ਬਾਂਗਲਾਦੇਸ਼ ਦੇ ਵਿਰੁਧ ਮੈਚ 'ਚ ਭਾਰਤੀ ਟੀਮ ਕਰੇਗੀ 5 ਬਦਲਾਅ
Published : Sep 28, 2018, 12:06 pm IST
Updated : Sep 28, 2018, 12:06 pm IST
SHARE ARTICLE
India Vs Bangladesh
India Vs Bangladesh

ਹੁਣ ਤੱਕ ਟੂਰਨਾਮੈਂਟ ਵਿਚ ਅਜਿੱਤ ਰਹੀ ਭਾਰਤੀ ਕ੍ਰਿਕੇਟ ਟੀਮ ਸ਼ੁਕਰਵਾਰ ਨੂੰ ਇੱਥੇ ਹੋਣ ਵਾਲੇ ਏਸ਼ੀਆ ਕਪ ਫਾਈਨਲ ਵਿਚ ਕੁੱਝ ਮੁਖ ਖਿਡਾਰੀਆਂ ਦੇ ਜ਼ਖਮੀ ਹੋਣ ਨਾਲ ਕਮਜ਼ੋ...

ਨਵੀਂ ਦਿੱਲੀ : ਹੁਣ ਤੱਕ ਟੂਰਨਾਮੈਂਟ ਵਿਚ ਅਜਿੱਤ ਰਹੀ ਭਾਰਤੀ ਕ੍ਰਿਕੇਟ ਟੀਮ ਸ਼ੁਕਰਵਾਰ ਨੂੰ ਇੱਥੇ ਹੋਣ ਵਾਲੇ ਏਸ਼ੀਆ ਕਪ ਫਾਈਨਲ ਵਿਚ ਕੁੱਝ ਮੁਖ ਖਿਡਾਰੀਆਂ ਦੇ ਜ਼ਖਮੀ ਹੋਣ ਨਾਲ ਕਮਜ਼ੋਰ ਪਈ ਬਾਂਗਲਾਦੇਸ਼ ਦੀ ਟੀਮ ਨੂੰ ਸਖਤ ਸਬਕ ਸਿਖਾ ਕੇ ਮਹਾਂਦੀਪ ਪੱਧਰ ਉੱਤੇ ਅਪਣੀ ਬਾਦਸ਼ਾਹੀ ਕਾਈਮ ਰੱਖਣ ਦੀ ਕੋਸ਼ਿਸ਼ ਕਰੇਗੀ। ਬਾਂਗਲਾਦੇਸ਼ ਨੂੰ ਉਂਝ ਕਿਸੇ ਵੀ ਪੱਧਰ 'ਤੇ ਘੱਟ ਕਰ ਕੇ ਨਹੀਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਉਂਕਿ ਬੁੱਧਵਾਰ ਨੂੰ ਉਸ ਨੇ ਕੁੱਝ ਮੁਖ ਖਿਡਾਰੀਆਂ ਦੀ ਗੈਰਜਾਜ਼ਰੀ ਦੇ ਬਾਵਜੂਦ ਪਾਕਿਸਤਾਨੀ ਟੀਮ ਨੂੰ ਹਰਾ ਕੇ ਭਾਰਤ ਅਤੇ ਪਾਕਿਸਤਾਨ 'ਚ ਖਿਤਾਬੀ ਮੁਕਾਬਲੇ ਦੀ ਸੰਭਾਵਨਾ ਖ਼ਤਮ ਕਰ ਦਿਤੀ ਸੀ।

India Vs BangladeshIndia Vs Bangladesh

ਅਫਗਾਨਿਸਤਾਨ ਵਿਰੁਧ ਸੁਪਰ ਚਾਰ ਮੁਕਾਬਲੇ ਵਿਚ ਪੰਜ ਨੇਮੀ ਖਿਡਾਰੀਆਂ ਨੂੰ ਅਰਾਮ ਦੇਣ ਤੋਂ ਬਾਅਦ ਭਾਰਤੀ ਟੀਮ ਫਾਈਨਲ ਵਿਚ ਮਜਬੂਤ ਟੀਮ ਦੇ ਨਾਲ ਉਤਰੇਗੀ। ਕਪਤਾਨ ਰੋਹੀਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਸਫਲ ਸਲਾਮੀ ਜੋਡ਼ੀ ਚੋਟੀ ਦੇ ਕ੍ਰਮ ਤੇ ਵਾਪਸੀ ਕਰੇਗੀ ਤਾਂ ਜਸਪ੍ਰੀਤ ਬੁਮਰਾਹ,  ਭੁਵਨੇਸ਼ਵਰ ਕੁਮਾਰ ਅਤੇ ਯੁਜਵੇਂਦਰ ਚਹਿਲ ਗੇਂਦਬਾਜੀ ਨੂੰ ਮਜਬੂਤੀ ਪ੍ਰਦਾਨ ਕਰਨਗੇ।  

India Vs BangladeshIndia Vs Bangladesh

ਓਪਨਿੰਗ : ਟੀਮ ਇੰਡੀਆ ਦੀ ਓਪਨਿੰਗ ਵਿਚ ਬਦਲਾਅ ਹੋਣਾ ਤੈਅ ਹੈ। ਅਫਗਾਨਿਸਤਾਨ ਦੇ ਵਿਰੁਧ ਕੇਐਲ ਰਾਹੁਲ ਅਤੇ ਅੰਬਾਤੀ ਰਾਇਡੂ ਨੇ ਓਪਨਿੰਗ ਕੀਤੀ ਸੀ ਪਰ ਖਿਤਾਬੀ ਮੁਕਾਬਲੇ ਵਿਚ ਇਕ ਵਾਰ ਫਿਰ ਕਪਤਾਨ ਰੋਹੀਤ ਸ਼ਰਮਾ ਅਤੇ ਸ਼ਿਖਰ ਧਵਨ ਓਪਨਿੰਗ ਕਰਦੇ ਦਿਖਣਗੇ। ਇਹ ਦੋਹੇਂ ਹੀ ਬੱਲੇਬਾਜ ਰੰਗ ਵਿਚ ਹਨ ਅਤੇ ਟੂਰਨਾਮੈਂਟ ਵਿਚ ਮਿਲ ਕੇ ਕੁੱਲ 3 ਸ਼ਤਕ ਲਗਾ ਚੁੱਕੇ ਹਨ। ਚੰਗੀ ਸ਼ੁਰੂਆਤ 'ਤੇ ਕਾਫ਼ੀ ਕੁੱਝ ਨਿਰਭਰ ਕਰਦਾ ਹੈ ਅਤੇ ਰੋਹੀਤ (269 ਰਨ) ਅਤੇ ਧਵਨ (327 ਰਨ) ਨੇ ਟੂਰਨਾਮੈਂਟ ਵਿਚ ਹੁਣ ਤੱਕ ਅਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਈ ਹੈ।  

India Vs BangladeshIndia Vs Bangladesh

ਮਿਡਲ ਆਰਡਰ : ਭਾਰਤੀ ਮੱਧ ਕ੍ਰਮ ਦੀ ਪ੍ਰੀਖਿਆ ਸਿਰਫ਼ ਅਫਗਾਨਿਸਤਾਨ ਦੇ ਵਿਰੁਧ ਮੈਚ ਵਿਚ ਹੋਈ ਜਿਸ ਵਿਚ ਉਹ ਨਹੀਂ ਚੱਲ ਪਾਏ। ਮੱਧ ਕ੍ਰਮ ਭਾਰਤ ਲਈ ਥੋੜ੍ਹਾ ਚਿੰਤਾ ਦਾ ਵਿਸ਼ਾ ਹੈ। ਟੀਮ ਇੰਡੀਆ ਦੇ ਮੱਧ ਕ੍ਰਮ ਵਿਚ ਵੀ ਬਦਲਾਅ ਹੋਣਾ ਪੱਕਾ ਹੈ। ਬਾਂਗਲਾਦੇਸ਼ ਦੇ ਵਿਰੁਧ ਫਾਈਨਲ ਮੈਚ ਵਿਚ ਮਿਡਲ ਆਰਡਰ ਦੀ ਜ਼ਿੰਮੇਵਾਰੀ ਧੋਨੀ, ਕਾਰਤਿਕ,  ਕੇਦਾਰ ਜਾਧਵ ਅਤੇ ਰਾਇਡੂ 'ਤੇ ਹੋਵੇਗੀ। 

India Vs BangladeshIndia Vs Bangladesh

ਗੇਂਦਬਾਜ਼ੀ : ਖਲੀਲ ਅਹਿਮਦ, ਸਿਧਾਰਥ ਕੌਲ ਅਤੇ ਦੀਪਕ ਚਾਹਰ ਫਾਈਨਲ ਵਿਚ ਬਾਹਰ ਬੈਠਣਾ ਤੈਅ ਹੈ। ਟੀਮ ਇੰਡੀਆ ਅਪਣੇ ਫਰੰਟ ਲਾਈਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੂੰ ਮੌਕਾ ਦੇਵੇਗੀ। ਉਥੇ ਹੀ ਯੁਜਵੇਂਦਰ ਚਹਿਲ ਵੀ ਪਲੇਇੰਗ ਇਲੈਵਨ 'ਚ ਸ਼ਾਮਿਲ ਹੋਣਗੇ। ਰੋਹੀਤ ਸ਼ਰਮਾ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਚਾਰ ਸਪਿਨਰਾਂ ਦੇ ਨਾਲ ਟੀਮ ਇੰਡੀਆ ਦਾ ਪ੍ਰਯੋਗ ਬਿਹਤਰ ਰਿਹਾ ਹੈ। 

Rohit SharmaRohit Sharma

ਸੰਭਾਵਿਕ ਟੀਮ ਇੰਡੀਆ : ਰੋਹੀਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਅੰਬਾਤੀ ਰਾਇਡੂ, ਦਿਨੇਸ਼ ਕਾਰਤਿਕ ਜਾਂ ਕੇਐਲ ਰਾਹੁਲ, ਮਹੇਂਦਰ ਸਿੰਘ ਧੋਨੀ (ਵਿਕੇਟਕੀਪਰ), ਕੇਦਾਰ ਜਾਧਵ, ਰਵਿੰਦਰ ਜਡੇਜਾ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ,  ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement