ਖ਼ਬਰਾਂ |

ਤਾਜ਼ਾ |

ਦਿਲੀਪ ਕੁਮਾਰ ਕਦੇ ਬਣਨਾ ਚਾਹੁੰਦੇ ਸਨ ਫੁੱਟਬਾਲ ਖਿਡਾਰੀ, ਬਣ ਗਏ ਅਦਾਕਾਰ
Published : Dec 11, 2018, 11:48 am IST
Updated : Dec 11, 2018, 11:48 am IST
SHARE ARTICLE
Dilip Kumar
Dilip Kumar

ਕਈ ਵਾਰ ਸਾਨੂੰ ਅਜਿਹਾ ਲੱਗਦਾ ਹੈ ਕਿ ਅਸੀਂ ਜੋ ਚਾਹੁੰਦੇ ਹਾਂ.....

ਨਵੀਂ ਦਿੱਲੀ (ਭਾਸ਼ਾ): ਕਈ ਵਾਰ ਸਾਨੂੰ ਅਜਿਹਾ ਲੱਗਦਾ ਹੈ ਕਿ ਅਸੀਂ ਜੋ ਚਾਹੁੰਦੇ ਹਾਂ ਉਹ ਹੁੰਦਾ ਨਹੀਂ ਪਰ ਕਿਸਮਤ ਨੇ ਸ਼ਾਇਦ ਸਾਡੇ ਲਈ ਕੁਝ ਜ਼ਿਆਦਾ ਸੋਚ ਰੱਖਿਆ ਹੁੰਦਾ ਹੈ। ਕੁਝ ਅਜਿਹਾ ਹੋਇਆ ਉਸ ਨੌਜਵਾਨ ਦੇ ਨਾਲ, ਬਣਨਾ ਤਾਂ ਫੁੱਟਬਾਲ ਖਿਡਾਰੀ ਚਾਹੁੰਦਾ ਸੀ ਪਰ ਕਿਸਮਤ ਨੇ ਉਸ ਦੇ ਲਈ ਬਾਲੀਵੁੱਡ ਦਾ ਦਰਵਾਜਾ ਚੁਣ ਰੱਖਿਆ ਸੀ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਸਟਾਰ ਅਦਾਕਾਰ ਦਿਲੀਪ ਕੁਮਾਰ ਦੀ, ਜਿਨ੍ਹਾਂ ਨੂੰ ਕੋਈ ਬਾਲੀਵੁੱਡ ਦਾ ਕਿੰਗ ਕਹਿੰਦਾ ਹੈ ਪਰ ਇਹ ਗੱਲ ਤਾਂ ਹਰ ਇੰਨਸਾਨ ਮੰਨਦਾ ਹੈ ਕਿ ਬਾਲੀਵੁੱਡ ਦਾ ਇਕਮਾਤਰ ਸਰਤਾਜ ਕੋਈ ਹੈ ਤਾਂ ਉਹ ਹੈ ਦਿਲੀਪ ਕੁਮਾਰ।

Dilip KumarDilip Kumar

ਪਰ ਇਸ ਬਾਦਸ਼ਾਹ ਨੇ ਤਾਂ ਕੀਤੇ ਹੋਰ ਹੀ ਅਪਣਾ ਰਾਜ ਫੈਲਾਇਆ ਸੀ। ਦਿਲੀਪ ਕੁਮਾਰ ਇਕ ਚੰਗੇ ਫੁੱਟਬਾਲ ਖਿਡਾਰੀ ਬਣਨਾ ਚਾਹੁੰਦੇ ਸਨ। ਇਸ ਦੇ ਲਈ ਉਨ੍ਹਾਂ ਨੇ ਵਿਦਿਆਰਥੀ ਜਿੰਦਗੀ ਵਿਚ ਕਾਫ਼ੀ ਕੋਸ਼ਿਸ਼ ਵੀ ਕੀਤੀ ਅਤੇ ਚੰਗਾ ਖਿਡਾਰੀ ਵੀ ਬਣਿਆ। ਦਿਲੀਪ ਕੁਮਾਰ ਦਾ ਜਨਮ ਤਾਂ ਪੇਸ਼ਾਵਰ ਵਿਚ ਹੋਇਆ ਸੀ ਪਰ ਉਨ੍ਹਾਂ ਦੇ ਪਿਤਾ ਅਪਣੇ ਫਲਾਂ ਦੇ ਕੰਮ ਨੂੰ ਵਧਾਉਣ ਦਾ ਸੁਪਨਾ ਲੈ ਕੇ ਮੁੰਬਈ ਚਲੇ ਗਏ ਸਨ। ਉਥੇ ਸਕੂਲ ਵਿਚ ਦਿਲੀਪ ਫੁੱਟਬਾਲ ਦੇ ਸਭ ਤੋਂ ਚੰਗੇ ਖਿਡਾਰੀ ਸਨ। ਉਨ੍ਹਾਂ ਨੂੰ ਸਕੂਲ ਦੀ ਫੁਟਬਾਲ ਐਸੋਸੀਏਸ਼ਨ ਦਾ ਸੈਕਟਰੀ ਬਣਾ ਦਿਤਾ ਗਿਆ।

Dilip KumarDilip Kumar

ਹੁਣ ਦਿਲੀਪ ਕੁਮਾਰ ਦਾ ਸੁਪਨਾ ਸੀ ਦੇਸ਼ ਦੀ ਟੀਮ ਵਿਚ ਖੇਡਣ ਦਾ, ਪਰ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਦਿਲੀਪ ਫੁੱਟਬਾਲ ਨਾ ਖੇਡੇ, ਸਗੋਂ ਸ਼ਤਰੰਜ ਵਿਚ ਅਪਣਾ ਕਰਿਅਰ ਉਸਾਰੇ। ਇਕ ਇੰਟਰਵਿਊ ਵਿਚ ਦਿਲੀਪ ਨੇ ਦੱਸਿਆ ਸੀ ਕਿ ਜਦੋਂ ਤੱਕ ਉਹ ਨੌਕਰੀ ਕਰਨ ਲੱਗੇ ਸਨ ਉਦੋਂ ਤੱਕ (19 ਸਾਲ ਦੀ ਉਮਰ) ਤੱਕ ਫੁਟਬਾਲ ਖੇਡਣਾ ਹੀ ਉਨ੍ਹਾਂ ਦਾ ਜਨੂੰਨ ਸੀ। ਪਰ ਇਸ ਕਿੱਸੇ ਨੂੰ ਜਾਨਣ ਤੋਂ ਬਾਅਦ ਸਾਨੂੰ ਇਹ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਇਕ ਸੁਪਨਾ ਪੂਰਾ ਨਹੀਂ ਹੋਣ ਉਤੇ ਕਦੇ ਉਦਾਸ ਨਹੀਂ ਹੋਣਾ ਚਾਹੀਦਾ ਹੈ, ਕਿਉਂਕਿ ਭਵਿੱਖ ਨੇ ਤੁਹਾਡੇ ਨਾਮ ਕਿਹੜਾ ਤਾਜ ਲੁਕਾ ਕੇ ਰੱਖਿਆ ਹੈ ਇਹ ਕੋਈ ਵੀ ਨਹੀਂ ਜਾਣਦਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement