
ਵਿਰਾਟ ਕੋਹਲੀ ਨੇ ਜਿੱਤੀ ਔਰੇਂਜ ਕੈਪ, ਹਰਸ਼ਲ ਪਟੇਲ ਨੇ ਪ੍ਰਪਲ ਕੈਪ ਜਿੱਤੀ
IPL 2024 Prize Money : ਇੰਡੀਅਨ ਪ੍ਰੀਮੀਅਰ ਲੀਗ (IPL) ਨੂੰ ਨਵਾਂ ਚੈਂਪੀਅਨ ਮਿਲ ਚੁੱਕਾ ਹੈ। 17ਵੇਂ ਸੀਜ਼ਨ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਟਰਾਫੀ 'ਤੇ ਕਬਜ਼ਾ ਕੀਤਾ ਹੈ। ਵੈਂਕਟੇਸ਼ ਅਈਅਰ ਨੇ 11ਵੇਂ ਓਵਰ ਦੀ ਗੇਂਦਬਾਜ਼ੀ ਕਰ ਰਹੇ ਸ਼ਾਹਬਾਜ਼ ਅਹਿਮਦ ਦੀ ਤੀਜੀ ਗੇਂਦ 'ਤੇ ਇੱਕ ਰਨ ਬਣਾ ਕੇ ਟੀਮ ਨੂੰ ਜਿੱਤ ਦਿਵਾਈ।
ਖਿਤਾਬ ਜਿੱਤਣ 'ਤੇ ਜੇਤੂ ਟੀਮ (ਕੋਲਕਾਤਾ ਨਾਈਟ ਰਾਈਡਰਜ਼) KKR ਨੂੰ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਉਪ ਜੇਤੂ- (ਸਨਰਾਈਜ਼ਰਜ਼ ਹੈਦਰਾਬਾਦ) SRH ਨੇ 12.50 ਕਰੋੜ ਰੁਪਏ ਜਿੱਤੇ। ਤੀਜੇ ਸਥਾਨ 'ਤੇ ਰਹੀ ਰਾਜਸਥਾਨ ਰਾਇਲਜ਼ ਨੂੰ 7 ਕਰੋੜ ਰੁਪਏ ਅਤੇ ਚੌਥੇ ਸਥਾਨ 'ਤੇ ਰਹੀ ਰਾਇਲ ਚੈਲੰਜਰਜ਼ ਬੰਗਲੌਰ ਨੂੰ 6.50 ਕਰੋੜ ਰੁਪਏ ਮਿਲੇ ਹਨ।
IPL 2024 ਵਿੱਚ ਇਨ੍ਹਾਂ ਨੂੰ ਵੀ ਮਿਲੇ ਇਨਾਮ
ਸੀਜ਼ਨ ਵਿੱਚ ਸਭ ਤੋਂ ਵੱਧ ਵਿਕਟਾਂ (ਪ੍ਰਪਲ ਕੈਪ) - ਹਰਸ਼ਲ ਪਟੇਲ 24 ਵਿਕਟਾਂ (10 ਲੱਖ ਰੁਪਏ)
ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ (ਔਰੇਂਜ ਕੈਪ) - ਵਿਰਾਟ ਕੋਹਲੀ 741 ਦੌੜਾਂ (10 ਲੱਖ ਰੁਪਏ)
ਉੱਭਰਦਾ ਖਿਡਾਰੀ ਆਫ ਦਿ ਸੀਜ਼ਨ- ਨਿਤੀਸ਼ ਕੁਮਾਰ ਰੈੱਡੀ (10 ਲੱਖ ਰੁਪਏ)
ਸਭ ਤੋਂ ਕੀਮਤੀ ਖਿਡਾਰੀ ਆਫ ਦਿ ਸੀਜ਼ਨ- ਸੁਨੀਲ ਨਰਾਇਣ (10 ਲੱਖ ਰੁਪਏ)
ਇਲੈਕਟ੍ਰਿਕ ਸਟ੍ਰਾਈਕਰ ਆਫ ਦਿ ਸੀਜ਼ਨ: ਜੇਕ ਫਰੇਜ਼ਰ-ਮੈਕਗੁਰਕ (10 ਲੱਖ ਰੁਪਏ)
ਫੈਂਟੇਸੀ ਪਲੇਅਰ ਆਫ ਦਿ ਸੀਜ਼ਨ- ਸੁਨੀਲ ਨਰਾਇਣ (10 ਲੱਖ ਰੁਪਏ)
ਸੁਪਰ ਸਿਕਸ ਆਫ ਦਿ ਸੀਜ਼ਨ - ਅਭਿਸ਼ੇਕ ਸ਼ਰਮਾ (10 ਲੱਖ ਰੁਪਏ)
ਕੈਚ ਆਫ ਦਿ ਸੀਜ਼ਨ- ਰਮਨਦੀਪ ਸਿੰਘ (10 ਲੱਖ ਰੁਪਏ)