
ਸੱਭ ਤੋਂ ਬੇਹਤਰੀਨ ਹੈ ਮਹਿੰਦਰ ਸਿੰਘ ਧੋਨੀ
ਨਵੀਂ ਦਿੱਲੀ, 28 ਅਪ੍ਰੈਲ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਮ ਦੁਨੀਆ ਦੇ ਉਚ ਬੱਲੇਬਾਜ਼ਾਂ 'ਚ ਸ਼ੁਮਾਰ ਹੁੰਦਾ ਹੈ। ਇਸ ਦੀ ਗਵਾਹੀ ਉਨ੍ਹਾਂ ਦੀ ਆਈ.ਸੀ.ਸੀ. ਰੈਂਕਿੰਗ ਦਿੰਦੀ ਹੈ। ਇੱਥੋਂ ਤਕ ਕਿ ਭਾਰਤੀ ਟੀਮ ਦੀ ਕਪਤਾਨੀ 'ਚ ਵੀ ਕੋਹਲੀ ਦਾ ਰਿਕਾਰਡ ਅਜੇ ਤਕ ਸ਼ਾਨਦਾਰ ਰਿਹਾ ਹੈ ਪਰ ਜਦੋਂ ਗੱਲ ਆਈ.ਪੀ.ਐਲ. ਦੀ ਆਉਂਦੀ ਹੈ ਤਾਂ ਵਿਰਾਟ ਕੋਹਲੀ ਦੀ ਕਹਾਣੀ ਥੋੜ੍ਹੀ ਅਲੱਗ ਹੁੰਦੀ ਹੈ। ਦਰਅਸਲ, ਸਾਲ 2011 ਤੋਂ ਆਈ.ਪੀ.ਐਲ. ਟੀਮ ਆਰ.ਸੀ.ਬੀ. ਦੀ ਕਮਾਨ ਸੰਭਾਲਦਾ ਆ ਰਿਹਾ ਵਿਰਾਟ ਕੋਹਲੀ ਅਜੇ ਤਕ ਅਪਣੀ ਕਪਤਾਨੀ 'ਚ ਆਰ.ਸੀ.ਬੀ. ਨੂੰ ਇਸ ਲੀਗ ਦਾ ਇਕ ਵੀ ਖ਼ਿਤਾਬ ਨਹੀਂ ਜਿਤਾ ਸਕਿਆ ਹੈ।
Mahendra Dhoni
ਮੌਜੂਦਾ ਸੀਜ਼ਨ 'ਚ ਆਰ.ਸੀ.ਬੀ. ਨੇ ਅਜੇ ਤਕ ਵਿਰਾਟ ਕੋਹਲੀ ਦੀ ਕਪਤਾਨੀ 'ਚ 6 ਮੁਕਾਬਲੇ ਖੇਡੇ ਹਨ, ਜਿਸ 'ਚੋਂ ਸਿਰਫ਼ ਦੋ ਮੈਚਾਂ 'ਚ ਹੀ ਜਿੱਤ ਨਸੀਬ ਹੋਈ ਹੈ, ਜਦੋਂ ਕਿ 4 ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਜੇਕਰ ਆਈ.ਪੀ.ਐਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਆਈ.ਪੀ.ਐਲ. ਦੇ ਸੱਭ ਤੋਂ ਕਮਜ਼ੋਰ ਕਪਤਾਨਾਂ ਦੀ ਲਿਸਟ 'ਚ ਸ਼ਾਮਲ ਹਨ। ਉਥੇ ਹੀ ਚੇਨਈ ਟੀਮ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਸੂਚੀ 'ਚ ਸੱਭ ਤੋਂ ਚੋਟੀ 'ਤੇ ਕਾਇਮ ਹੈ। (ਏਜੰਸੀ)