Yuvraj Singh News: T-20 ਵਿਸ਼ਵ ਕੱਪ ਲਈ ਯੁਵਰਾਜ ਸਿੰਘ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ICC ਨੇ ਨਿਯੁਕਤ ਕੀਤਾ ਅੰਬੈਸਡਰ
Published : Apr 27, 2024, 3:37 pm IST
Updated : Apr 27, 2024, 3:38 pm IST
SHARE ARTICLE
Yuvraj Singh named ambassador for ICC Men’s T20 World Cup 2024
Yuvraj Singh named ambassador for ICC Men’s T20 World Cup 2024

ਯੁਵੀ ਤੋਂ ਪਹਿਲਾਂ, ਆਈਸੀਸੀ ਨੇ ਅਨੁਭਵੀ ਦੌੜਾਕ ਉਸੈਨ ਬੋਲਟ ਨੂੰ ਵੀ ਅਪਣਾ ਅੰਬੈਸਡਰ ਨਿਯੁਕਤ ਕੀਤਾ ਸੀ।

Yuvraj Singh News: ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਸ਼ੁਰੂ ਹੋਣ ਵਿਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਆਗਾਮੀ ਟੀ-20 ਵਿਸ਼ਵ ਕੱਪ 1 ਜੂਨ ਤੋਂ 29 ਜੂਨ ਤਕ ਵੈਸਟਇੰਡੀਜ਼ ਅਤੇ ਅਮਰੀਕਾ 'ਚ ਖੇਡਿਆ ਜਾਣਾ ਹੈ। ਹੁਣ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਇਸ ਟੀ-20 ਵਿਸ਼ਵ ਕੱਪ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਆਈਸੀਸੀ ਨੇ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੂੰ ਟੀ-20 ਵਿਸ਼ਵ ਕੱਪ 2024 ਦਾ ਅੰਬੈਸਡਰ ਨਿਯੁਕਤ ਕੀਤਾ ਹੈ। ਯੁਵੀ ਤੋਂ ਪਹਿਲਾਂ, ਆਈਸੀਸੀ ਨੇ ਅਨੁਭਵੀ ਦੌੜਾਕ ਉਸੈਨ ਬੋਲਟ ਨੂੰ ਵੀ ਅਪਣਾ ਅੰਬੈਸਡਰ ਨਿਯੁਕਤ ਕੀਤਾ ਸੀ।

ਯੁਵਰਾਜ ਸਿੰਘ ਨੇ ਟੀ-20 ਵਿਸ਼ਵ ਕੱਪ 2024 ਦਾ ਅੰਬੈਸਡਰ ਬਣਨ 'ਤੇ ਖੁਸ਼ੀ ਜਤਾਈ ਹੈ। ਯੁਵਰਾਜ ਨੇ ਕਿਹਾ, 'ਟੀ-20 ਵਿਸ਼ਵ ਕੱਪ ਨਾਲ ਜੁੜੀਆਂ ਕੁੱਝ ਖੂਬਸੂਰਤ ਯਾਦਾਂ ਹਨ, ਜਿਸ 'ਚ ਇਕ ਓਵਰ 'ਚ ਛੇ ਛੱਕੇ ਲਗਾਉਣਾ ਵੀ ਸ਼ਾਮਲ ਹੈ। ਇਸ ਲਈ ਆਉਣ ਵਾਲੇ ਵਿਸ਼ਵ ਕੱਪ ਦਾ ਹਿੱਸਾ ਬਣਨਾ ਬਹੁਤ ਰੋਮਾਂਚਕ ਹੈ, ਜੋ ਹੁਣ ਤਕ ਦਾ ਸੱਭ ਤੋਂ ਵੱਡਾ ਐਡੀਸ਼ਨ ਹੋਣ ਜਾ ਰਿਹਾ ਹੈ’। ਯੁਵਰਾਜ ਨੇ 2007 ਟੀ-20 ਵਿਸ਼ਵ ਕੱਪ 'ਚ ਇੰਗਲਿਸ਼ ਗੇਂਦਬਾਜ਼ ਸਟੂਅਰਟ ਬ੍ਰਾਡ ਦੇ ਓਵਰ 'ਚ 6 ਛੱਕੇ ਲਗਾਏ ਸਨ।

ਯੁਵਰਾਜ ਨੇ ਅੱਗੇ ਕਿਹਾ, 'ਵੈਸਟਇੰਡੀਜ਼ ਕ੍ਰਿਕਟ ਖੇਡਣ ਲਈ ਵਧੀਆ ਜਗ੍ਹਾ ਹੈ, ਜਿਥੇ ਪ੍ਰਸ਼ੰਸਕ ਇਸ ਨੂੰ ਦੇਖਣ ਆਉਂਦੇ ਹਨ ਅਤੇ ਅਜਿਹਾ ਮਾਹੌਲ ਬਣਾਉਂਦੇ ਹਨ ਜੋ ਦੁਨੀਆ ਦੇ ਉਸ ਹਿੱਸੇ ਲਈ ਪੂਰੀ ਤਰ੍ਹਾਂ ਵਿਲੱਖਣ ਹੈ। ਅਮਰੀਕਾ ਵਿਚ ਵੀ ਕ੍ਰਿਕਟ ਦਾ ਵਿਸਤਾਰ ਹੋ ਰਿਹਾ ਹੈ ਅਤੇ ਮੈਂ ਟੀ-20 ਵਿਸ਼ਵ ਕੱਪ ਦੇ ਜ਼ਰੀਏ ਉਸ ਵਿਕਾਸ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ’।

42 ਸਾਲਾ ਯੁਵਰਾਜ ਸਿੰਘ ਨੇ ਕਿਹਾ, 'ਨਿਊਯਾਰਕ 'ਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਮੈਚ ਹੋਣ ਜਾ ਰਿਹਾ ਹੈ, ਜੋ ਇਸ ਸਾਲ ਦੁਨੀਆ ਦੇ ਸੱਭ ਤੋਂ ਵੱਡੇ ਖੇਡ ਮੈਚਾਂ 'ਚੋਂ ਇਕ ਹੋਣ ਜਾ ਰਿਹਾ ਹੈ। ਇਸ ਲਈ ਇਸ ਦਾ ਹਿੱਸਾ ਬਣਨਾ ਅਤੇ ਇਕ ਨਵੇਂ ਸਟੇਡੀਅਮ ਵਿਚ ਦੁਨੀਆ ਦੇ ਸਰਵੋਤਮ ਖਿਡਾਰੀਆਂ ਨੂੰ ਖੇਡਦੇ ਦੇਖਣਾ ਇਕ ਸਨਮਾਨ ਦੀ ਗੱਲ ਹੈ।

ਯੁਵਰਾਜ ਸਿੰਘ ਨੇ 2007 ਦੇ ਟੀ-20 ਵਿਸ਼ਵ ਕੱਪ ਅਤੇ ਕ੍ਰਿਕਟ ਵਿਸ਼ਵ ਕੱਪ 2011 ਵਿਚ ਭਾਰਤੀ ਟੀਮ ਦੀ ਖਿਤਾਬੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਯੁਵਰਾਜ ਨੇ 304 ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ, ਜਿਸ ਵਿਚ ਉਨ੍ਹਾਂ ਨੇ 36.55 ਦੀ ਔਸਤ ਨਾਲ 8701 ਦੌੜਾਂ ਬਣਾਈਆਂ। ਯੁਵੀ ਦੇ ਨਾਮ ਵਨ ਡੇ ਇੰਟਰਨੈਸ਼ਨਲ ਵਿਚ ਕੁੱਲ 14 ਸੈਂਕੜੇ ਅਤੇ 52 ਅਰਧ ਸੈਂਕੜੇ ਦਰਜ ਹਨ। ਯੁਵਰਾਜ ਸਿੰਘ ਨੇ 40 ਟੈਸਟ ਮੈਚਾਂ ਵਿਚ ਕੁੱਲ 1900 ਦੌੜਾਂ ਬਣਾਈਆਂ, ਜਿਸ ਵਿਚ 3 ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਯੁਵਰਾਜ ਨੇ 58 ਟੀ-20 ਅੰਤਰਰਾਸ਼ਟਰੀ ਮੈਚ ਖੇਡ ਕੇ 1177 ਦੌੜਾਂ ਬਣਾਈਆਂ। ਅੰਤਰਰਾਸ਼ਟਰੀ ਕ੍ਰਿਕਟ 'ਚ ਯੁਵਰਾਜ ਦੇ ਨਾਂ ਕੁੱਲ 148 ਵਿਕਟਾਂ ਹਨ।

ਇਸ ਵਾਰ ਟੀ-20 ਵਿਸ਼ਵ ਕੱਪ ਨਾਕਆਊਟ ਸਮੇਤ ਕੁੱਲ 3 ਪੜਾਵਾਂ 'ਚ ਖੇਡਿਆ ਜਾਵੇਗਾ। ਸਾਰੀਆਂ 20 ਟੀਮਾਂ ਨੂੰ 5-5 ਦੇ 4 ਗਰੁੱਪਾਂ ਵਿਚ ਵੰਡਿਆ ਗਿਆ ਸੀ। ਹਰ ਗਰੁੱਪ ਦੀਆਂ ਟਾਪ-2 ਟੀਮਾਂ ਸੁਪਰ-8 ਵਿਚ ਪ੍ਰਵੇਸ਼ ਕਰਨਗੀਆਂ। ਇਸ ਤੋਂ ਬਾਅਦ ਸਾਰੀਆਂ 8 ਟੀਮਾਂ ਨੂੰ 4-4 ਦੇ 2 ਗਰੁੱਪਾਂ ਵਿਚ ਵੰਡਿਆ ਜਾਵੇਗਾ। ਸੁਪਰ-8 ਪੜਾਅ ਵਿਚ ਦੋਵਾਂ ਗਰੁੱਪਾਂ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਵਿਚ ਪ੍ਰਵੇਸ਼ ਕਰਨਗੀਆਂ। ਦੋ ਟੀਮਾਂ ਸੈਮੀਫਾਈਨਲ ਮੈਚਾਂ ਰਾਹੀਂ ਫਾਈਨਲ ਵਿਚ ਥਾਂ ਪੱਕੀ ਕਰਨਗੀਆਂ।

(For more Punjabi news apart from Yuvraj Singh named ambassador for ICC Men’s T20 World Cup 2024, stay tuned to Rozana Spokesman)

 

Tags: yuvraj singh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement