ਇਸ ਦੌਰਾਨ ਉਹ ਰੋਜ਼ਾਨਾ ਆਨਲਾਈਨ ਟ੍ਰੇਨਿੰਗ ਤੇ ਟੂਰਨਾਮੈਂਟ ਦਾ ਟੈਕਸ ਫ੍ਰੀ ਆਯੋਜਨ ਕਰ ਰਹੀ ਹੈ ਤਾਂ ਕਿ ਲੋਕ ਘਰਾਂ ਵਿਚ ਰਹਿੰਦੇ ਹੋਏ ਵੀ ਨਾ ਸਿਰਫ ਖੇਡ
ਮੁੰਬਈ : ਕੋਰੋਨਾ ਵਇਰਸ ਨੇ ਆਪਣਾ ਕਹਿਰ ਪੂਰੀ ਦੁਨੀਆਂ ਵਿਚ ਬਰਸਾਇਆ ਹੋਇਆ ਹੈ ਇਸ ਦੇ ਚੱਲਦੇ ਭਾਰਤ ਵਿਚ ਸ਼ਤਰੰਜ ਦੇ ਪ੍ਰਚਾਰ-ਪ੍ਰਸਾਰ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਜੁੜੀ ਸੰਸਥਾ ਚੈੱਸਬੈਕ ਆਫ ਇੰਡੀਆ ਨੇ ਘਰਾਂ ਵਿਚ ਬੰਦ ਸ਼ਤਰੰਜ ਖਿਡਾਰੀਆਂ ਲਈ ਅਨੋਖੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੌਰਾਨ ਉਹ ਰੋਜ਼ਾਨਾ ਆਨਲਾਈਨ ਟ੍ਰੇਨਿੰਗ ਤੇ ਟੂਰਨਾਮੈਂਟ ਦਾ ਟੈਕਸ ਫ੍ਰੀ ਆਯੋਜਨ ਕਰ ਰਹੀ ਹੈ ਤਾਂ ਕਿ ਲੋਕ ਘਰਾਂ ਵਿਚ ਰਹਿੰਦੇ ਹੋਏ ਵੀ ਨਾ ਸਿਰਫ ਖੇਡ ਦਾ ਆਨੰਦ ਉਠਾ ਸਕਣ, ਸਗੋਂ ਖੁਦ ਨੂੰ ਮਾਨਸਿਕ ਤੌਰ ’ਤੇ ਚੁਸਤ ਵੀ ਰੱਖ ਸਕਣ। ਉੱਥੇ ਹੀ ਕੱਲ੍ਹ ਹੋਣ ਵਾਲੇ ਟੂਰਨਾਮੈਂਟ ਵਿਚ ਅਜ਼ਰਬੈਜਾਨ ਦੇ ਗਾਦਿਰ ਗਸਿਮੋਵ ਚੋਟੀ ਦਰਜਾ ਖਿਡਾਰੀ ਹੈ ਤੇ ਭਾਰਤ ਦਾ ਮੌਜੂਦਾ ਰਾਸ਼ਟਰਪਤੀ ਚੈਂਪੀਅਨ ਅਰਵਿੰਦ ਚਿਦਾਂਬਰਮ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਚੈੱਸਬੇਸ ਆਫ ਇੰਡੀਆ ਵੱਲੋਂ ਹਿੰਦੀ ਤੇ ਅੰਗਰੇਜ਼ੀ ’ਚ ਯੂ. ਟਿਊਬ ’ਤੇ ਰੋਜ਼ਾਨਾ ਤਕਰੀਬਨ 150 ਮਿੰਟ ਦੀ ਟ੍ਰੇਨਿੰਗ ਕਲਾਸ ਲੱਗ ਰਹੀ ਹੈ। ਸਵੇਰੇ 9 ਵਜੇ ਅੰਗਰੇਜ਼ੀ ਵਿਚ ਤੇ ਸ਼ਾਮ ਨੂੰ 5 ਵਜੇ ਹਿੰਦੀ ਵਿਚ ਇਸ ਨੂੰ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤੇ ਦੇਸ਼ ਭਰ ’ਚੋਂ ਬਹੁਤ ਸਾਰੇ ਸ਼ਤਰੰਜ ਖਿਡਾਰੀ ਇਸ ਨਾਲ ਜੁੜ ਰਹੇ ਹਨ। ਦੱਸ ਦਈਏ ਕਿ ਦੁਨੀਆਂ ਵਿਚ ਸਭ ਤੋਂ ਵੱਧ ਕੋਰੋਨਾ ਵਾਇਰਸ ਦਾ ਕਹਿਰ ਇਟਲੀ ਅਤੇ ਸਪੇਨ ਵਰਗੇ ਦੇਸ਼ਾਂ ਵਿਚ ਦੇਖਣ ਨੂੰ ਮਿਲ ਰਿਹਾ ਸੀ।
ਜਿਥੇ ਇਸ ਵਾਇਰਸ ਨਾਲ ਆਏ ਦਿਨ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ ਪਰ ਹੁਣ ਇਸੇ ਤਰ੍ਹਾਂ ਮੌਤਾਂ ਦੇ ਕਹਿਰ ਦੀ ਲੜੀ ਅਮਰੀਕਾ ਵਿਚ ਵੀ ਸ਼ੁਰੂ ਹੋ ਗਈ ਹੈ ਜਿਥੇ ਪਿਛਲੇ 24 ਘੰਟੇ ਵਿਚ ਕੋਰੋਨਾ ਦੀ ਚਪੇਟ ਵਿਚ ਆ ਕੇ 345 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਨਾਲ ਹੀ 18000 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਲਿਹਾਜ ਨਾਲ ਅਮਰੀਕਾ ਵਿਚ ਕਰੋਨਾ ਵਾਇਰਸ ਦੇ ਹਰ ਮਿੰਟ ਵਿਚ ਲਗਭਗ 13 ਕਰੋਨਾ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਦੱਸ ਦਈਏ ਕਿ ਇਸੇ ਦੇ ਨਾਲ ਅਮਰੀਕਾ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 100000 ਨੂੰ ਵੀ ਪਾਰ ਕਰ ਗਿਆ ਹੈ।