ਆਮਰਪਾਲੀ ਗਰੁੱਪ ਵਿਰੁੱਧ ਸੁਪਰੀਮ ਕੋਰਟ ਪੁੱਜੇ ਧੋਨੀ, ਬਕਾਇਆ 40 ਕਰੋੜ ਰੁਪਏ ਮੰਗੇ
Published : Mar 27, 2019, 2:59 pm IST
Updated : Mar 27, 2019, 2:59 pm IST
SHARE ARTICLE
MS Dhoni
MS Dhoni

ਸਾਲ 2009 ਤੋਂ 2015 ਤਕ ਆਮਰਪਾਲੀ ਗਰੁੱਪ ਦੇ ਬ੍ਰਾਂਡ ਅੰਬੈਸਡਰ ਸਨ ਮਹਿੰਦਰ ਸਿੰਘ ਧੋਨੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਮਰਪਾਲੀ ਗਰੁੱਪ ਵਿਰੁੱਧ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ। ਧੋਨੀ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਕੇ ਬਕਾਇਆ 40 ਕਰੋੜ ਰੁਪਏ ਮੰਗੇ ਹਨ। ਧੋਨੀ ਨੇ ਪਟੀਸ਼ਨ 'ਚ ਕਿਹਾ ਹੈ ਕਿ ਉਹ ਕਾਫ਼ੀ ਲੰਮੇ ਸਮੇਂ ਤਕ ਕੰਪਨੀ ਦਾ ਚਿਹਰਾ ਰਹੇ ਪਰ ਉਨ੍ਹਾਂ ਨੂੰ ਭੁਗਤਾਨ ਨਹੀਂ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਆਮਰਪਾਲੀ ਗਰੁੱਪ 'ਤੇ ਆਪਣੇ ਹਜ਼ਾਰਾਂ ਫ਼ਲੈਟ ਖ਼ਰੀਦਾਰਾਂ ਦੇ ਪੈਸੇ ਠੱਗਣ ਦਾ ਦੋਸ਼ ਹੈ। ਇਨ੍ਹਾਂ ਲੋਕਾਂ ਨੇ ਵੀ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਆਪਣੀ ਪਟੀਸ਼ਨ 'ਚ ਧੋਨੀ ਨੇ ਕਿਹਾ ਕਿ ਉਹ ਸਾਲ 2009 ਤੋਂ 2015 ਤਕ ਆਮਰਪਾਲੀ ਗਰੁੱਪ ਦੇ ਬ੍ਰਾਂਡ ਅੰਬੈਸਡਰ ਸਨ। ਸਾਲ 2016 'ਚ ਜਦੋਂ ਕੰਪਨੀ 'ਤੇ ਖਰੀਦਦਾਰਾਂ ਨੂੰ ਠੱਗਣ ਦਾ ਦੋਸ਼ ਲੱਗਿਆ ਤਾਂ ਧੋਨੀ ਨੇ ਆਮਰਪਾਲੀ ਨਾਲੋਂ ਖ਼ੁਦ ਨੂੰ ਅਲੱਗ ਕਰ ਲਿਆ। ਉਦੋਂ ਤੋਂ ਕੰਪਨੀ ਨੇ ਉਨ੍ਹਾਂ ਦੇ ਬਕਾਇਆ ਪੈਸੇ ਨਹੀਂ ਦਿੱਤੇ।

MS Dhoni moves Supreme Court against Amrapali groupMS Dhoni moves Supreme Court against Amrapali group

ਜ਼ਿਕਰਯੋਗ ਹੈ ਕਿ ਆਮਰਪਾਲੀ ਗਰੁੱਪ 'ਤੇ ਲਗਭਗ 45 ਹਜ਼ਾਰ ਖ਼ਰੀਦਾਰਾਂ ਨੂੰ ਘਰ/ਫ਼ਲੈਟ ਨਾ ਦੇਣ ਦਾ ਦੋਸ਼ ਹੈ। ਇਸੇ ਕਾਰਨ ਉਦੋਂ ਹਜ਼ਾਰਾਂ ਲੋਕਾਂ ਨੇ ਗਰੁੱਪ ਵਿਰੁੱਧ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਸੀ। ਇਸੇ ਮੁਹਿੰਮ ਤੋਂ ਬਾਅਦ ਧੋਨੀ ਨੇ ਘਰ ਖ਼ਰੀਦਦਾਰਾਂ ਦਾ ਸਮਰਥਨ ਕਰਦਿਆਂ ਆਮਰਪਾਲੀ ਗਰੁੱਪ ਨਾਲ ਆਪਣੇ ਸਬੰਧ ਤੋੜ ਦਿੱਤੇ ਸਨ। 

ਫਿਲਹਾਲ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਆਮਰਪਾਲੀ ਸਮੂਹ ਦੇ ਸੀਐਮਡੀ ਅਨਿਲ ਕੁਮਾਰ ਸ਼ਰਮਾ ਤੋਂ ਇਲਾਵਾ ਦੋ ਡਾਇਰੈਕਟਰ ਸ਼ੋਵ ਪ੍ਰਿਆ ਅਤੇ ਅਜੈ ਕੁਮਾਰ ਪੁਲਿਸ ਹਿਰਾਸਤ 'ਚ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement