
ਰਮਨ ਨੇ 1500 ਮੀਟਰ ਦੀ ਦੌੜ ਪੂਰੀ ਕਰਨ ਲਈ 4:20.80 ਮਿੰਟ ਦਾ ਸਮਾਂ ਲਿਆ। ਇਸ ਦੇ ਨਾਲ ਹੀ ਉਸ ਨੇ ਖੇਡਾਂ ਐਂਡ ਏਸ਼ੀਆਈ ਰਿਕਾਰਡ ਵੀ ਬਣਾਏ ਹਨ।
Asian Para Games - ਸ਼ੀਤਲ ਦੇਵੀ ਨੇ ਚੀਨ ਦੇ ਹਾਂਗਜ਼ੂ ਵਿੱਚ ਖੇਡੀਆਂ ਜਾ ਰਹੀਆਂ ਏਸ਼ੀਅਨ ਪੈਰਾ ਖੇਡਾਂ 2023 ਵਿਚ ਸੋਨ ਤਮਗ਼ਾ ਜਿੱਤਿਆ ਹੈ। ਸ਼ੀਤਲ ਦੇਵੀ ਇੱਕ ਤੀਰਅੰਦਾਜ਼ ਹੈ। ਉਸ ਦੇ ਦੋਵੇਂ ਹੱਥ ਨਹੀਂ ਹਨ। ਉਸ ਨੇ ਆਪਣੇ ਪੈਰਾਂ ਨਾਲ ਸੋਨੇ ਦਾ ਤਮਗ਼ਾ ਜਿੱਤਣ ਦਾ ਟੀਚਾ ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਫ਼ਲਤਾ ਲਈ ਸ਼ੀਤਲ ਦੇਵੀ ਨੂੰ ਵਧਾਈ ਦਿੱਤੀ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤੀ ਐਥਲੀਟ ਰਮਨ ਸ਼ਰਮਾ ਨੇ ਵੀ ਸ਼ੁੱਕਰਵਾਰ ਨੂੰ ਚੀਨ ਦੇ ਹਾਂਗਜ਼ੂ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਪੈਰਾ ਖੇਡਾਂ 2023 'ਚ ਸੋਨ ਤਮਗ਼ਾ ਜਿੱਤਿਆ ਹੈ। ਉਸ ਨੇ ਇਹ ਸਫ਼ਲਤਾ ਪੁਰਸ਼ਾਂ ਦੇ 1500 ਮੀਟਰ ਟੀ-38 ਈਵੈਂਟ ਵਿਚ ਹਾਸਲ ਕੀਤੀ। ਰਮਨ ਨੇ 1500 ਮੀਟਰ ਦੀ ਦੌੜ ਪੂਰੀ ਕਰਨ ਲਈ 4:20.80 ਮਿੰਟ ਦਾ ਸਮਾਂ ਲਿਆ। ਇਸ ਦੇ ਨਾਲ ਹੀ ਉਸ ਨੇ ਖੇਡਾਂ ਐਂਡ ਏਸ਼ੀਆਈ ਰਿਕਾਰਡ ਵੀ ਬਣਾਏ ਹਨ।