ਦੀਪਤੀ ਸ਼ਰਮਾ ਨੂੰ ਉਤਰ ਪ੍ਰਦੇਸ਼ ਨੇ 3.2 ਕਰੋੜ ਰੁਪਏ ਦੀ ਬੋਲੀ ਲਾ ਕੇ ਆਪਣੀ ਟੀਮ ’ਚ ਕੀਤਾ ਸ਼ਾਮਲ
ਨਵੀਂ ਦਿੱਲੀ : ਮਹਿਲਾ ਪ੍ਰੀਮੀਅਰ ਲੀਗ (WPL) ਦੀ ਪਹਿਲੀ ਮੈਗਾ ਨਿਲਾਮੀ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ । ਹੁਣ ਤੱਕ, ਭਾਰਤ ਦੀ ਦੀਪਤੀ ਸ਼ਰਮਾ ਨੂੰ ਸਭ ਤੋਂ ਵੱਧ ਬੋਲੀ ਮਿਲੀ ਹੈ । ਉਸ ਨੂੰ ਯੂਪੀ ਵਾਰੀਅਰਜ਼ ਨੇ 3.2 ਕਰੋੜ ਵਿੱਚ ਖਰੀਦਿਆ ਹੈ । ਦਿੱਲੀ ਨੇ ਸ਼ੁਰੂ ਵਿੱਚ ਦੀਪਤੀ ਨੂੰ 50 ਲੱਖ ਵਿੱਚ ਖਰੀਦਿਆ ਸੀ । ਫਿਰ ਯੂਪੀ ਨੇ ਉਸ 'ਤੇ ਰਾਈਟ ਟੂ ਮੈਚ ਦੀ ਵਰਤੋਂ ਕੀਤੀ।
ਦਿੱਲੀ ਨੇ ਆਪਣੀ ਬੋਲੀ ਵਧਾ ਕੇ 3.2 ਕਰੋੜ ਕਰ ਦਿੱਤੀ । ਯੂਪੀ ਨੇ ਇਸ ਕੀਮਤ ਨੂੰ ਮੈਚ ਕੀਤਾ ਅਤੇ ਦੀਪਤੀ ਨੂੰ ਟੀਮ ਵਿੱਚ ਸ਼ਾਮਲ ਕਰ ਲਿਆ । ਮੁੰਬਈ ਇੰਡੀਅਨਜ਼ ਨੇ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਨੂੰ 3 ਕਰੋੜ ਦੇ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ।
ਪਹਿਲੀ ਬੋਲੀ ਆਸਟ੍ਰੇਲੀਆ ਦੀ ਐਲਿਸਾ ਹੀਲੀ ’ਤੇ ਲੱਗੀ, ਪਰ ਉਸ ਨੂੰ ਕਿਸੇ ਨੇ ਨਹੀਂ ਖਰੀਦਿਆ। ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਨੂੰ ਗੁਜਰਾਤ ਨੇ ਦੋ ਕਰੋੜ ਰੁਪਏ ’ਚ ਖਰੀਦਿਆ। ਇਸੇ ਤਰ੍ਹਾਂ ਭਾਰਤੀ ਆਲਰਾਊਂਡ ਆਸ਼ਾ ਸ਼ੋਭਨਾ ਨੂੰ ਯੂਪੀ ਵਾਰਿਅਰਜ਼ ਨੇ 1.10 ਕਰੋੜ ਰੁਪਏ ’ਚ ਖਰੀਦਿਆ। ਜਦਕਿ ਇੰਗਲੈਂਡ ਦੀ ਲਿੰਸੀ ਸਮਿਥ ਨੂੰ ਬੇਂਗਲੁਰੂ ਨੇ ਬੇਸ ਪ੍ਰਾਈਸ 30 ਲੱਖ ਰੁਪਏ ਦੇ ਕੇ ਆਪਣੀ ਟੀਮ ’ਚ ਸ਼ਾਮਲ ਕੀਤਾ। ਆਸਟਰੇਲੀਆ ਦੀ ਅਲਾਨਾ ਕਿੰਗ, ਸਾਇਕਾ ਇਸ਼ਾਕ, ਪ੍ਰਿਯਾ ਮਿਸ਼ਰਾ ਅਤੇ ਅਮਾਂਡ ਵੇਲਿੰਗਟਨ ’ਤੇ ਕੋਈ ਬੋਲੀ ਨਹੀਂ ਲੱਗੀ।
