Punjab News: ਪੰਜਾਬ ਦੇ ਪਹਿਲਵਾਨ ਨੇ ਜਾਰਡਨ 'ਚ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ, ਜਿੱਤਿਆ ਕਾਂਸੀ ਦਾ ਤਮਗ਼ਾ
Published : Jun 28, 2024, 12:43 pm IST
Updated : Jun 28, 2024, 12:43 pm IST
SHARE ARTICLE
Jaspuran singh
Jaspuran singh

ਪੰਜਾਬ ਦੇ ਪਹਿਲਵਾਨ ਨੇ ਜਾਰਡਨ 'ਚ ਲਹਿਰਾਇਆ ਤਿਰੰਗਾ

Punjab News: ਚੰਡੀਗੜ੍ਹ : ਪਹਿਲਵਾਨ ਜਸਪੂਰਨ ਸਿੰਘ ਨੇ ਹਾਲ ਹੀ ਵਿਚ ਏਸ਼ੀਅਨ ਚੈਂਪੀਅਨਸ਼ਿਪ ਵਿਚੋਂ ਕਾਂਸੀ ਦਾ ਤਮਗ਼ਾ ਜਿੱਤ ਕੇ ਭਾਰਤ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜਸਪੂਰਨ ਨੇ ਜੌਰਡਨ ਦੇ ਅਮਾਨ ਸ਼ਹਿਰ ਵਿਚ ਹੋਈਆਂ ਖੇਡਾਂ ਦੌਰਾਨ ਅੰਡਰ 17 ਵਰਗ ਦੇ 110 ਕਿੱਲੋ ਵਜ਼ਨ ਵਿਚ ਆਪਣੇ ਵਿਰੋਧੀ ਇਰਾਨ ਦੇ ਪਹਿਲਵਾਨ ਮੁਹੰਮਦ ਅਬੋਲਫਜਲ ਨੂੰ 4-2 ਨਾਲ ਹਰਾਇਆ।

ਉਸ ਦੇ ਪਿੰਡ ਮੁੱਲਾਂਪੁਰ ਗ਼ਰੀਬਦਾਸ ਦੇ ਅਖਾੜੇ ਵਿਚ ਪਹੁੰਚਣ ’ਤੇ ਅਖਾੜੇ ਦੇ ਸੰਚਾਲਕਾਂ ਵਿਨੋਦ ਕੁਮਾਰ ਸ਼ਰਮਾ ਉਰਫ ਗੋਲੂ ਪਹਿਲਵਾਨ, ਗੁਰਦਾਸ ਸ਼ਰਮਾ, ਸਮਾਜ ਸੇਵੀ ਰਵੀ ਸ਼ਰਮਾ, ਪ੍ਰਧਾਨ ਸ਼ੇਰ ਸਿੰਘ ਮੱਲ , ਕੁਲਤਾਰ ਸਿੰਘ ਡੂਮਛੇੜੀ ਸਮੇਤ ਪਿੰਡ ਦੇ ਪਤਵੰਤਿਆਂ ਤੇ ਕੁਸ਼ਤੀ ਪ੍ਰੇਮੀਆਂ ਨੇ ਉਨ੍ਹਾਂ ਲਈ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ। ਪਰਿਵਾਰ ਤੇ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement