ਰੋਨਾਲਡੋ ਨੇ ਸਾਊਦੀ ਪ੍ਰੋ ਲੀਗ ਸੀਜ਼ਨ ’ਚ ਸੱਭ ਤੋਂ ਵੱਧ ਗੋਲ ਕਰਨ ਦਾ ਰੀਕਾਰਡ ਬਣਾਇਆ
Published : May 28, 2024, 10:29 pm IST
Updated : May 28, 2024, 10:29 pm IST
SHARE ARTICLE
Ronaldo
Ronaldo

ਅਲ ਨਾਸਰ ਦੀ ਟੀਮ 82 ਅੰਕਾਂ ਨਾਲ ਲੀਗ ਵਿਚ ਦੂਜੇ ਸਥਾਨ ’ਤੇ ਰਹੀ

ਰਿਆਦ: ਕ੍ਰਿਸਟੀਆਨੋ ਰੋਨਾਲਡੋ ਨੇ ਸੋਮਵਾਰ ਨੂੰ ਸਾਊਦੀ ਪ੍ਰੋ ਲੀਗ ਸੀਜ਼ਨ ਦਾ ਅੰਤ ਸੱਭ ਤੋਂ ਜ਼ਿਆਦਾ ਗੋਲਾਂ ਨਾਲ ਕੀਤਾ। ਰੋਨਾਲਡੋ ਨੇ ਅਲ ਇਤਿਹਾਦ ’ਤੇ ਅਲ-ਨਾਸਰ ਦੀ 4-2 ਦੀ ਜਿੱਤ ਦੌਰਾਨ ਜੇਤੂ ਟੀਮ ਲਈ ਦੋ ਗੋਲ ਕੀਤੇ। ਇਸ ਦੇ ਨਾਲ ਹੀ ਲੀਗ ’ਚ ਉਸ ਦੇ ਗੋਲਾਂ ਦੀ ਗਿਣਤੀ ਵਧ ਕੇ 35 ਹੋ ਗਈ ਹੈ, ਜੋ 2019 ’ਚ ਅਬਦੇਰਜ਼ਾਕ ਹਮਦੱਲਾਹ ਵਲੋਂ ਬਣਾਏ ਗਏ ਪਿਛਲੇ ਰੀਕਾਰਡ ਤੋਂ ਇਕ ਗੋਲ ਜ਼ਿਆਦਾ ਹੈ। 

ਅਲ ਨਾਸਰ ਦੀ ਟੀਮ 82 ਅੰਕਾਂ ਨਾਲ ਲੀਗ ਵਿਚ ਦੂਜੇ ਸਥਾਨ ’ਤੇ ਰਹੀ। ਟੀਮ ਸਥਾਨਕ ਦਾਅਵੇਦਾਰ ਅਲ ਹਿਲਾਲ ਤੋਂ 14 ਅੰਕ ਪਿੱਛੇ ਰਹੀ, ਜਿਸ ਨੇ ਚੈਂਪੀਅਨਸ਼ਿਪ ਜਿੱਤੀ ਅਤੇ ਸੋਮਵਾਰ ਨੂੰ 34 ਰਾਊਂਡ ਲੀਗ ਵਿਚ ਅਜੇਤੂ ਰਿਹਾ। ਟੀਮ ਨੇ ਅਪਣੇ ਆਖਰੀ ਲੀਗ ਮੈਚ ’ਚ ਅਲ ਵੇਹਦਾ ਨੂੰ 2-1 ਨਾਲ ਹਰਾਇਆ। 

ਨੇਮਾਰ ਦੀ ਗੈਰਹਾਜ਼ਰੀ ’ਚ ਵੀ ਅਲ-ਹਿਲਾਲ ਦੀ ਟੀਮ ਆਸਾਨੀ ਨਾਲ ਵਿਰੋਧੀ ਟੀਮਾਂ ’ਤੇ ਦਬਦਬਾ ਬਣਾਉਣ ’ਚ ਸਫਲ ਰਹੀ। ਨੇਮਾਰ ਪਿਛਲੇ ਸਾਲ ਅਗੱਸਤ ਵਿਚ ਪੈਰਿਸ ਸੇਂਟ ਜਰਮੇਨ ਨੂੰ ਛੱਡ ਕੇ ਇਸ ਟੀਮ ਨਾਲ ਜੁੜੇ ਸਨ ਪਰ ਏਸੀਐਲ ਦੀ ਸੱਟ ਕਾਰਨ ਅਕਤੂਬਰ ਵਿਚ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਸਨ।

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement