ਪਹਿਲਵਾਨਾਂ ਦੇ ਹੱਕ ’ਚ ਟਵਿਟਰ ’ਤੇ ਉੱਠੀ ਆਵਾਜ਼, ਕਪਿਲ ਦੇਵ ਸਣੇ ਇਹਨਾਂ ਖਿਡਾਰੀਆਂ ਨੇ ਦਿੱਤਾ ਸਾਥ
Published : Apr 28, 2023, 3:12 pm IST
Updated : Apr 28, 2023, 4:28 pm IST
SHARE ARTICLE
Neeraj Chopra, Kapil Dev lead Indian sporting icons lending support to protesting wrestlers
Neeraj Chopra, Kapil Dev lead Indian sporting icons lending support to protesting wrestlers

ਕਪਿਲ ਦੇਵ ਨੇ ਪਹਿਲਵਾਨਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ - ''ਕੀ ਉਨ੍ਹਾਂ ਨੂੰ ਕਦੇ ਇਨਸਾਫ਼ ਮਿਲੇਗਾ?''



ਨਵੀਂ ਦਿੱਲੀ: ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਕੇਸ ਦਰਜ ਕਰਨ ਅਤੇ ਉਸ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ 6 ਦਿਨਾਂ ਤੋਂ ਚੱਲ ਰਿਹਾ ਪ੍ਰਦਰਸ਼ਨ ਹੁਣ ਜ਼ੋਰ ਫੜਦਾ ਜਾ ਰਿਹਾ ਹੈ। ਖਿਡਾਰੀ ਲਗਾਤਾਰ ਜਨਤਾ ਦੇ ਸਹਿਯੋਗ ਦੀ ਮੰਗ ਕਰ ਰਹੇ ਹਨ। ਇਸ ਦੌਰਾਨਮ ਉਨ੍ਹਾਂ ਨੂੰ ਵੱਡੀ ਗਿਣਤੀ 'ਚ ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਖਾਪ, ਕਿਸਾਨ, ਖਿਡਾਰੀਆਂ ਸਮੇਤ ਆਮ ਲੋਕਾਂ ਦਾ ਵੀ ਜੰਤਰ-ਮੰਤਰ ਵਿਖੇ ਸਮਰਥਨ ਮਿਲ ਰਿਹਾ ਹੈ|

ਇਸ ਦੌਰਾਨ ਖਿਡਾਰੀਆਂ ਨੇ ਟਵਿੱਟਰ 'ਤੇ ਲੋਕਾਂ ਤੋਂ ਸਮਰਥਨ ਲਈ #IStandWithMyChampions ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਵਿਚ ਹਜ਼ਾਰਾਂ ਟਵੀਟ ਵੀ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਸਾਕਸ਼ੀ ਮਲਿਕ ਨੇ ਇਕ ਵੀਡੀਓ ਜਾਰੀ ਕਰਕੇ ਹੁਣ ਕਾਲਜ ਅਤੇ ਯੂਨੀਵਰਸਿਟੀਆਂ ਤੋਂ ਵੀ ਸਹਿਯੋਗ ਮੰਗਿਆ ਹੈ।

ਨੀਰਜ ਚੋਪੜਾ ਨੇ ਪਹਿਲਵਾਨਾਂ ਦੇ ਹੱਕ 'ਚ ਚੁੱਕੀ ਆਵਾਜ਼

ਨੀਰਜ ਚੋਪੜਾ ਨੇ ਕਿਹਾ, ''ਸਾਡੇ ਦੇਸ਼ ਦੇ ਖਿਡਾਰੀਆਂ ਨੂੰ ਇਨਸਾਫ਼ ਦੀ ਮੰਗ ਲਈ ਸੜਕ 'ਤੇ ਬੈਠੇ ਦੇਖ ਕੇ ਦੁੱਖ ਹੋ ਰਿਹਾ, ਉਨ੍ਹਾਂ ਨੇ ਸਾਡੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਨਸਾਫ਼ ਲਈ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ''।

Photo

ਹੱਕ ਚ ਆਏ ਸਾਬਕਾ ਕ੍ਰਿਕਟਰ ਕਪਿਲ ਦੇਵ

ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਪਹਿਲਵਾਨਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ - ''ਕੀ ਉਨ੍ਹਾਂ ਨੂੰ ਕਦੇ ਇਨਸਾਫ਼ ਮਿਲੇਗਾ?''

ਹਰਭਜਨ ਸਿੰਘ ਨੇ ਕਿਹਾ: ਮੇਰੀਆਂ ਦੁਆਵਾਂ ਉਨ੍ਹਾਂ ਨਾਲ ਹਨ

ਇਸ ਦੌਰਾਨ ਕ੍ਰਿਕਟਰ ਅਤੇ ਰਾਜ ਸਭਾ ਸੰਸਦ ਮੈਂਬਰ ਹਰਭਜਨ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਵਿਨੇਸ਼ ਭਾਰਤ ਦੀ ਸ਼ਾਨ ਹੈ। ਮੈਂ ਆਪਣੇ ਦੇਸ਼ ਦੇ ਮਾਣ ਨੂੰ ਇਕ ਖਿਡਾਰੀ ਦੇ ਤੌਰ 'ਤੇ ਵਿਰੋਧ ਕਰਨ ਲਈ ਸੜਕਾਂ 'ਤੇ ਦੇਖ ਕੇ ਦੁਖੀ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇ।

TweetTweet

ਵੀਰੇਂਦਰ ਸਹਿਵਾਗ ਨੇ ਵੀ ਕੀਤਾ ਸਮਰਥਨ

ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਨੇ ਵੀ ਪਹਿਲਵਾਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਲਿਖਿਆ, “ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਚੈਂਪੀਅਨ, ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ, ਝੰਡਾ ਲਹਿਰਾਇਆ ਹੈ, ਸਾਨੂੰ ਇੰਨੀ ਖੁਸ਼ੀ ਦਿੱਤੀ, ਅੱਜ ਉਨ੍ਹਾਂ ਨੂੰ ਸੜਕ ’ਤੇ ਆਉਣਾ ਪਿਆ ਹੈ। ਬਹੁਤ ਸੰਵੇਦਨਸ਼ੀਲ ਮਾਮਲਾ ਹੈ ਅਤੇ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਮੀਦ ਹੈ ਖਿਡਾਰੀਆਂ ਨੂੰ ਇਨਸਾਫ ਮਿਲੇਗਾ”

ਸਾਨੀਆ ਮਿਰਜ਼ਾ ਨੇ ਕੀਤਾ ਟਵੀਟ

ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਪਹਿਲਵਾਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, “ਇਕ ਖਿਡਾਰੀ ਵਜੋਂ, ਉਸ ਤੋਂ ਵੀ ਜ਼ਿਆਦਾ ਇਕ ਮਹਿਲਾ ਹੋਣ ਦੇ ਨਾਤੇ ਇਹ ਸਭ ਦੇਖਣਾ ਬਹੁਤ ਮੁਸ਼ਕਲ ਹੈ। ਜਦੋਂ ਇਨ੍ਹਾਂ ਨੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਅਸੀਂ ਸਾਰਿਆਂ ਨੇ ਇਨ੍ਹਾਂ ਨਾਲ ਜਸ਼ਨ ਮਨਾਇਆ। ਹੁਣ ਇਸ ਔਖੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹਨ ਦਾ ਸਮਾਂ ਆ ਗਿਆ ਹੈ। ਇਹ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਅਤੇ ਦੋਸ਼ ਵੀ ਗੰਭੀਰ ਹਨ”।

TweetTweet

ਨਿਖਤ ਜ਼ਰੀਨ ਨੇ ਪਹਿਲਵਾਨਾਂ ਦਾ ਕੀਤਾ ਸਮਰਥਨ

ਭਾਰਤ ਦੀ ਚੋਟੀ ਦੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਵੀ ਪਹਿਲਵਾਨਾਂ ਦੇ ਸਮਰਥਨ 'ਚ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ, "ਸਾਡੇ ਓਲੰਪਿਕ ਅਤੇ ਵਿਸ਼ਵ ਤਮਗਾ ਜੇਤੂਆਂ ਨੂੰ ਇਸ ਹਾਲਤ ਵਿਚ ਦੇਖ ਕੇ ਦਿਲ ਦੁਖਦਾ ਹੈ। ਖਿਡਾਰੀ ਸ਼ਾਨ ਅਤੇ ਪ੍ਰਸਿੱਧੀ ਲਿਆ ਕੇ ਦੇਸ਼ ਦੀ ਸੇਵਾ ਕਰਦੇ ਹਨ। ਮੈਂ ਪੂਰੀ ਉਮੀਦ ਅਤੇ ਪ੍ਰਾਰਥਨਾ ਕਰਦੀ ਹਾਂ ਕਿ ਕਾਨੂੰਨ ਆਪਣਾ ਕੰਮ ਕਰੇ ਅਤੇ ਪਹਿਲਵਾਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ।"

ਇਰਫਾਨ ਪਠਾਨ ਨੇ ਕੀਤਾ ਸਮਰਥਨ

ਕ੍ਰਿਕਟਰ ਇਰਫਾਨ ਪਠਾਨ ਨੇ ਖਿਡਾਰੀਆਂ ਦਾ ਸਮਰਥਨ ਕੀਤਾ ਅਤੇ ਕਿਹਾ- ਉਹ ਸਾਡੇ ਮਾਣ ਦਾ ਪ੍ਰਤੀਕ ਹਨ। ਸਿਰਫ਼ ਉਦੋਂ ਹੀ ਨਹੀਂ ਜਦੋਂ ਉਹ ਮੈਡਲ ਲੈ ਕੇ ਆਉਂਦੇ ਹਨ।

TweetTweet

ਅਦਾਕਾਰ ਸੋਨੂੰ ਸੂਦ ਦਾ ਮਿਲਿਆ ਸਹਿਯੋਗ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਵੀ ਖਿਡਾਰੀਆਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ਦੇਸ਼ ਦੇ ਖਿਡਾਰੀ ਬੇਇਨਸਾਫ਼ੀ ਦੇ ਖਿਲਾਫ ਕੁਸ਼ਤੀ ਦੀ ਲੜਾਈ ਜ਼ਰੂਰ ਜਿੱਤਣਗੇ।

ਦੀਪੇਂਦਰ ਹੁੱਡਾ ਨੇ ਕੇਂਦਰ ਸਰਕਾਰ 'ਤੇ ਬੋਲਿਆ ਹਮਲਾ

ਹਰਿਆਣਾ ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚੇ। ਜਿੱਥੇ ਉਨ੍ਹਾਂ ਕਿਹਾ ਕਿ ਕੁਸ਼ਤੀ ਫੈਡਰੇਸ਼ਨ ਨੂੰ ਲੈ ਕੇ ਮੇਰਾ ਕੋਈ ਇਰਾਦਾ ਨਹੀਂ ਹੈ। ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਧੀਆਂ ਨਾਲ ਇਨਸਾਫ ਹੋਵੇਗਾ। ਇਹ ਧਰਨਾ ਧੀਆਂ ਨੂੰ ਇਨਸਾਫ ਦਿਵਾਉਣ ਲਈ ਹੈ। ਦੋਸ਼ੀਆਂ ਦੀ ਮਦਦ ਕਰਨ ਵਾਲੇ ਵੀ ਬੇਇਨਸਾਫ਼ੀ ਵਿਚ ਸ਼ਾਮਲ ਹਨ।

TweetTweet

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਕੀਤਾ ਟਵੀਟ

ਰਾਕੇਸ਼ ਟਿਕੈਤ ਨੇ ਲਿਖਿਆ- ਪੂਰਾ ਦੇਸ਼ ਉਨ੍ਹਾਂ ਪਹਿਲਵਾਨਾਂ ਦੇ ਨਾਲ ਖੜ੍ਹਾ ਹੈ ਜਿਨ੍ਹਾਂ ਨੇ ਦੇਸ਼ ਲਈ ਮੈਡਲ ਜਿੱਤ ਕੇ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਅੱਜ ਦੇ ਯੁੱਗ ਵਿਚ ਜੋ ਮੁਸਕਰਾਉਂਦਾ ਹੈ, ਉਹ ਲੋੜ ਪੈਣ 'ਤੇ ਦੂਜਿਆਂ ਦੇ ਕੰਮ ਆਉਂਦਾ ਹੈ। ਜੋ ਬਿਨਾਂ ਡਰ ਤੋਂ ਸੱਚ ਦੱਸਦਾ ਹੈ, ਉਹ ਇਕ ਮਹਾਨ ਪਹਿਲਵਾਨ ਹੈ।

ਰਵੀ ਦਹੀਆ ਨੇ ਆਪਣੇ ਸਾਥੀਆਂ ਦਾ ਦਿੱਤਾ ਸਾਥ

ਪਹਿਲਵਾਨ ਰਵੀ ਦਹੀਆ ਨੇ ਵੀ ਆਪਣੇ ਟਵਿੱਟਰ ਅਕਾਊਂਟ 'ਤੇ ਆਪਣੇ ਸਾਥੀਆਂ ਦੇ ਨਾਲ ਖੜ੍ਹੇ ਹੋਣ ਲਈ ਕਿਹਾ। ਰਵੀ ਨੇ ਲਿਖਿਆ ਕਿ ਇਕ ਸਿਪਾਹੀ ਅਤੇ ਖਿਡਾਰੀ ਹਰ ਦੇਸ਼ ਦਾ ਮਾਣ ਹੁੰਦੇ ਹਨ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਦੇਸ਼ ਦਾ ਫਰਜ਼ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement