ਮੇਰੇ ਨਾਲ ਵੀ ਹੋਈ ਹੈ ਕਠੂਆ ਵਰਗੀ ਘਟਨਾ: ਹਸੀਨ ਜਹਾਂ
Published : Apr 27, 2018, 3:00 am IST
Updated : Apr 27, 2018, 3:00 am IST
SHARE ARTICLE
Mohammed Shami & Hassin Jahan
Mohammed Shami & Hassin Jahan

ਕਠੂਆ ਬਲਾਤਕਾਰ ਘਟਨਾ ਵਿਰੁਧ ਕੱਢੇ ਮਾਰਚ 'ਚ ਲੈ ਰਹੀ ਸੀ ਹਿੱਸਾ

ਨਵੀਂ ਦਿੱਲੀ, 26 ਅਪ੍ਰੈਲ: ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਹੁਣ ਇਕ ਹੋਰ ਵੱਡਾ ਬਿਆਨ ਦਿਤਾ ਹੈ। ਉਸ ਨੇ ਕਲਕੱਤਾ 'ਚ ਕਠੂਆ ਬਲਾਤਕਾਰ ਘਟਨਾ ਵਿਰੁਧ ਹੋ ਰਹੇ ਇਕ ਮਾਰਚ 'ਚ ਹਿਸਾ ਲਿਆ ਅਤੇ ਇਸ ਦੌਰਾਨ ਉਸ ਨੇ ਕਿਹਾ ਕਿ ਮੇਰਾ ਵੀ ਕੇਸ ਇਸੇ ਵਰਗਾ ਹੀ ਹੈ ਪਰ ਮੈਂ ਜਿਉਂਦੀ ਹਾਂ। ਇਸ ਮਾਮਲੇ 'ਚ ਪੀੜਤਾ ਨਾਲ ਜੋ ਹੋਇਆ, ਉਸ 'ਚੋਂ ਮੈਨੂੰ ਵੀ ਗੁਜ਼ਰਨਾ ਪਿਆ ਹੈ। ਉਨ੍ਹਾਂ ਨੇ ਮੇਰੇ ਨਾਲ ਵੀ ਬਲਾਤਕਾਰ ਦੀ ਯੋਜਨਾ ਬਣਾਈ ਸੀ। ਇਸ ਤੋਂ ਬਾਅਦ ਉਹ ਮੈਨੂੰ ਮਾਰ ਕੇ ਦੇਹ ਨੂੰ ਜੰਗਲ 'ਚ ਸੁਟਣਾ ਚਾਹੁੰਦੇ ਸਨ। ਦੋ ਮਹੀਨੇ ਬੀਤੇ ਚੁਕੇ ਹਨ, ਮੈਂ ਇਸ ਵਿਰੁਧ ਇਕੱਲੀ ਲੜ ਰਹੀ ਹਾਂ।

Mohammed ShamiMohammed Shami

ਜ਼ਿਕਰਯੋਗ ਹੈ ਕਿ ਹਸੀਨ ਜਹਾਂ ਨੇ ਦੋਸ਼ ਲਗਾਏ ਸਨ ਕਿ ਉਸ ਦੇ ਪਤੀ ਮੁਹੰਮਦ ਸ਼ਮੀ ਨੇ ਉਸ ਨਾਲ ਦੁਬਈ 'ਚ ਪਾਕਿਸਤਾਨੀ ਲੜਕੀ ਅਲਿਸ਼ਬਾ ਨਾਲ ਮਿਲਣ ਤੋਂ ਬਾਅਦ ਕੁਟਮਾਰ ਕੀਤੀ ਸੀ। ਇੱਥੋਂ ਤਕ ਕਿ ਹਸੀਨ ਨੇ ਸ਼ਮੀ ਦੇ ਭਾਈ 'ਤੇ ਵੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ 'ਚ ਮਾਮਲਾ ਦਰਜ ਕਰਵਾਇਆ ਹੈ। ਇਸ ਦੇ ਨਾਲ ਹੀ ਹਸੀਨ ਨੇ ਸ਼ਮੀ 'ਤੇ ਕੁਟਮਾਰ, ਦਹੇਜ ਲਈ ਤੰਗ ਕਰਨਾ, ਗ਼ੈਰ ਕਾਨੂੰਨੀ ਸਬੰਧੀ ਅਤੇ ਫ਼ਿਕਸਿੰਗ ਵਰਗੇ ਗੰਭੀਰ ਦੋਸ਼ ਲਗਾਏ ਹਨ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement