
ਏਸ਼ੀਆਈ ਖੇਡਾਂ ਨੂੰ ਦੇਸ਼ ਨੂੰ ਕਾਂਸੀ ਦਾ ਤਮਗ਼ਾ ਦਿਵਾਉਣ ਵਾਲਾ ਖਿਡਾਰੀ ਦੇਸ਼ ਆ ਕੇ ਚਾਹ ਵੇਚਣ ਲਈ ਮਜਬੂਰ ਹੈ.............
ਨਵੀਂ ਦਿੱਲੀ : ਏਸ਼ੀਆਈ ਖੇਡਾਂ ਨੂੰ ਦੇਸ਼ ਨੂੰ ਕਾਂਸੀ ਦਾ ਤਮਗ਼ਾ ਦਿਵਾਉਣ ਵਾਲਾ ਖਿਡਾਰੀ ਦੇਸ਼ ਆ ਕੇ ਚਾਹ ਵੇਚਣ ਲਈ ਮਜਬੂਰ ਹੈ। ਦਿੱਲੀ ਦਾ ਮਸ਼ਹੂਰ 'ਮਜਨੂ ਦਾ ਟਿੱਲਾ' ਵਿਚ ਚਾਹ ਦਾ ਇਕ ਠੇਲਾ ਲਗਾਉਣ ਵਾਲੇ ਹਰੀਸ਼ ਕੁਮਾਰ ਨੇ ਜਕਾਰਤਾ ਏਸ਼ੀਆਈ ਖੇਡਾਂ 'ਚ 'ਸੇਪਕ ਟਕਰਾ' ਖੇਡ 'ਚ ਦੇਸ਼ 'ਚ ਕਾਂਸੀ ਦਾ ਤਮਗ਼ਾ ਦਿਵਾਇਆ। ਹਰੀਸ਼ ਉਸ ਟੀਮ ਦਾ ਹਿੱਸਾ ਸੀ, ਜਿਸ ਨੇ ਦੇਸ਼ ਨੂੰ ਕਾਂਸੀ ਦਾ ਤਮਗ਼ਾ ਦਿਵਾਇਆ ਸੀ।
ਜਦੋਂ ਉਹ ਦੇਸ਼ ਵਾਪਸ ਆਇਆ ਤਾਂ ਉਸ ਦਾ ਜ਼ੋਰ-ਸ਼ੋਰ ਨਾਲ ਸਵਾਗਤ ਕੀਤਾ ਗਿਆ। ਇਕ-ਦੋ ਦਿਨ ਬੇਸ਼ਕ ਹਰੀਸ਼ ਨੂੰ ਚੈਂਪੀਅਨ ਵਰਗਾ ਮਹਿਸੂਸ ਹੋਇਆ ਪਰ ਉਸ ਤੋਂ ਬਾਅਦ ਉਸ ਨੂੰ ਘਰ ਚਲਾਉਣ ਲਈ ਅਪਣੇ ਪੁਰਾਣੇ ਧੰਦੇ ਪਿਤਾ ਦੀ ਚਾਹ ਦੀ ਦੁਕਾਨ 'ਤੇ ਉਨ੍ਹਾਂ ਦਾ ਹੱਥ ਵਟਾਉਣਾ ਪਿਆ। ਹਰੀਸ਼ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਖੋਖਲੇ ਭਰੋਸੇ ਤੋਂ ਇਲਾਵਾ ਕੁਝ ਨਹੀਂ ਦਿੰਦੀਆਂ। (ਏਜੰਸੀ)