ਰਾਣਾ ਸੋਢੀ ਵਲੋਂ ਓਲੰਪਿਕ ਚੈਂਪੀਅਨ ਲਾਰਡ ਸਿਬੈਸਟੀਅਨ ਕੋਅ ਨਾਲ ਮੁਲਾਕਾਤ
Published : Jun 27, 2019, 5:43 pm IST
Updated : Jun 27, 2019, 5:58 pm IST
SHARE ARTICLE
Rana Sodhi calls on Chancellor Loughborough University & Olympic Champion Lord Sebastian Coe
Rana Sodhi calls on Chancellor Loughborough University & Olympic Champion Lord Sebastian Coe

ਸਪੋਰਟਸ ਸਾਇੰਸ, ਫਿਟਨੈਸ, ਮਨੋਵਿਗਿਆਨਕ ਤਕਨੀਕ ਦੀ ਸਿਖਲਾਈ ਉਤੇ ਦਿੱਤਾ ਜਾਵੇਗਾ ਜ਼ੋਰ: ਰਾਣਾ ਸੋਢੀ

ਲੰਡਨ/ਚੰਡੀਗੜ੍ਹ: ਪੰਜਾਬ ਦੇ ਖੇਡ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਲੰਡਨ ਸਥਿਤ ਹਾਊਸ ਆਫ ਲਾਰਡਜ਼ ਵਿਖੇ ਦੋ ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਅਤੇ ਉੱਘੇ ਖੇਡ ਪ੍ਰਸ਼ਾਸਕ ਲਾਰਡ ਸਿਬੈਸਟੀਅਨ ਕੋਅ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਵਿਚ ਪਟਿਆਲਾ ਵਿਖੇ ਤਜਵੀਜ਼ ਸ਼ੁਦਾ ਖੇਡ ਯੂਨੀਵਰਸਿਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪ੍ਰਬੰਧਨ ਸਬੰਧੀ ਵੱਖੋ-ਵੱਖਰੇ ਤਕਨੀਕੀ ਨੁਕਤਿਆਂ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।

ਲਾਰਡ ਕੋਅ ਵਲੋਂ ਪੰਜਾਬ ਦੇ ਖੇਡ ਮੰਤਰੀ ਨੂੰ ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਲਾਰਡ ਸਿਬੈਸਟੀਅਨ ਕੋਅ ਜੋ ਖੇਡਾਂ ਦੇ ਖੇਤਰ ਵਿਚ ਵਿਸ਼ਵ ਦੀ ਮੋਹਰੀ ਸੰਸਥਾ ਲਫਬੋਰੋਫ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਨਾਲ ਇਸ ਮੁਲਾਕਾਤ ਵਿਚ ਰਾਣਾ ਸੋਢੀ ਨੇ ਪਟਿਆਲਾ ਵਿਖੇ ਬਣ ਰਹੀ ਖੇਡ ਯੂਨੀਵਰਸਿਟੀ ਵਿਖੇ ਸਥਾਪਤ ਕੀਤੇ ਜਾਣ ਵਾਲੇ ਬੁਨਿਆਦੀ ਖੇਡ ਢਾਂਚੇ ਅਤੇ ਸਪੋਰਟਸ ਸਾਇੰਸ ਨਾਲ ਸਬੰਧਤ ਵਿਸ਼ਿਆਂ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ।

Rana Sodhi calls on Chancellor Loughborough University & Olympic Champion Lord Sebastian CoeRana Sodhi calls on Chancellor Loughborough University & Olympic Champion Lord Sebastian Coe

ਵਿਚਾਰੇ ਗਏ ਨੁਕਤਿਆਂ ਵਿਚ ਇਸ ਖੇਡ ਯੂਨੀਵਰਸਿਟੀ ਲਈ ਸਪੋਰਟਸ ਸਾਇੰਸ ਦੀ ਮੁਹਾਰਤ ਰੱਖਣ ਵਾਲੇ ਕੋਚਾਂ ਦੀ ਨਿਯੁਕਤੀ, ਖਿਡਾਰੀਆਂ ਨੂੰ ਅਪਣੇ ਖੇਡ ਜੀਵਨ ਦੌਰਾਨ ਲੱਗਣ ਵਾਲੀਆਂ ਸੱਟਾਂ ਤੋਂ ਬਚਾਅ ਅਤੇ ਰਿਕਵਰੀ, ਖਿਡਾਰੀਆਂ ਵਿੱਚ ਫਿਟਨੈਸ ਦਾ ਪੱਧਰ ਬਰਕਰਾਰ ਰੱਖਣ ਲਈ ਕੋਚਿੰਗ ਤਕਨੀਕਾਂ ਅਤੇ ਵਿਸ਼ਵ ਪੱਧਰੀ ਅਹਿਮ ਮੁਕਾਬਲਿਆਂ ਲਈ ਖਿਡਾਰੀਆਂ ਤੇ ਕੋਚਾਂ ਨੂੰ ਮਨੋਵਿਗਿਆਨਕ ਤੌਰ 'ਤੇ ਤਿਆਰ ਕਰਨਾ ਆਦਿ ਸ਼ਾਮਲ ਸਨ।

ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਨੂੰ ਖੇਡ ਖੇਤਰ ਅਤੇ ਖੇਡ ਵਿਗਿਆਨ ਵਿਚ ਮੋਹਰੀ ਸੂਬਾ ਬਣਾਉਣ ਲਈ ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਨੂੰ ਸਫ਼ਲ ਬਣਾਉਣ ਲਈ ਉਹ ਇਸ ਦੇ ਪ੍ਰਬੰਧਨ ਅਤੇ ਸਪੋਰਟਸ ਸਾਇੰਸ ਦੇ ਮਾਹਿਰਾਂ ਨਾਲ ਮੁਲਾਕਾਤ ਕਰ ਰਹੇ ਹਨ। ਇਸੇ ਤਹਿਤ ਲਾਰਡ ਸਿਬੈਸਟੀਅਨ ਕੋਅ ਨਾਲ ਕੀਤੀ ਮੁਲਾਕਾਤ ਬੇਹੱਦ ਫ਼ਇਦੇਮੰਦ ਰਹੀ। ਇਸ ਮੀਟਿੰਗ ਦੌਰਾਨ ਹਾਸਲ ਹੋਇਆ ਤਜ਼ਰਬਾ ਖੇਡ ਯੂਨੀਵਰਸਿਟੀ ਦੀ ਸਥਾਪਨਾ ਵਿਚ ਅਹਿਮ ਰੋਲ ਨਿਭਾਏਗਾ।

ਲਾਰਡ ਕੋਅ ਨੇ 1980 ਦੀਆਂ ਮਾਸਕੋ ਅਤੇ 1984 ਦੀਆਂ ਲਾਂਸ ਏਂਜਲਸ ਓਲੰਪਿਕ ਖੇਡਾਂ ਵਿਚ 1500 ਮੀਟਰ ਦੌੜ ਵਿੱਚ ਕੁੱਲ ਦੋ ਸੋਨ ਤਮਗਾ ਅਤੇ 800 ਮੀਟਰ ਵਿਚ ਦੋ ਚਾਂਦੀ ਦੇ ਤਮਗੇ ਜਿੱਤੇ ਸਨ। 8 ਵਾਰ ਆਊਟਡੋਰ ਤੇ ਤਿੰਨ ਵਾਰ ਇੰਡੋਰ ਖੇਡਾਂ ਵਿਚ ਵਿਸ਼ਵ ਰਿਕਾਰਡ ਹੋਲਡਰ ਲਾਰਡ ਕੋਅ ਦੇ ਯਤਨਾਂ ਸਦਕਾ ਲੰਡਨ ਨੂੰ 2012 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲੀ ਸੀ ਅਤੇ ਫਿਰ ਉਹ ਓਲੰਪਿਕ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵੀ ਬਣੇ ਸਨ। ਲਾਰਡ ਕੋਅ ਇਸ ਵੇਲੇ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨ (ਆਈ.ਏ.ਏ.ਐਫ.) ਦੇ ਪ੍ਰਧਾਨ ਅਤੇ ਬ੍ਰਿਟਿਸ਼ ਓਲੰਪਿਕ ਐਸੋਸੀਏਸ਼ਨ ਦੇ ਚੇਅਰਮੈਨ ਵੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement