ਬੀਸੀਸੀਆਈ ਵੱਲੋਂ ਵਿਰਾਟ ਅਤੇ ਰੋਹਿਤ ਨਾਲ ਗੱਲ ਕਰਨ ‘ਤੇ ਧੋਨੀ ਟੀ20 ਕੱਪ ‘ਚੋਂ ਬਾਹਰ
Published : Oct 28, 2018, 11:26 am IST
Updated : Oct 28, 2018, 11:26 am IST
SHARE ARTICLE
Virat Kohli with Rohit Sharma
Virat Kohli with Rohit Sharma

ਪੂਨੇ ‘ਚ ਖੇਡੇ ਗਏ ਤੀਜੇ ਟੀ20 ਮੈਚ ਤੋਂ ਇਕ ਦਿਨ ਪਹਿਲਾਂ ਬੀਸੀਸੀਆਈ ਨੇ ਆਸਟ੍ਰੇਲੀਆ ਦੌਰੇ ਅਤੇ ਵੈਸਟ ਇੰਡੀਜ਼ ਦੇ ਖ਼ਿਲਾਫ਼ ਟੀ20 ...

ਨਵੀਂ ਦਿੱਲੀ (ਭਾਸ਼ਾ) : ਪੂਨੇ ‘ਚ ਖੇਡੇ ਗਏ ਤੀਜੇ ਟੀ20 ਮੈਚ ਤੋਂ ਇਕ ਦਿਨ ਪਹਿਲਾਂ ਬੀਸੀਸੀਆਈ ਨੇ ਆਸਟ੍ਰੇਲੀਆ ਦੌਰੇ ਅਤੇ ਵੈਸਟ ਇੰਡੀਜ਼ ਦੇ ਖ਼ਿਲਾਫ਼ ਟੀ20 ਦੇ ਲਈ ਟੀਮ ਦਾ ਐਲਾਨ ਕੀਤਾ ਹੈ। ਟੀਮ ਦੇ ਇਸ ਐਲਾਨ ਵਿਚ ਸਭ ਤੋਂ ਹੈਰਾਨ ਕਰਨ ਵਾਲਾ ਫੈਸਲਾ ਸੀ ਟੀ20 ਟੀਮ ਵਿਚੋਂ ਮਹਿੰਦਰ ਸਿੰਘ ਧੋਨੀ ਦਾ ਨਾਮ ਸ਼ਾਮਲ ਨਾ ਹੋਣਾ। ਧੋਨੀ ਨੂੰ ਵੈਸਟ ਇੰਡੀਜ਼ ਅਤੇ ਆਸਟ੍ਰੇਲੀਆ ਦੋਨੇਂ ਹੀ ਟੀ20 ਸੀਰੀਜ਼ ਵਿਚ ਥਾਂ ਨਹੀਂ ਦਿੱਤੀ ਗਈ। ਮਤਲਬ ਧੋਨੀ ਅਗਲੇ ਛੇ ਟੀ20 ਮੈਚ ਨਹੀਂ ਖੇਡਣਗੇ। ਆਸਟ੍ਰੇਲੀਆ ਦੇ ਖ਼ਿਲਾਫ਼ ਹੁਣ ਵਨ-ਡੇ ਸੀਰੀਜ਼ ਦੀ ਟੀਮ ਦਾ ਐਲਾਨ ਨਹੀਂ ਕੀਤਾ ਗਿਆ ਹੈ।

Ms DhoniMs Dhoni

ਮਹਿੰਦਰ ਸਿੰਘ ਧੋਨੀ ਨੂੰ ਟੀ20 ਟੀਮ ਵਿਚ ਥਾਂ ਨਾ ਮਿਲਣ ਕਾਰਨ ਫੈਨਜ਼ ਕਾਫ਼ੀ ਨਿਰਾਜ਼ ਨਜ਼ਰ ਆਏ ਅਤੇ ਉਹਨਾਂ ਨੇ ਅਪਣੀ ਨਾਰਾਜ਼ਗੀ ਸ਼ੋਸ਼ਲ ਮੀਡੀਆਂ ਉਤੇ ਵੀ ਜਾਹਿਰ ਕੀਤੀ ਹੈ। ਫ਼ੈਨਜ਼ ਨੂੰ ਲੱਗਣ ਲੱਗਾ ਹੈ ਕਿ ਹੁਣ ਟੈਸਟ ਤੋਂ ਬਾਅਦ ਟੀ20 ਫਾਰਮੇਟ ਵਿਚ ਵੀ ਧੋਨੀ ਦਾ ਕੈਰੀਅਰ ਖ਼ਤਰਮ ਹੋ ਗਿਆ ਹੈ। ਹਾਲਾਂਕਿ, ਟੀਮ ਦਾ ਐਲਾਨ ਕਰਦੇ ਸਮੇਂ ਮੁੱਖ ਚੋਣਕਾਰ ਐਮਐਸਕੇ ਪ੍ਰਸਾਦ ਨੇ ਧੋਨੀ ਨੂੰ ਲੈ ਕੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ, ਧੋਨੀ ਨੂੰ ਅਰਾਮ ਦਿੱਤਾ ਗਿਆ ਹੈ। ਅਜੇ ਉਹਨਾਂ ਦਾ ਟੀ20 ਕੈਰੀਅਰ ਖ਼ਤਮ ਨਹੀਂ ਹੋਇਆ ਹੈ।

Ms Dhoni with Rohit SharmaMs Dhoni with Rohit Sharma

ਦੱਸ ਦੱਈਏ ਕਿ ਰਾਸ਼ਟਰੀ ਚੋਣਕਾਰਾਂ ਨੇ ਉਹਨਾਂ ਨੂੰ ਸੀਮਿਤ ਓਪਰਾਂ ਦੇ ਦੋ ਵਿਚੋਂ ਇਕ ਫਾਰਮੈਟ ਤੋਂ ਬਾਹਰ ਕਰਕੇ ਪਹਿਲੇ ਸੰਕੇਤ ਦੇ ਦਿਤਾ ਹੈ। ਨੂੰ ਬੀਸੀਸੀਆਈ ਦੇ ਇਕ ਆਲਾ ਅਧਿਕਾਰੀ ਨੇ ਕਿਹਾ, ਇਹ ਤੈਅ ਹੈ ਕਿ ਆਸਟ੍ਰੇਲੀਆ ਵਿਚ 2020 ਵਿਚ ਹੋਣ ਵਾਲੇ ਟੀ20 ਵਿਸ਼ਵ ਕੱਪ ਮਹਿੰਦਰ ਸਿੰਘ ਧੋਨੀ ਨਹੀਂ ਖੇਡਣਗੇ, ਇਸ ਲਈ ਉਹਨਾਂ ਨੂੰ ਟੀਮ ਵਿਚ ਰੱਖਣ ਲਈ ਕੋਈ ਤਰਕ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ, ਚੋਣਕਾਰਾਂ ਅਤੇ ਟੀਮ ਪ੍ਰਬੰਧਕਾਂ ਨੇ ਇਸ ਉਤੇ ਕਾਫ਼ੀ ਗੱਲ ਕੀਤੀ ਹੈ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾਂ ਵੀ ਚੋਣ ਕਮੇਟੀ ਦੀ ਬੈਠਕ ਵਿਚ ਮੌਜੂਦ ਸੀ।

Virat Kohli with Ms DhoniVirat Kohli with Ms Dhoni

ਉਹਨਾਂ ਨੇ ਕਿਹਾ, ਕੀ ਤੁਹਾਨੂੰ ਲਗਦਾ ਹੈ ਕਿ ਉਹਨਾਂ ਦੀ ਰਜ਼ਾਮੰਦੀ ਤੋਂ ਬਿਨ੍ਹਾ ਚੋਣਕਾਰ ਇਹ ਫ਼ੈਸਲਾ ਲੈ ਸਕਦੇ ਸੀ। ਮਹਿੰਦਰ ਸਿੰਘ ਧੋਨੀ ਨੇ 2018 ‘ਚ ਸੱਤ ਟੀ20 ਮੈਂਚ ਖੇਡੇ ਅਤੇ ਉਹਨਾਂ ਦੀ ਸਭ ਤੋਂ ਵਧੀਆ ਪਾਰੀ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ 28 ਗੇਂਦਾਂ ਵਿਚ ਨਾਬਾਦ 52 ਰਨ ਦੀ ਰਹੀ। ਬਾਕੀ ਛੇ ਪਾਰੀਆਂ ਵਿਚ ਉਹਨਾਂ ਨੇ 51 ਗੇਂਦ ਵਿਚ 71 ਰਨ ਬਣਾਏ। ਇੰਗਲੈਂਡ ਵਿਚ ਵਿਸ਼ਵ ਕੱਪ ਵਿਚ ਧੋਨੀ ਵਿਕਟ ਕੀਪਰ ਦੇ ਤੌਰ ਉਤੇ ਪਹਿਲੀ ਪਸੰਦ ਹੋਣਗੇ ਪਰ ਬਹੁਤ ਕੁਝ ਇਸ ਉਤੇ ਨਿਰਭਰ ਕਰੇਗਾ ਕਿ ਵੈਸਟ ਇੰਡੀਜ਼ ਦੇ ਖ਼ਿਲਾਫ਼ ਮੌਜੂਦਾ ਸੀਰੀਜ਼ ਦੇ ਬਾਕੀ ਤਿੰਨ ਮੈਚਾਂ ਵਿਚ ਉਹਨਾਂ ਦਾ ਪ੍ਰਦਰਸ਼ਨ ਕਿਵੇਂ ਰਹਿੰਦਾ ਹੈ।

Ms Dhoni with Rohit SharmaMs Dhoni with Rohit Sharma

ਅਗਲੇ ਦੋ ਮੰਹੀਨੇ ਤਕ ਉਹਨਾਂ ਨੇ ਮੈਚ ਅਭਿਆਸ ਵੀ ਨਹੀਂ ਮਿਲ ਸਕੇਗਾ ਕਿਉਂਕਿ ਭਾਰਤ ਅਗਲੇ ਵਨ-ਡੇ ਜਨਵਰੀ ਤੋਂ ਮਾਰਚ ਦੇ ਵਿਚ ਖੇਡੇਗਾ। ਚੋਣ ਕਮੇਟੀ ਦੇ ਪ੍ਰਮੁੱਖ ਐਮਐਸਕੇ ਪ੍ਰਸਾਦ ਵਿਕਟ ਕੀਪਰ ਦੇ ਰੂਪ ਵਿਚ ਦੂਜੀ ਚੋਣ ਉਤੇ ਗੱਲ ਚੁਕੇ ਹਨ। ਅਤੇ ਰੀਸ਼ੀਭ ਤੋਹ ਉਤੇ ਟਜੀਮ ਪ੍ਰਬੰਧਕ ਨੇ ਭਰੋਸਾ ਦਿਵਾਇਆ ਹੈ ਹੁਣ ਸਵਾਲ ਹੈ ਕਿ ਬਾਕੀ ਤਿੰਨ ਮੈਚਾਂ ਵਿਚ ਧੋਨੀ ਦਾ ਬੱਲਾ ਨਹੀਂ ਚਲਦਾ ਤਾਂ ਕੀ ਹੋਵੇਗਾ। ਵੈਸਟ ਇੰਡੀਜ਼ ਦੇ ਖ਼ਿਲਾਫ਼ ਸੀਰੀਜ਼ ਤੋਂ ਬਾਅਦ ਧੋਨੀ ਨੂੰ ਘਰੇਲੂ ਵਨ-ਡੇ ਮੈਚ ਵੀ ਖੇਡਣ ਨੂੰ ਨਹੀਂ ਮਿਲਣਗੇ ਕਿਉਂਕਿ ਦੇਵਧਰ ਅਤੇ ਵਿਜੈ ਹਜਾਰੇ ਟ੍ਰਾਫ਼ੀ ਖ਼ਤਮ ਹੋਣ ਨੂੰ ਹੈ।

Virat Kohli with Rohit SharmaVirat Kohli with Rohit Sharma

ਅਜਿਹੇ ਸਮੇਂ ਵਿਚ ਭਾਰਤ ਦੇ ਇਕ ਸਾਬਕਾ ਖਿਡਾਰੀ ਨੇ ਕਿਹਾ ਕਿ, ਜੇਕਰ ਪੰਤ ਚੰਗਾ ਖੇਡਦਾ ਹੈ ਅਤੇ ਧੋਨੀ ਦਾ ਖ਼ਰਾਬ ਫਾਰਮ ਬਰਕਰਾਰ ਰਹਿੰਦਾ ਹੈ ਤਾਂ ਕੀ ਉਹਨਾਂ ਨੂੰ ਵਿਸ਼ਵ ਕੱਪ 2019 ਟੀਮ ਵਿਚ ਰੱਖਿਆ ਜਾਵੇਗਾ, ਤਾਂ ਕਿਸ ਅਧਾਰ ਉਤੇ ਮਹਿੰਦਰ ਸਿੰਘ ਧੋਨੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਜਾਂ ਸੀਮਿਤ ਓਵਰਾਂ ਵਿਚ ਕਪਤਾਨੀ ਛੱਡਣ ਦਾ ਫ਼ੈਸਲਾ ਵੀ ਅਚਾਨਕ ਕੀਤਾ ਹੋਵੇ ਪਰ ਉਹਨਾਂ ਨੂੰ ਨੇੜੇ ਤੋਂ ਜਤਾਉਣ ਵਾਲਿਆਂ ਨੂੰ ਪਤਾ ਹੈ ਕਿ ਇਸ ਦੇ ਪਿੱਛੇ ਕਿੰਨ੍ਹਾ ਕ ਸੋਚ ਵਿਚਾਰ ਕੀਤਾ ਹੋਵੇਗਾ। ਵਿਸ਼ਵ ਕੱਪ ਉਹਨਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ ਪਰ ਇਹ ਨਹੀਂ ਭੁਲਾਇਆ ਜਾ ਸਕਦਾ ਕਿ ਟੈਸਟ ਕ੍ਰਿਕਟ ਤੋਂ ਉਹਨਾਂ ਨੇ ਕਿਵੇਂ ਇਕ ਝਟਕੇ ਵਿਚ ਸੰਨਿਆਸ ਲੈ ਲਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement