾ ਨੂੰ 7-3 ਨਾਲ ਹਰਾਇਆ
Published : Mar 27, 2019, 9:53 pm IST
Updated : Mar 27, 2019, 9:53 pm IST
SHARE ARTICLE
India beat Canada by 7-3 goals
India beat Canada by 7-3 goals

ਮਨਦੀਪ ਸਿੰਘ ਨੇ 20ਵੇਂ, 27ਵੇਂ ਅਤੇ 29ਵੇਂ ਮਿੰਟ 'ਚ ਗੋਲ ਕੀਤੇ

ਇਪੋਹ (ਮਲੇਸ਼ੀਆ) : ਸਟ੍ਰਾਈਕਰ ਮਨਦੀਪ ਸਿੰਘ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤ ਨੇ ਕੈਨੇਡਾ ਨੂੰ 7-3 ਨਾਲ ਹਰਾ ਕੇ ਬੁੱਧਵਾਰ ਨੂੰ ਅਜਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਫ਼ਾਈਨਲ 'ਚ ਥਾਂ ਪੱਕੀ ਕਰ ਲਈ। ਮਨਦੀਪ ਸਿੰਘ ਨੇ 20ਵੇਂ, 27ਵੇਂ ਅਤੇ 29ਵੇਂ ਮਿੰਟ 'ਚ ਗੋਲ ਕੀਤੇ।

ਇਸ ਜਿੱਤ ਨਾਲ ਭਾਰਤ ਨੇ ਟੂਰਨਾਮੈਂਟ 'ਚ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ। ਗਰੁੱਪ ਲੀਗ 'ਚ ਭਾਰਤ ਨੇ 3 ਮੈਚ ਜਿੱਤੇ ਅਤੇ ਇਕ ਡਰਾਅ ਖੇਡ ਕੇ ਕੁਲ 10 ਅੰਕ ਪ੍ਰਾਪਕ ਕੀਤੇ। ਭਾਰਤ ਦਾ ਹਾਲੇ ਇਕ ਮੈਚ ਬਾਕੀ ਹੈ, ਜੋ ਕਿ ਪੋਲੈਂਡ ਵਿਰੁੱਧ ਸ਼ੁਕਰਵਾਰ ਨੂੰ ਹੋਵੇਗਾ। ਕੋਰੀਆ 7 ਅੰਕ ਨਾਲ ਦੂਜੇ ਨੰਬਰ 'ਤੇ ਹੈ, ਜਦਕਿ ਮਲੇਸ਼ੀਆ ਅਤੇ ਕੈਨੇਡਾ 6 ਅੰਕ ਨਾਲ ਤੀਜੇ ਨੰਬਰ 'ਤੇ ਹਨ। 


ਭਾਰਤ ਨੇ ਸ਼ੁਰੂਆਤ ਤੋਂ ਹਮਲਾਵਰ ਖੇਡ ਖੇਡੀ। ਵਰੁਣ ਨੇ 12ਵੇਂ ਮਿੰਟ 'ਚ ਗੋਲ ਕੀਤਾ। ਦੂਜੇ ਕੁਆਰਟਰ 'ਚ ਮਨਦੀਪ ਨੇ 20ਵੇਂ, 27ਵੇਂ ਅਤੇ 29ਵੇਂ ਮਿੰਟ 'ਚ ਲਗਾਤਾਰ ਤਿੰਨ ਗੋਲ ਕਰ ਕੇ ਭਾਰਤੀ ਟੀਮ ਨੂੰ 4-0 ਦੀ ਲੀਡ ਦਿਵਾ ਦਿੱਤੀ। ਕੈਨੇਡਾ ਲਈ 35ਵੇਂ ਮਿੰਟ 'ਚ ਮਾਰਕ ਪੀਅਰਸਨ ਨੇ ਗੋਲ ਕੀਤਾ। ਇਸ ਤੋਂ ਬਾਅਦ ਭਾਰਤ ਵੱਲੋਂ ਰੋਹਿਦਾਸ ਨੇ ਗੋਲ ਕੀਤਾ। ਆਖਰੀ ਕੁਆਰਟਰ 'ਚ ਕੈਨੇਡ ਨੇ ਦੋ ਗੋਲ ਕੀਤੇ, ਜਦਕਿ ਭਾਰਤ ਲਈ ਵਿਵੇਕ ਸਾਗਰ ਪ੍ਰਸ਼ਾਦ ਅਤੇ ਨੀਲਾਕਾਂਤ ਸ਼ਰਮਾ ਨੇ ਗੋਲ ਕੀਤੇ। 


ਮਨਪ੍ਰੀਤ ਨੂੰ ਹੈਟ੍ਰਿਕ ਲਈ ਮੈਨ ਆਫ਼ ਦੀ ਮੈਚ ਚੁਣਿਆ ਗਿਆ।

Location: Malaysia, Sabah

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement