ਐਮਾਜ਼ਾਨ ਪ੍ਰਾਈਮ ਅਤੇ ਡੀਡੀ ਸਪੋਰਟਸ 'ਤੇ ਦੇਖਿਆ ਜਾ ਸਕੇਗਾ ਇਹ ਮੈਚ
ਨਵੀਂ ਦਿੱਲੀ - ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਬੁੱਧਵਾਰ ਮਿਤੀ 30 ਨਵੰਬਰ ਨੂੰ ਖੇਡਿਆ ਜਾਵੇਗਾ। ਕੀਵੀ ਟੀਮ ਫਿਲਹਾਲ ਇਸ ਸੀਰੀਜ਼ 'ਚ 1-0 ਨਾਲ ਅੱਗੇ ਹੈ। ਦਰਅਸਲ, ਪਹਿਲੇ ਵਨਡੇ ਵਿੱਚ ਕੀਵੀ ਟੀਮ ਨੇ ਟੀਮ ਇੰਡੀਆ ਨੂੰ ਹਰਾਇਆ ਸੀ, ਅਤੇ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ।
ਹੁਣ ਦੋਵਾਂ ਟੀਮਾਂ ਵਿਚਾਲੇ ਤੀਜਾ ਅਤੇ ਆਖਰੀ ਵਨਡੇ ਕ੍ਰਾਈਸਟਚਰਚ ਵਿਖੇ ਖੇਡਿਆ ਜਾਵੇਗਾ। ਇਸ ਮੈਚ 'ਚ ਜਿੱਥੇ ਇਕ ਪਾਸੇ ਨਿਊਜ਼ੀਲੈਂਡ ਦੀ ਟੀਮ ਸੀਰੀਜ਼ ਜਿੱਤ ਕੇ 2-0 ਨਾਲ ਆਪਣੇ ਨਾਂਅ ਕਰ ਲਵੇਗੀ। ਉੱਥੇ ਦੂਜੇ ਪਾਸੇ ਭਾਰਤੀ ਟੀਮ ਇਹ ਮੈਚ ਜਿੱਤ ਕੇ ਸੀਰੀਜ਼ ਬਰਾਬਰ ਕਰਨਾ ਚਾਹੇਗੀ। ਹੁਣ ਦੇਖਣਾ ਇਹ ਹੋਵੇਗਾ ਕਿ ਮੈਚ ਦਾ ਅੰਤ ਕੀ ਨਤੀਜਾ ਲੈ ਕੇ ਆਉਂਦਾ ਹੈ।
ਕਿੱਥੇ ਖੇਡਿਆ ਜਾਵੇਗਾ ਮੈਚ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਕ੍ਰਾਈਸਟਚਰਚ ਦੇ ਹੇਗਲੇ ਓਵਲ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਲਈ ਦੋਵੇਂ ਟੀਮਾਂ ਕ੍ਰਾਈਸਟਚਰਚ ਪਹੁੰਚ ਚੁੱਕੀਆਂ ਹਨ।
ਮੈਚ ਕਦੋਂ ਖੇਡਿਆ ਜਾਵੇਗਾ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਵਨਡੇ 30 ਨਵੰਬਰ ਬੁੱਧਵਾਰ ਨੂੰ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਵੇਗਾ।
ਲਾਈਵ ਸਟ੍ਰੀਮਿੰਗ ਸੰਬੰਧੀ ਵੇਰਵੇ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਾਈਸਟਚਰਚ 'ਚ ਖੇਡਿਆ ਜਾਣ ਵਾਲਾ ਤੀਜਾ ਅਤੇ ਆਖਰੀ ਵਨਡੇ ਭਾਰਤੀ ਸਮੇਂ ਮੁਤਾਬਕ ਸਵੇਰੇ 7 ਵਜੇ ਸ਼ੁਰੂ ਹੋਵੇਗਾ। ਇਸ ਮੈਚ ਨੂੰ ਤੁਸੀਂ ਐਮਾਜ਼ਾਨ ਪ੍ਰਾਈਮ 'ਤੇ ਲਾਈਵ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਹ ਮੈਚ ਡੀਡੀ ਸਪੋਰਟਸ 'ਤੇ ਵੀ ਦੇਖਿਆ ਜਾ ਸਕਦਾ ਹੈ।
ਭਾਰਤੀ ਵਨਡੇ ਟੀਮ
ਸ਼ਿਖਰ ਧਵਨ (ਕਪਤਾਨ), ਸ਼੍ਰੇਅਸ ਅਈਅਰ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਸ਼ਾਹਬਾਜ਼ ਅਹਿਮਦ, ਵਾਸ਼ਿੰਗਟਨ ਸੁੰਦਰ, ਰਿਸ਼ਭ ਪੰਤ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਦੀਪਕ ਚਾਹਰ, ਕੁਲਦੀਪ ਸੇਨ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ, ਉਮਰਾਨ ਯੁਵੇਂਦਰ ਮਲਿਕ
ਨਿਊਜ਼ੀਲੈਂਡ ਵਨਡੇ ਟੀਮ
ਕੇਨ ਵਿਲੀਅਮਸਨ (ਕਪਤਾਨ), ਫਿਨ ਐਲੇਨ, ਮਾਈਕਲ ਬ੍ਰੈਸਵੈਲ, ਡੇਵੌਨ ਕੌਨਵੇ, ਲੌਕੀ ਫਰਗੂਸਨ, ਮੈਟ ਹੈਨਰੀ, ਟੌਮ ਲਾਥਮ (ਵਿਕੇਟ ਕੀਪਰ), ਐਡਮ ਮਿਲਨੇ, ਡੇਰਿਲ ਮਿਚੇਲ, ਜੇਮਸ ਨੀਸ਼ਮ, ਗਲੇਨ ਫਿਲਿਪਸ, ਮਿਚੇਲ ਸੇਂਟਨਰ, ਟਿਮ ਸਾਊਦੀ