Hockey India CEO resigns: ਹਾਕੀ ਇੰਡੀਆ ਦੇ CEO ਐਲੇਨਾ ਨਾਰਮਨ ਨੇ ਦਿਤਾ ਅਸਤੀਫ਼ਾ; ਕਿਹਾ, ਧੜੇਬੰਦੀ ਵਿਚ ਕੰਮ ਕਰਨਾ ਮੁਸ਼ਕਲ
Published : Feb 28, 2024, 9:00 am IST
Updated : Feb 28, 2024, 9:00 am IST
SHARE ARTICLE
Hockey India CEO Elena Norman resigns
Hockey India CEO Elena Norman resigns

3 ਮਹੀਨੇ ਤੋਂ ਤਨਖ਼ਾਹ ਰੋਕਣ ਦੇ ਵੀ ਲਗਾਏ ਇਲਜ਼ਾਮ

Hockey India CEO resigns: ਲੰਬੇ ਸਮੇਂ ਤਕ ਹਾਕੀ ਇੰਡੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਰਹੇ ਐਲੇਨਾ ਨਾਰਮਨ ਨੇ ਅਸਤੀਫਾ ਦੇ ਦਿਤਾ ਹੈ ਅਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਤਨਖਾਹ ਲੰਬੇ ਸਮੇਂ ਤੋਂ ਰੋਕੀ ਗਈ ਸੀ ਅਤੇ ਫੈਡਰੇਸ਼ਨ ਵਿਚ ਅੰਦਰੂਨੀ ਧੜੇਬੰਦੀ ਕਾਰਨ ਕੰਮ ਕਰਨਾ ਔਖਾ ਹੋ ਗਿਆ ਸੀ। ਆਸਟ੍ਰੇਲੀਆ ਦੀ ਰਹਿਣ ਵਾਲੀ ਨਾਰਮਨ ਕਰੀਬ 13 ਸਾਲਾਂ ਤੋਂ ਇਸ ਅਹੁਦੇ 'ਤੇ ਕਾਬਜ਼ ਸੀ ਅਤੇ ਉਸ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਸੀ।

ਅਸਤੀਫੇ ਬਾਰੇ ਕੋਈ ਕਾਰਨ ਦੱਸੇ ਬਿਨਾਂ ਬਿਆਨ ਜਾਰੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਸਮਾਚਾਰ ਏਜੰਸੀ ਨੂੰ ਦਸਿਆ, ''ਕੁੱਝ ਮੁੱਦੇ (ਤਨਖਾਹ ਨਾਲ ਸਬੰਧਤ) ਸਨ ਅਤੇ ਕਾਫੀ ਪਹਿਲ ਕਰਨ ਤੋਂ ਬਾਅਦ ਪਿਛਲੇ ਹਫ਼ਤੇ ਉਨ੍ਹਾਂ ਨੂੰ ਮਨਜ਼ੂਰੀ ਮਿਲੀ”। ਨਾਰਮਨ ਨੇ ਕਿਹਾ, ''ਹਾਕੀ ਇੰਡੀਆ 'ਚ ਦੋ ਧੜੇ ਹਨ। ਇਕ ਪਾਸੇ ਮੈਂ ਅਤੇ (ਪ੍ਰਧਾਨ) ਦਲੀਪ ਟਿਰਕੀ ਹਾਂ ਅਤੇ ਦੂਜੇ ਪਾਸੇ (ਸਕੱਤਰ) ਭੋਲਾਨਾਥ ਸਿੰਘ, (ਕਾਰਜਕਾਰੀ ਨਿਰਦੇਸ਼ਕ) ਕਮਾਂਡਰ ਆਰ ਕੇ ਸ਼੍ਰੀਵਾਸਤਵ ਅਤੇ (ਖਜ਼ਾਨਚੀ) ਸ਼ੇਖਰ ਜੇ ਮਨੋਹਰਨ ਹਨ”।

ਨਾਰਮਨ ਦਾ ਅਸਤੀਫਾ ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਯਾਨੇਕ ਸ਼ੋਪਮੈਨ ਦੇ ਉਸ ਬਿਆਨ ਤੋਂ ਕੁੱਝ ਦਿਨ ਬਾਅਦ ਆਇਆ ਹੈ, ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਰਾਸ਼ਟਰੀ ਫੈਡਰੇਸ਼ਨ ਉਸ ਦੀ ਕਦਰ ਨਹੀਂ ਕਰਦਾ ਅਤੇ ਉਨ੍ਹਾਂ ਦਾ ਸਨਮਾਨ ਨਹੀਂ ਕਰਦਾ। ਨਾਰਮਨ ਦਾ ਅਸਤੀਫਾ ਰਾਸ਼ਟਰੀ ਫੈਡਰੇਸ਼ਨ ਲਈ ਇਕ ਹੋਰ ਝਟਕਾ ਹੈ। ਹਾਕੀ ਇੰਡੀਆ ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਦਿਲੀਪ ਟਿਰਕੀ ਨੇ ਨਾਰਮਨ ਦਾ ਅਸਤੀਫਾ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।

