ਵੱਡਾ ਖੁਲਾਸਾ! ਇਸ ਮਹਿਲਾ ਐਥਲੀਟ ਦੀ ਵਜ੍ਹਾ ਨਾਲ ਦੋ ਤਗਮੇ ਗਵਾ ਦੇਣੇ ਸੀ ਭਾਰਤ ਨੇ
Published : Nov 27, 2018, 1:51 pm IST
Updated : Nov 27, 2018, 1:51 pm IST
SHARE ARTICLE
Nirmala Sheoran
Nirmala Sheoran

ਏਸ਼ੀਆਈ ਚੈਪੀਅਨ ਕੁਆਟਰ ਦੌੜਾਕ ਨਿਰਮਲਾ ਸ਼ੇਰੋਨ ਦੇ ਡੋਪ ਟੇਸਟ ਵਿਚ ਨਾਕਾਮ......

ਨਵੀਂ ਦਿੱਲੀ (ਭਾਸ਼ਾ): ਏਸ਼ੀਆਈ ਚੈਪੀਅਨ ਕੁਆਟਰ ਦੌੜਾਕ ਨਿਰਮਲਾ ਸ਼ੇਰੋਨ  ਦੇ ਡੋਪ ਟੇਸਟ ਵਿਚ ਨਾਕਾਮ ਰਹਿਣ ਤੋਂ ਭਾਰਤੀ ਐਥਲੇਟਿਕਸ ਮਹਾਸੰਘ ਨੂੰ ਹੈਰਾਨੀ ਨਹੀਂ ਹੋਈ। ਭਾਰਤੀ ਐਥਲੇਟਿਕਸ ਮਹਾਸੰਘ ਦੇ ਪ੍ਰਧਾਨ ਆਦਿਲੇ ਸੁਮਰੀਵਾਲਾ ਨੇ ਕਿਹਾ ਕਿ ਸ਼ੱਕ ਦੀ ਵਜ੍ਹਾ ਨਾਲ ਹੀ ਉਸ ਨੂੰ ਏਸ਼ੀਆਈ ਖੇਡਾਂ ਵਿਚ ਰਿਲੇ ਦੌੜ ਤੋਂ ਬਾਹਰ ਰੱਖਿਆ ਗਿਆ ਸੀ। ਵਿਸ਼ਵ ਡੋਪਿੰਗ ਰੋਕਣ ਵਾਲੀ ਏਜੰਸੀ (ਵਾਡਾ) ਦੁਆਰਾ ਕਰਾਏ ਗਏ ਟੇਸਟ ਵਿਚ ਸ਼ੇਰੋਨ ਤੋਂ ਇਲਾਵਾ ਮੱਧ ਦੂਰੀ ਦੀ ਧਾਵਿਕਾ ਸੰਜੀਵਨੀ ਯਾਦਵ, ਝੂਮਾ ਖਾਤੂਨ, ਚੱਕਾ ਸੁੱਟ ਖਿਡਾਰੀ ਸੰਦੀਪ ਕੁਮਾਰੀ,

