
ਸੋਸ਼ਲ ਮੀਡੀਆ 'ਤੇ ਯੂਜ਼ਰਾਂ ਵਲੋਂ ਐਲਬਰਟਾ ਦੀ ਇਕ ਹਾਕੀ ਖਿਡਾਰਨ ਦੀ ਉਸ ਵੇਲੇ ਤਰੀਫ਼ ਕੀਤੀ ਗਈ
ਐਲਬਰਟਾ: ਸੋਸ਼ਲ ਮੀਡੀਆ 'ਤੇ ਯੂਜ਼ਰਾਂ ਵਲੋਂ ਐਲਬਰਟਾ ਦੀ ਇਕ ਹਾਕੀ ਖਿਡਾਰਨ ਦੀ ਉਸ ਵੇਲੇ ਤਰੀਫ਼ ਕੀਤੀ ਗਈ ਜਦੋਂ ਉਹ ਹਾਕੀ ਦੇ ਮੈਚ 'ਚ ਹਾਫ਼-ਟਾਈਮ ਹੋਣ 'ਤੇ ਅਪਣੀ 8 ਹਫਤਿਆਂ ਦੀ ਧੀ ਨੂੰ ਦੁੱਧ ਪਿਲਾ ਰਹੀ ਸੀ। ਉਸ ਦੇ ਦੁੱਧ ਪਿਲਾਉਂਦਿਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਉਸ ਹਾਕੀ ਖਿਡਾਰਨ ਦੀ ਪਛਾਣ ਸਾਰਾਹ ਸਮਾਲ ਵਜੋਂ ਕੀਤੀ ਗਈ ਹੈ, ਜਿਸ ਨੇ ਅਪਣੇ ਹਾਕੀ ਦੇ ਮੈਚ 'ਚ ਹਾਫ਼-ਟਾਈਮ ਹੋਣ 'ਤੇ ਅਪਣੀ ਧੀ ਐਲਈ ਨੂੰ ਟੀਮ ਦੇ ਡਰੈਸਿੰਗ ਰੂਮ 'ਚ ਦੁੱਧ ਪਿਲਾ ਰਹੀ ਸੀ ਅਤੇ ਉਸ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ। ਜਦੋਂ ਉਹ ਅਪਣੀ ਧੀ ਨੂੰ ਦੁੱਧ ਪਿਲਾਉਂਦੀ ਪਈ ਸੀ ਤਾਂ ਉਸ ਦੀਆਂ ਸਾਥੀ ਖਿਡਾਰਨਾਂ ਅਗਲੇ ਰਾਊਂਡ ਲਈ ਤਿਆਰ ਹੋ ਰਹੀਆਂ ਸਨ।Hockeyਸਮਾਲ ਨੇ ਕਿਹਾ, 'ਜਦੋਂ ਉਹ ਅਪਣੀ ਧੀ ਨੂੰ ਦੁੱਧ ਪਿਲਾ ਰਹੀ ਸੀ ਤਾਂ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਉਸ ਨੇ ਖ਼ੁਦ ਨੂੰ ਢਕਿਆ ਹੋਇਆ ਹੈ ਜਾਂ ਨਹੀਂ ਕਿਉਂਕਿ ਉਸ ਵੇਲ੍ਹੇ ਉਹ ਸਿਰਫ਼ ਅਪਣੀ ਧੀ ਬਾਰੇ ਸੋਚ ਰਹੀ ਸੀ ਅਤੇ ਉਸ ਕੋਲ ਸਮਾਂ ਵੀ ਘਟ ਸੀ। ਸਮਾਲ ਨੇ ਕਿਹਾ ਕਿ ਉਹ ਪੂਰੀ ਜ਼ਿੰਦਗੀ ਹਾਕੀ ਖੇਡਣਾ ਚਾਹੁੰਦੀ ਹੈ ਪਰ ਉਹ ਇਹ ਨਹੀਂ ਚਾਹੁੰਦੀ ਕਿ ਉਸ ਦੀ ਖੇਡ ਕਾਰਨ ਉਸ ਦੀ ਧੀ ਦੇ ਪਾਲਣ-ਪੋਸ਼ਣ 'ਚ ਕੋਈ ਫ਼ਰਕ ਪਵੇ, ਜਿਸ ਕਰ ਕੇ ਉਹ ਅਪਣੀ ਧੀ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੁੰਦੀਆਂ ਹੈ।
Hockey momਉਸ ਨੇ ਕਿਹਾ ਸ਼ਨੀਵਾਰ ਨੂੰ ਉਸ ਨੇ 4 ਮੈਚ ਖੇਡੇ, ਜਿਸ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਸਰੀਰ ਪਹਿਲਾਂ ਨਾਲੋਂ ਬਦਲ ਗਿਆ ਹੈ। ਉਸ ਨੇ ਲਿਖਿਆ ਕਿ ਮੇਰਾ ਸਰੀਰ ਉਹ ਨਹੀਂ ਕਰ ਪਾ ਰਿਹਾ ਜੋ ਮੇਰਾ ਦਿਮਾਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨਾਲ ਮੈਨੂੰ ਅਪਣੇ ਅਤੇ ਆਪਣੇ ਸਰੀਰ 'ਤੇ ਮਾਣ ਨਹੀਂ ਹੈ।
Hockeyਸਮਾਲ ਦੇ ਦੁੱਧ ਪਿਲਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਵਲੋਂ ਉਸ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਵਿਦੇਸ਼ਾਂ 'ਚ ਅਜੇ ਵੀ ਕਈ ਔਰਤਾਂ ਅਪਣੇ ਬੱਚਿਆਂ ਨੂੰ ਦੁੱਧ ਪਿਲਾਉਣ 'ਚ ਸ਼ਰਮ ਮਹਿਸੂਸ ਕਰਦੀਆਂ ਹਨ ਪਰ ਸਮਾਲ ਦੇ ਇਸ ਜਜ਼ਬੇ ਨੂੰ ਦੇਖ ਲੋਕਾਂ ਨੇ ਉਸ ਦੀ ਤਰੀਫ਼ ਕੀਤੀ ਹੈ। ਸੋਸ਼ਲ ਮੀਡੀਆ ਦੇ ਕਈ ਪੇਜਾਂ 'ਤੇ ਉਸ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਜਾ ਰਹੀਆਂ ਹਨ।