ਟਿਰਕੀ ਨੇ ਬਿਆਨ ਵਿਚ ਕਿਹਾ, “ਨਾ ਸਿਰਫ ਹਾਕੀ ਇੰਡੀਆ ਦੇ ਪ੍ਰਧਾਨ ਹੋਣ ਦੇ ਨਾਤੇ, ਸਗੋਂ ਇਕ ਸਾਬਕਾ ਖਿਡਾਰੀ ਅਤੇ ਹਾਕੀ ਪ੍ਰੇਮੀ ਹੋਣ ਦੇ ਨਾਤੇ, ਮੈਂ ਪਿਛਲੇ 12-13 ਸਾਲਾਂ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਦੇ ਸਮਰਪਣ ਅਤੇ ਯਤਨਾਂ ਨੇ ਹਾਕੀ ਇੰਡੀਆ ਅਤੇ ਭਾਰਤੀ ਹਾਕੀ ਨੂੰ ਅਜੋਕੇ ਮਜ਼ਬੂਤ ​​ਸਥਿਤੀ ਵਿਚ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਮੈਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।''

ਨਾਰਮਨ ਦੇ ਕਾਰਜਕਾਲ ਦੌਰਾਨ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਟੀਮਾਂ ਨੇ ਅਪਣੀ ਸਰਬੋਤਮ ਰੈਂਕਿੰਗ ਹਾਸਲ ਕੀਤੀ। ਇੰਨਾ ਹੀ ਨਹੀਂ ਪੁਰਸ਼ ਟੀਮ ਨੇ ਟੋਕੀਓ ਓਲੰਪਿਕ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤ ਕੇ ਤਗਮੇ ਲਈ 41 ਸਾਲਾਂ ਦਾ ਲੰਬਾ ਇੰਤਜ਼ਾਰ ਖਤਮ ਕਰ ਦਿਤਾ। ਇਨ੍ਹਾਂ ਖੇਡਾਂ ਵਿਚ ਮਹਿਲਾ ਟੀਮ ਵੀ ਚੌਥੇ ਸਥਾਨ ’ਤੇ ਰਹੀ। ਨਾਰਮਨ ਨੇ ਆਪਣੇ ਕਾਰਜਕਾਲ ਦਾ ਜ਼ਿਆਦਾਤਰ ਸਮਾਂ ਸਾਬਕਾ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਨਰਿੰਦਰ ਬੱਤਰਾ ਦੇ ਅਧੀਨ ਹਾਕੀ ਇੰਡੀਆ ਦੇ ਮੁਖੀ ਵਜੋਂ ਬਿਤਾਇਆ।

 (For more Punjabi news apart from Hockey India CEO Elena Norman resigns news, stay tuned to Rozana Spokesman)

Tags: hockey india

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jalandhar ਪੱਛਮੀ ਤੋਂ ਚੋਣ ਲੜ ਰਹੇ Mohinder Bhagat ਦਾ ਪਹਿਲਾ Interview, Sheetal Angural ਨੂੰ ਦੱਸਿਆ

18 Jun 2024 12:47 PM

ਦਬੰਗ ਮਹਿਲਾ SHO ਨੇ ਭੇਸ ਬਦਲ ਕੇ ਮਾਰੀ Raid ! ਕਿਸੇ ਨੂੰ ਨਹੀਂ ਹੋਣ ਦਿੱਤੀ ਕੰਨੋ-ਕੰਨ ਖਬਰ ! Live

18 Jun 2024 12:25 PM

Road Safety Force ਨੇ ਬਚਾਈ ਬਜ਼ੁਰਗਾਂ ਦੀ ਜਾਨ, ਹਾਦਸੇ ਤੋਂ ਬਾਅਦ ਕੁਝ ਪਲਾਂ 'ਚ ਹੀ ਮਦਦ ਲਈ ਪਹੁੰਚੀ SSF ਦੀ ਟੀਮ

18 Jun 2024 12:20 PM

Ludhiana Farmer Protest : ਲਾਡੋਵਾਲ ਟੋਲ ਦੂਜੇ ਦਿਨ ਵੀ Free, ਕਿਸਾਨਾਂ ਨੇ ਲਾਇਆ ਪੱਕਾ ਧਰਨਾ, 1 ਕਰੋੜ ਦੇ ਕਰੀਬ ..

18 Jun 2024 12:13 PM

Water Crises In Punjab : ਗਰਮੀ ਕਰਕੇ ਪੈ ਗਿਆ ਸੋਕਾ, Dam Water ਸੁੱਕ ਫੱਟ ਗਈ ਜ਼ਮੀਨ, ਮਿਲ ਰਹੇ ਕੰਕਾਲ

18 Jun 2024 10:47 AM
Advertisement