Nirmala SheoranNirmala Sheoran

ਸ਼ਾਟਪੁਟ ਖਿਡਾਰੀ ਨਵੀਨ ਸਾਰੀਆਂ ਨੂੰ ਪਾਬੰਦੀ ਦਵਾਈ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ। ਏਸ਼ੀਆਈ ਖੇਡਾਂ ਵਿਚ ਮਹਿਲਾ ਦੀ 400 ਮੀਟਰ ਦੌੜ ਵਿਚ ਚੌਥੇ ਸਥਾਨ ਉਤੇ ਰਹੀ ਸ਼ੇਰੋਨ ਨੂੰ ਵਾਡਾ ਦੀ ਮਾਂਟਰਿਅਲ ਲੈਬੋਰੇਟਰੀ ਵਿਚ ਹੋਏ ਟੇਸਟ ਤੋਂ ਬਾਅਦ ਅਸਥਾਈ ਤੌਰ ਉਤੇ ਮੁਅੱਤਲ ਕਰ ਦਿਤਾ ਗਿਆ ਸੀ। ਇਸ ਤੋਂ ਪਹਿਲਾਂ ਨਾਡਾ ਦੁਆਰਾ ਕਰਾਏ ਗਏ ਟੇਸਟ ਵਿਚ ਵੀ ਨਮੂਨੇ ਨਕਰਾਤਮਕ ਪਾਏ ਗਏ ਸਨ। ਸ਼ੇਰੋਨ ਨੇ ਪਿਛਲੇ ਸਾਲ ਭੁਵਨੇਸ਼ਵਰ ਵਿਚ ਏਸ਼ੀਆਈ ਚੈਪੀਅਨਸ਼ਿਪ ਸੋਨ ਤਗਮਾ ਜਿੱਤੀਆ ਸੀ।

Nirmala SheoranNirmala Sheoran

ਸੁਮਰੀਵਾਲਾ ਨੇ ਕਿਹਾ,  ‘‘ਨਿਰਮਲਾ ਨੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਕਿਸੇ ਰਾਸ਼ਟਰੀ ਕੈਂਪ ਵਿਚ ਭਾਗ ਨਹੀਂ ਲਿਆ ਸੀ ਅਤੇ ਇਸ ਵਜ੍ਹਾ ਤੋਂ ਅਸੀਂ ਉਸ ਨੂੰ ਕਿਸੇ ਰਿਲੇ ਮੁਕਾਬਲੇ ਲਈ ਨਹੀਂ ਚੁਣਿਆ। ਅਸੀਂ ਉਸ ਦੀ ਵਜ੍ਹਾ ਨਾਲ ਦੋ ਤਗਮੇ ਗਵਾ ਦਿੰਦੇ। ਹੁਣ ਉਸ ਉਤੇ ਚਾਰ ਸਾਲ ਦੀ ਰੋਕ ਲਗ ਗਈ ਹੈ।’’ ਸੰਜੀਵਨੀ ਅਤੇ ਝੂਮਾ ਨੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਭੁਟਾਨ ਵਿਚ ਇਕ ਮੁਕਾਬਲੇ ਵਿਚ ਭਾਗ ਲਿਆ ਸੀ।

Nirmala SheoranNirmala Sheoran

ਸੁਮਰੀਵਾਲਾ ਨੇ ਇਨ੍ਹਾਂ ਗੱਲਾਂ ਨੂੰ ਵੀ ਖਾਰਿਜ਼ ਕੀਤਾ ਕਿ ਰਾਸ਼ਟਰੀ ਮੁਕਾਬਲੇ ਵਿਚ ਸ਼ਾਮਲ ਖਿਡਾਰੀ ਵੀ ਡੋਪ ਦੇ ਘੇਰੇ ਵਿਚ ਹਨ। ਉਨ੍ਹਾਂ ਨੇ ਕਿਹਾ, ‘‘ਰਾਸ਼ਟਰੀ ਮੁਕਾਬਲੇ ਵਿਚ ਭਾਗ ਲੈਣ ਵਾਲੇ ਨਾਮੀ ਖਿਡਾਰੀਆਂ ਵਿਚੋਂ ਕੋਈ ਸਕਰਾਤਮਕ ਨਹੀਂ ਪਾਇਆ ਗਿਆ। ਭੂਟਾਨ ਦੇ ਮੁਕਾਬਲੇ ਵਿਚ ਭਾਗ ਲੈਣ ਵਾਲੀ ਖਿਡਾਰੀ ਗੁਵਾਹਾਟੀ ਰਾਸ਼ਟਰੀ ਚੈਪੀਅਨਸ਼ਿਪ ਤੋਂ ਬਾਅਦ ਉਥੇ ਗਈ ਸੀ।’’

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement