ਅਦਾਕਾਰਾ ਈਸ਼ਾ ਗੁਪਤਾ ਨੇ ਨਾਈਜੀਰੀਆ ਦੇ ਫੁੱਟਬਾਲਰ ਅਲੈਕਜ਼ੈਂਡਰ ਇਵੋਬੀ 'ਤੇ ਨਸਲਭੇਦੀ ਟਿੱਪਣੀ ਕਰਨ ਨੂੰ ਲੈ ਕੇ ਮੁਆਫ਼ੀ ਮੰਗੀ ਹੈ। ਇਸ ਮਾਮਲੇ ਵਿਚ ਸੋਸ਼ਲ ਮੀਡੀਆ...
ਮੁੰਬਈ : ਅਦਾਕਾਰਾ ਈਸ਼ਾ ਗੁਪਤਾ ਨੇ ਨਾਈਜੀਰੀਆ ਦੇ ਫੁੱਟਬਾਲਰ ਅਲੈਕਜ਼ੈਂਡਰ ਇਵੋਬੀ 'ਤੇ ਨਸਲਭੇਦੀ ਟਿੱਪਣੀ ਕਰਨ ਨੂੰ ਲੈ ਕੇ ਮੁਆਫ਼ੀ ਮੰਗੀ ਹੈ। ਇਸ ਮਾਮਲੇ ਵਿਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ ਸੀ।
ਈਸ਼ਾ ਨੇ ਅਪਣੇ ਇੰਸਟਾਗ੍ਰਾਮ ਖਾਤੇ 'ਤੇ ਵਟਸਐਪ ਚੈਟ ਦਾ ਇਕ ਸਨੈਪਸ਼ਾਟ ਸਾਂਝਾ ਕੀਤਾ ਸੀ ਜਿਸ ਤੋਂ ਬਾਅਦ ਤੋਂ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਆਲੋਚਨਾ ਕੀਤੀ ਜਾ ਰਹੀ ਸੀ।
Guys m sorry you thought it was racist. Was bad on my part, being a sports lover. Wallah never meant it. Sorry guys forgive the stupidity ?? #gooner4life
— Esha Gupta (@eshagupta2811) January 27, 2019
ਇਸ ਚੈਟ ਵਿਚ ਅਲੈਕਜ਼ੈਂਡਰ ਇਵੋਬੀ ਦੀ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਆਲੋਚਨਾ ਕੀਤੀ ਗਈ ਸੀ। ਚੈਟ ਵਿਚ ਈਸ਼ਾ ਦੇ ਦੋਸਤਾਂ ਨੇ ਇਵੋਬੀ ਨੂੰ ਗੋਰਿੱਲਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਲਈ ਹੌਲੀ ਵਿਕਾਸ (ਇਵੋਲੂਸ਼ਨ) ਰੁਕ ਗਿਆ ਹੈ। ਇਸ ਉਤੇ ਈਸ਼ਾ ਜਵਾਬ ਦਿੰਦੀ ਹਨ, ਹਾਹਾ..ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਕਿਉਂ ਨਹੀਂ ਰੱਖਿਆ ਗਿਆ।
Well it was my fault. So gotta own up to my shit.. sorry ? https://t.co/0TCXxOi1Tp
— Esha Gupta (@eshagupta2811) January 27, 2019
ਇਸ ਤੋਂ ਬਾਅਦ ਕਈ ਪ੍ਰਸ਼ੰਸਕਾਂ ਨੇ ਈਸ਼ਾ ਦੀ ਗ਼ੈਰਜਾਣਕਾਰੀ ਲਈ ਆਲੋਚਨਾ ਕੀਤੀ ਜਿਸ ਦਾ ਸ਼ਿਕਾਰ ਹੋਣ ਦਾ ਉਹ ਖੁਦ ਵੀ ਦਾਅਵਾ ਕਰ ਚੁੱਕੀ ਹੈ। ਇਸ ਤੋਂ ਬਾਅਦ ਈਸ਼ਾ ਨੇ ਟਵਿਟਰ 'ਤੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਦੋਸਤੋਂ ਮੈਨੂੰ ਦੁੱਖ ਹੈ ਕਿ ਤੁਹਾਨੂੰ ਲਗਾ ਕਿ ਇਹ ਜਾਤੀਵਾਦੀ ਟਿੱਪਣੀ ਹੈ। ਇਕ ਖੇਡ ਪ੍ਰੇਮੀ ਦੇ ਤੌਰ 'ਤੇ ਮੈਂ ਇਹ ਗਲਤ ਕੀਤਾ। ਮੈਨੂੰ ਮੁਆਫ਼ ਕਰੋ ਦੋਸਤੋਂ। ਇਸ ਮੂਰਖਤਾ ਨੂੰ ਮੁਆਫ਼ ਕਰ ਦਿਓ। ਈਸ਼ਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਮਹਿਸੂਸ ਨਹੀਂ ਹੋਇਆ ਸੀ ਕਿ ਇਹ ਗੱਲਬਾਤ ਜਾਤੀਵਾਦੀ ਪ੍ਰਤੀਤ ਹੋ ਸਕਦੀ ਹੈ।
It was us discussing our frustration during the game.sorry as I din realise it directed towards racism.laughed over the spur of the moment, which was the games result guys.been victim of racism myself before. But this is not something m proud of. It was a fault,sorry guys
— Esha Gupta (@eshagupta2811) January 27, 2019
ਹਾਲ ਹੀ 'ਚ ਪਾਕਿਸਤਾਨ ਦੇ ਕ੍ਰਿਕੇਟ ਕਪਤਾਨ ਸਰਫ਼ਰਾਜ਼ ਅਹਿਮਦ ਨੇ ਦੱਖਣ ਅਫ਼ਰੀਕਾ ਦੇ ਖਿਡਾਰੀ 'ਤੇ ਨਸਲੀ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਆਈਸੀਸੀ ਨੇ ਉਨ੍ਹਾਂ ਉਤੇ ਚਾਰ ਮੈਚ ਦਾ ਬੈਨ ਲਗਾ ਦਿਤਾ ਹੈ। ਹਾਲਾਂਕਿ, ਸਰਫ਼ਰਾਜ ਨੇ ਅਪਣੇ ਬਿਆਨ ਨੂੰ ਲੈ ਕੇ ਮੁਆਫ਼ੀ ਮੰਗ ਲਈ ਸੀ ਅਤੇ ਦੱਖਣ ਅਫ਼ਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਪਾਕਿਸਤਾਨੀ ਕਪਤਾਨ ਨੂੰ ਮੁਆਫ਼ ਕਰ ਦਿਤਾ ਹੈ।