Varun Kumar Rape Case: ਜਬਰ-ਜ਼ਨਾਹ ਦਾ ਮਾਮਲਾ ਦਰਜ ਹੋਣ ਮਗਰੋਂ ਛੁੱਟੀ ’ਤੇ ਗਏ ਵਰੁਣ; ਹਾਕੀ ਇੰਡੀਆ ਦੇ ਪ੍ਰਧਾਨ ਨੂੰ ਲਿਖਿਆ ਪੱਤਰ
Published : Feb 9, 2024, 10:54 am IST
Updated : Feb 9, 2024, 10:54 am IST
SHARE ARTICLE
Varun Kumar
Varun Kumar

ਕਿਹਾ, ਇਕ ਖਿਡਾਰੀ ਹੋਣ ਦੇ ਨਾਤੇ ਮੈਂ ਇਸ ਲੜਾਈ ਨੂੰ ਅੰਤ ਤਕ ਲੜਾਂਗਾ

Rape Case against Varun Kumar: ਅਰਜੁਨ ਅਵਾਰਡੀ ਹਾਕੀ ਓਲੰਪੀਅਨ ਵਰੁਣ ਜਬਰ-ਜ਼ਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਛੁੱਟੀ ਉਤੇ ਚਲੇ ਗਏ ਹਨ। ਵਰੁਣ ਨੇ ਇਸ ਸਬੰਧੀ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਤੁਰਕੀ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਵਰੁਣ ਨੇ ਬਲਾਤਕਾਰ ਦਾ ਕੇਸ ਦਰਜ ਕਰਵਾਉਣ ਵਾਲੀ ਲੜਕੀ ਬਾਰੇ ਵੀ ਸਪਸ਼ਟੀਕਰਨ ਦਿਤਾ ਹੈ। ਇਸ ਪੱਤਰ ਦੀ ਕਾਪੀ ਵੀ ਸਾਹਮਣੇ ਆਈ ਹੈ।  

ਵਰੁਣ ਨੇ ਦਸਿਆ ਕਿ ਉਹ ਲੜਕੀ ਨਾਲ ਰਿਲੇਸ਼ਨਸ਼ਿਪ 'ਚ ਸੀ। ਲੜਕੀ ਦੇ ਮਾਤਾ-ਪਿਤਾ ਅਤੇ ਭੈਣ ਤੇਲੰਗਾਨਾ ਪੁਲਿਸ 'ਚ ਤਾਇਨਾਤ ਹਨ, ਜਿਸ ਦਾ ਫਾਇਦਾ ਉਠਾਉਂਦੇ ਹੋਏ ਉਸ ਵਿਰੁਧ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਰੁਣ ਨੇ ਭੁਵਨੇਸ਼ਵਰ 'ਚ ਹੋਣ ਵਾਲੀ ਐੱਫਆਈਐੱਚ ਪ੍ਰੋ-ਲੀਗ ਤੋਂ ਵੀ ਅਪਣਾ ਨਾਂ ਵਾਪਸ ਲੈ ਲਿਆ ਹੈ। ਵਰੁਣ ਵਿਰੁਧ ਬਲਾਤਕਾਰ ਦਾ ਕੇਸ ਦਰਜ ਹੋਣ ਦੇ ਖੁਲਾਸੇ ਤੋਂ ਸਿਰਫ਼ 2 ਦਿਨ ਪਹਿਲਾਂ ਹੀ ਉਸ ਨੂੰ ਪੰਜਾਬ ਪੁਲੀਸ ਵਿਚ ਡੀਐਸਪੀ ਦਾ ਨਿਯੁਕਤੀ ਪੱਤਰ ਮਿਲਿਆ ਸੀ।  

ਚਿੱਠੀ ਵਿਚ ਕੀ ਲਿਖਿਆ

ਵਰੁਣ ਨੇ ਚਿੱਠੀ 'ਚ ਲਿਖਿਆ ਕਿ ਮੈਨੂੰ ਮੀਡੀਆ ਰੀਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਮੇਰੇ ਖਿਲਾਫ ਝੂਠਾ ਅਤੇ ਮਨਘੜਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਉਸ ਕੁੜੀ ਨੇ ਕੀਤਾ ਸੀ ਜਿਸ ਨਾਲ ਮੈਂ ਪਹਿਲਾਂ ਰਿਲੇਸ਼ਨਸ਼ਿਪ ਵਿਚ ਸੀ। ਇਹ ਮਾਮਲਾ ਬੈਂਗਲੁਰੂ 'ਚ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਸਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਕੇਸ ਦਰਜ ਕਰਨ ਵਾਲੀ ਲੜਕੀ ਦਾ ਪਰਵਾਰ ਪੁਲਿਸ ਪਿਛੋਕੜ ਵਾਲਾ ਹੈ। ਉਸ ਦੇ ਪਿਤਾ ਤੇਲੰਗਾਨਾ ਪੁਲਿਸ ਵਿਚ ਏਸੀਪੀ ਰਹਿ ਚੁੱਕੇ ਹਨ। ਉਸ ਦੀ ਇਕ ਭੈਣ ਤੇਲੰਗਾਨਾ ਪੁਲਿਸ ਸੇਵਾ ਦੀ ਅਧਿਕਾਰੀ ਹੈ। ਦੂਜੀ ਭੈਣ ਰੇਲਵੇ ਵਿਚ ਹੈ। ਉਸ ਦੀ ਮਾਂ ਵੀ ਪੁਲਿਸ ਪਰਵਾਰ ਤੋਂ ਹੈ। ਉਨ੍ਹਾਂ ਦਾ ਪਰਵਾਰ ਸਿਆਸੀ ਤੌਰ 'ਤੇ ਜੁੜਿਆ ਹੋਇਆ ਹੈ।

Photo

ਵਰੁਣ ਨੇ ਚਿੱਠੀ 'ਚ ਅੱਗੇ ਲਿਖਿਆ ਹੈ ਕਿ ਇਹ ਲੜਕੀ ਸਰਕਾਰੀ ਤੰਤਰ ਦੀ ਦੁਰਵਰਤੋਂ ਕਰ ਕੇ ਪੈਸੇ ਬਟੋਰ ਰਹੀ ਹੈ। ਇਹ ਮਾਮਲਾ ਸਿਰਫ਼ ਮੇਰੇ ਅਕਸ ਅਤੇ ਸਨਮਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੈ। ਉਹ ਇਸ ਕੇਸ ਰਾਹੀਂ ਮੇਰਾ ਕਰੀਅਰ ਬਰਬਾਦ ਕਰਨਾ ਚਾਹੁੰਦੀ ਹੈ। ਵਰੁਣ ਨੇ ਕਿਹਾ ਕਿ ਇਸ ਨਾਲ ਮੇਰੀ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਡੂੰਘਾ ਅਸਰ ਪਿਆ ਹੈ। ਇਹ ਮੇਰੇ ਅਤੇ ਮੇਰੇ ਪਰਵਾਰ ਲਈ ਔਖਾ ਸਮਾਂ ਹੈ। ਇਕ ਖਿਡਾਰੀ ਹੋਣ ਦੇ ਨਾਤੇ ਮੈਂ ਇਸ ਲੜਾਈ ਨੂੰ ਅੰਤ ਤਕ ਲੜਾਂਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਲੜਕੀ ਵਲੋਂ ਲਗਾਏ ਗਏ ਇਲਜ਼ਾਮ

ਸ਼ਿਕਾਇਤਕਰਤਾ ਲੜਕੀ ਨੇ ਕੇਸ ਵਿਚ ਕਿਹਾ ਕਿ 2016-17 ਵਿਚ ਉਸ ਨੂੰ ਇੰਟਰਨੈਸ਼ਨਲ ਸੈਂਟਰ ਆਫ ਐਕਸੀਲੈਂਸ ਤੋਂ ਵਾਲੀਬਾਲ ਵਿਚ ਸਿਖਿਆਰਥੀ ਵਜੋਂ ਚੁਣਿਆ ਗਿਆ ਸੀ। ਉਦੋਂ ਉਹ 16 ਸਾਲ ਦਾ ਸੀ ਅਤੇ ਹੁਣ ਉਸ ਦੀ ਉਮਰ 21 ਸਾਲ ਹੈ। ਉਹ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਕੋਚਿੰਗ ਸੈਂਟਰ ਵਿਚ ਸਿਖਲਾਈ ਲੈ ਰਹੀ ਸੀ। 2018 ਵਿਚ, ਵਰੁਣ ਕੁਮਾਰ ਸਾਈ ਵਿਖੇ ਰਾਸ਼ਟਰੀ ਹਾਕੀ ਕੈਂਪ ਵਿਚ ਸਿਖਲਾਈ ਲੈ ਰਿਹਾ ਸੀ। ਦੋਵਾਂ ਵਿਚਾਲੇ ਗੱਲਬਾਤ ਹੋਈ ਅਤੇ ਉਹ ਇੰਸਟਾਗ੍ਰਾਮ 'ਤੇ ਜੁੜ ਗਏ। ਇਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਹੋਈ। ਲੜਕੀ ਨੇ ਕਿਹਾ, “ਜੁਲਾਈ 2029 ਵਿਚ ਵਰੁਣ ਉਸ ਨੂੰ ਹੋਟਲ ਦੇ ਕਮਰੇ ਵਿਚ ਲੈ ਗਿਆ ਅਤੇ ਵਿਆਹ ਦਾ ਵਾਅਦਾ ਕਰਨ ਮਗਰੋਂ ਸਰੀਰਕ ਸਬੰਧ ਬਣਾਏ, ਉਸ ਸਮੇਂ ਉਹ ਨਾਬਾਲਗ ਸੀ। ਇਸ ਮਗਰੋਂ 5 ਸਾਲ ਤਕ ਉਸ ਨੇ ਅਜਿਹਾ ਕੀਤਾ”।

ਲੜਕੀ ਨੇ ਕਿਹਾ, ‘ਇਸ ਦੌਰਾਨ ਮੇਰੇ ਪਿਤਾ ਦੇ ਦਿਹਾਂਤ ਤੋਂ ਬਾਅਦ ਵਰੁਣ ਨੇ ਫੋਨ ਚੁੱਕਣਾ ਅਤੇ ਗੱਲ ਕਰਨੀ ਬੰਦ ਕਰ ਦਿਤੀ। ਜਦੋਂ ਮੈਂ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਗਈ ਤਾਂ ਉਸ ਨੇ ਮੇਰੇ ਨਾਲ ਕੁੱਝ ਦਿਨ ਚੰਗਾ ਸਲੂਕ ਕੀਤਾ। ਫਿਰ ਜਦੋਂ ਮੈਂ ਉਸ ਨੂੰ ਮੇਰੇ ਨਾਲ ਵਿਆਹ ਕਰਨ ਲਈ ਕਿਹਾ ਤਾਂ ਉਹ ਮੈਨੂੰ ਧਮਕੀਆਂ ਦੇਣ ਲੱਗਿਆ’।

ਦੱਸ ਦੇਈਏ ਕਿ ਵਰੁਣ 2017 ਵਿਚ ਭਾਰਤੀ ਹਾਕੀ ਟੀਮ ਵਿਚ ਸ਼ਾਮਲ ਹੋਏ ਸਨ। ਉਹ 2020 ਟੋਕੀਓ ਓਲੰਪਿਕ ਵਿਚ ਭਾਰਤ ਦੀ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦਾ ਵੀ ਮੈਂਬਰ ਸੀ। ਬਰਮਿੰਘਮ ਵਿਚ ਹੋਈਆਂ 2022 ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਿਆ। ਵਰੁਣ 2022 ਦੀਆਂ ਏਸ਼ਿਆਈ ਖੇਡਾਂ ਵਿਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ। ਉਸ ਨੂੰ 21 ਨਵੰਬਰ 2021 ਨੂੰ ਅਰਜੁਨ ਅਵਾਰਡ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਮਿਲਿਆ ਹੈ। ਵਰੁਣ ਦਾ ਜਨਮ 25 ਜੁਲਾਈ 1995 ਨੂੰ ਹੋਇਆ ਸੀ। ਉਹ ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਡਲਹੌਜ਼ੀ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਇਕ ਟਰੱਕ ਡਰਾਈਵਰ ਹਨ ਅਤੇ ਉਹ ਜਲੰਧਰ ਦੇ ਪਿੰਡ ਮਿੱਠਾਪੁਰ ਵਿਚ ਰਹਿ ਰਹੇ ਹਨ।

(For more Punjabi news apart from Varun Kumar went on leave after rape case was registered, stay tuned to Rozana Spokesman)

Tags: rape case

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM
Advertisement