Ranbir Singh Kundu News: ਪੰਜਾਬ ਕੁਸ਼ਤੀ ਸੰਸਥਾ ਦੇ ਸੈਕਟਰੀ ਰਣਬੀਰ ਸਿੰਘ ਕੁੰਡੂ ਕੋਚ ਦਾ ਹੋਇਆ ਦਿਹਾਂਤ

By : GAGANDEEP

Published : Apr 27, 2024, 12:20 pm IST
Updated : Apr 27, 2024, 1:06 pm IST
SHARE ARTICLE
 Secretary of Punjab Wrestling Association Ranbir Singh Kundu passed away News
Secretary of Punjab Wrestling Association Ranbir Singh Kundu passed away News

Ranbir Singh Kundu News: ਸਾਈਕਲ 'ਤੇ ਜਾਂਦਿਆਂ ਨੂੰ ਵਾਹਨ ਨੇ ਮਾਰੀ ਟੱਕਰ

 Secretary of Punjab Wrestling Association Ranbir Singh Kundu passed away News: ਨੈਸ਼ਨਲ ਅਵਾਰਡ ਜੇਤੂ ਰੇਸਲਿੰਗ ਕੋਚ ਰਣਵੀਰ ਸਿੰਘ ਕੁੰਡੂ ਦੀ ਸਵੇਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। 66 ਸਾਲਾ ਕੁਸ਼ਤੀ ਕੋਚ ਸਵੇਰੇ ਪੰਜ ਵਜੇ ਆਪਣੀਆਂ ਵਿਦਿਆਰਥਣਾਂ ਨਾਲ ਸਾਈਕਲ ’ਤੇ ਜ਼ੀਰਕਪੁਰ ਤੋਂ ਸੁਖਨਾ ਝੀਲ ਵੱਲ ਜਾ ਰਿਹਾ ਸੀ। ਮਨੀਮਾਜਰਾ ਦੇ ਸ਼ਾਸਤਰੀ ਨਗਰ ਲਾਈਟ ਪੁਆਇੰਟ 'ਤੇ ਇਕ ਤੇਜ਼ ਰਫਤਾਰ ਛੋਟੇ ਹਾਥੀ (ਵਾਹਨ) ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਇਸ ਹਾਦਸੇ 'ਚ ਰਣਵੀਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: Ranchi School Bus News: ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਬੱਸ ਖੇਤਾਂ ਵਿਚ ਪਲਟੀ, ਪੈ ਗਿਆ ਚੀਕ ਚਿਹਾੜਾ

ਹਾਦਸੇ ਦੀ ਸੂਚਨਾ ਮਿਲਣ 'ਤੇ ਪੀਸੀਆਰ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀ ਰਣਵੀਰ ਸਿੰਘ ਨੂੰ ਪੀਜੀਆਈ ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Panchkula News: ਪੁੱਤ ਨੂੰ ਏਅਰਪੋਰਟ 'ਤੇ ਛੱਡ ਕੇ ਆ ਰਹੇ ਪ੍ਰਵਾਰ ਦਾ ਹੋਇਆ ਐਕਸੀਂਡੈਟ, ਮਾਂ-ਪਿਓ ਸਮੇਤ ਭੈਣ ਦੀ ਮੌਤ  

ਰਣਵੀਰ ਸਿੰਘ ਕੁੰਡੂ ਦੇ ਪੁੱਤਰ ਆਦਿਤਿਆ ਕੁੰਡੂ ਨੇ ਦੱਸਿਆ ਕਿ ਉਸ ਦੇ ਪਿਤਾ ਵੀਹ ਸਾਲਾਂ ਤੋਂ ਜ਼ੀਰਕਪੁਰ ਵਿੱਚ ਗੁਲਜ਼ਾਰ ਕੁਸ਼ਤੀ ਅਖਾੜਾ ਚਲਾ ਰਹੇ ਸਨ। ਉਹ ਪਿਛਲੇ ਦੋ ਸਾਲਾਂ ਤੋਂ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਸਕੱਤਰ ਵੀ ਸਨ। ਉਨ੍ਹਾਂ ਨੇ ਕੁਸ਼ਤੀ ਕਰਦਿਆਂ 70 ਇਨਾਮ ਪ੍ਰਾਪਤ ਕੀਤੇ ਸਨ ਅਤੇ ਚੰਡੀਗੜ੍ਹ ਪੁਲਿਸ ਤੋਂ ਸਬ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ਼ੁੱਕਰਵਾਰ ਸਵੇਰੇ ਪੰਜ ਵਜੇ ਉਹ ਆਪਣੀਆਂ ਵਿਦਿਆਰਥਣਾਂ ਨਾਲ ਸਾਈਕਲ 'ਤੇ ਜ਼ੀਰਕਪੁਰ ਤੋਂ ਸੁਖਨਾ ਝੀਲ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਮਨੀਮਾਜਰਾ ਸ਼ਾਸਤਰੀ ਨਗਰ ਦੇ ਲਾਈਟ ਪੁਆਇੰਟ ਕੋਲ ਪਹੁੰਚੇ ਤਾਂ ਸੈਕਟਰ-26 ਤੋਂ ਮਨੀਮਾਜਰਾ ਜਾ ਰਹੇ ਇੱਕ ਛੋਟੇ ਹਾਥੀ ਐਚਆਰ-68ਸੀ-8436 ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਜਿਸ ਵਿੱਚ ਰਣਵੀਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ।

ਸੂਚਨਾ ਮਿਲਣ ਦੇ ਬਾਅਦ ਆਈਟੀ ਪਾਰਕ ਥਾਣਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਰਣਵੀਰ ਸਿੰਘ ਨੂੰ ਇਲਾਜ ਲਈ ਪੀਜੀਆਈ ਭੇਜ ਦਿੱਤਾ ਅਤੇ ਛੋਟੇ ਹਾਥੀ ਦੇ ਚਾਲਕ ਅਮਿਤ ਕੁਮਾਰ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹਾਦਸੇ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਵੀ ਇਕੱਠੀ ਕਰ ਰਹੀ ਹੈ, ਤਾਂ ਜੋ ਹਾਦਸੇ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਕੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

(For more Punjabi news apart from  Secretary of Punjab Wrestling Association Ranbir Singh Kundu passed away News, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement