ਆਕਾਸ਼ਦੀਪ ਦੀ ਹੈਟ੍ਰਿਕ ਦੇ ਬਾਵਜੂਦ ਆਸਟਰੇਲੀਆ ਖ਼ਿਲਾਫ਼ ਪਹਿਲਾ ਮੈਚ ਭਾਰਤ 4-5 ਨਾਲ ਹਾਰਿਆ 
Published : Nov 26, 2022, 3:33 pm IST
Updated : Nov 26, 2022, 3:33 pm IST
SHARE ARTICLE
Representational Image
Representational Image

ਭਾਰਤੀ ਡਿਫ਼ੈਂਸ 'ਚ ਵੇਖਣ ਨੂੰ ਮਿਲੀ ਕਮਜ਼ੋਰੀ 

 

ਐਡੀਲੇਡ - ਆਕਾਸ਼ਦੀਪ ਸਿੰਘ ਦੀ ਹੈਟ੍ਰਿਕ ਭਾਰਤੀ ਪੁਰਸ਼ ਹਾਕੀ ਟੀਮ ਲਈ ਲੋੜੀਂਦਾ ਕਮਾਲ ਨਹੀਂ ਕਰ ਸਕੀ, ਕਿਉਂਕਿ ਟੀਮ ਨੂੰ ਸ਼ਨੀਵਾਰ ਦੇ ਦਿਨ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਹਾਈ ਸਕੋਰ ਵਾਲੇ ਟੈਸਟ ਮੈਚ ਵਿੱਚ ਆਸਟਰੇਲੀਆ ਹੱਥੋਂ ਦੋ ਆਖਰੀ ਮਿੰਟਾਂ ਵਿੱਚ 4-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਅਕਾਸ਼ਦੀਪ ਸਿੰਘ ਨੇ ਮੈਚ ਦੇ 10ਵੇਂ, 27ਵੇਂ ਅਤੇ 59ਵੇਂ ਮਿੰਟ 'ਚ ਤਿੰਨ ਗੋਲ ਕੀਤੇ, ਜਦਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ 31ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।

ਆਸਟ੍ਰੇਲੀਆ ਲਈ ਲਚਲਾਨ ਸ਼ਾਰਪ ਨੇ 5ਵੇਂ, ਨਾਥਨ ਇਫਰੋਮਸ ਨੇ 21ਵੇਂ, ਟਾਮ ਕ੍ਰੇਗ ਨੇ 41ਵੇਂ ਅਤੇ ਬਲੇਕ ਗੋਵਰਸ ਨੇ 57ਵੇਂ ਅਤੇ 60ਵੇਂ ਮਿੰਟ 'ਚ ਗੋਲ ਕੀਤੇ।

ਗੋਵਰਸ ਨੇ ਮੈਚ ਦੇ ਅੰਤ ਸਮੇਂ ਪੈਨਲਟੀ ਕਾਰਨਰ ਸਦਕਾ ਦੋ ਵਾਰ ਗੋਲ ਕੀਤੇ।

ਭਾਰਤੀ ਮੁੱਖ ਕੋਚ ਗ੍ਰਾਹਮ ਰੀਡ ਮੈਚ ਦੇ ਆਖਰੀ ਦੌਰ ਵਿੱਚ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਸਨ।

ਰੀਡ ਨੇ ਕਿਹਾ, “ਮੈਚ ਦਾ ਅੰਤ ਬਹੁਤ ਨਿਰਾਸ਼ਾਜਨਕ ਰਿਹਾ ਜਦੋਂ ਕਿ ਇਸ ਤੋਂ ਪਹਿਲਾਂ ਸ਼ਾਇਦ ਪ੍ਰਦਰਸ਼ਨ ਵਧੀਆ ਸੀ। ਅਸੀਂ ਕੁਝ ਪੜਾਵਾਂ 'ਤੇ, ਖ਼ਾਸ ਤੌਰ 'ਤੇ ਦੋ ਕੁਆਰਟਰਾਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਵਾਪਸੀ ਕੀਤੀ। ਇਸ ਦੇ ਬਾਵਜੂਦ ਬਦਕਿਸਮਤੀ ਨਾਲ ਅਸੀਂ ਅੰਤ ਵਿੱਚ ਮੁੜ ਆਸਟਰੇਲੀਆ ਨੂੰ ਲੀਡ ਦੇ ਦਿੱਤੀ। ਸਾਨੂੰ ਹੁਣ ਇਸ 'ਚ ਵੀ ਬਿਹਤਰ ਹੋਣਾ ਪਵੇਗਾ।“

ਰੀਡ ਨੇ ਅੱਗੇ ਕਿਹਾ,”ਹੁਣ ਚੁਣੌਤੀ ਹੈ ਕਿ ਮਿਲ ਕੇ ਵਧੀਆ ਪ੍ਰਦਰਸ਼ਨ ਕਰੀਏ। ਇਸ ਦੌਰੇ ਦਾ ਇੱਕ ਉਦੇਸ਼ ਇਕਸਾਰਤਾ ਪੈਦਾ ਕਰਨਾ ਹੈ, ਅਤੇ ਕੱਲ੍ਹ ਨੂੰ ਇਹੀ ਸਾਡੇ ਲਈ ਚੁਣੌਤੀ ਹੋਵੇਗੀ।"

ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।

ਆਸਟਰੇਲੀਆ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪੰਜਵੇਂ ਮਿੰਟ ਵਿੱਚ ਹੀ ਲੀਡ ਲੈ ਲਈ, ਜਦੋਂ ਸ਼ਾਰਪ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਭਾਰਤੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਭਰਮਾ ਕੇ ਗੋਲ ਕਰ ਦਿੱਤਾ। 

ਭਾਰਤੀ ਟੀਮ ਨੇ ਤੇਜ਼ੀ ਨਾਲ ਜਵਾਬ ਦਿੱਤਾ, ਅਮਿਤ ਰੋਹੀਦਾਸ ਨੇ ਖੱਬੇ ਪਾਸੇ ਸ਼ਾਨਦਾਰ ਮੂਵ ਬਣਾਇਆ, ਪਰ ਆਸਟਰੇਲੀਆਈ ਡਿਫੈਂਸ ਨੇ ਗੇਂਦ ਨੂੰ ਸਰਕਲ ਦੇ ਅੰਦਰ ਹੀ ਰੋਕ ਦਿੱਤਾ।

ਹਾਰਦਿਕ ਸਿੰਘ ਨੇ ਸ਼ਾਨਦਾਰ ਮੌਕਾ ਬਣਾਇਆ ਅਤੇ ਫ਼ਿਰ ਅਕਾਸ਼ਦੀਪ ਨੇ 11ਵੇਂ ਮਿੰਟ ਵਿੱਚ ਭਾਰਤ ਲਈ ਬਰਾਬਰੀ 'ਤੇ ਲਿਆਂਦਾ।

ਦੂਜੇ ਕੁਆਰਟਰ ਦੇ ਛੇ ਮਿੰਟ ਵਿੱਚ, ਆਸਟਰੇਲੀਆ ਨੇ ਭਾਰਤੀ ਡਿਫੈਂਸ ਦੀ ਖ਼ਰਾਬੀ ਦਾ ਫ਼ਾਇਦਾ ਚੁੱਕਦੇ ਹੋਏ ਲੀਡ ਹਾਸਲ ਕਰ ਲਈ। ਭਾਰਤੀ ਡਿਫੈਂਡਰ ਇੱਕ ਕਰਾਸ ਨੂੰ ਰੋਕਣ ਵਿੱਚ ਨਾਕਾਮ ਰਹੇ, ਅਤੇ ਇਫਰੋਮਜ਼ ਨੇ ਬੜੀ ਚਲਾਕੀ ਨਾਲ ਗੇਂਦ ਨੈੱਟ 'ਚ ਪਹੁੰਚਾ ਦਿੱਤੀ। 

ਭਾਰਤ ਦੇ ਬਚਾਅ 'ਚ ਆਉਂਦੇ ਹੋਏ, ਆਕਾਸ਼ਦੀਪ 27ਵੇਂ ਮਿੰਟ 'ਚ ਤੇਜ਼ ਰਿਵਰਸ ਹਿੱਟ ਨਾਲ ਗੋਲ ਦਾਗ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ।

ਹਾਫ਼ ਟਾਈਮ ਤੋਂ ਠੀਕ ਪਹਿਲਾਂ ਆਸਟਰੇਲੀਆ ਨੂੰ ਪੈਨਲਟੀ ਕਾਰਨਰ ਮਿਲਿਆ, ਪਰ ਭਾਰਤ ਦਾ ਦੂਜਾ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਕਾਫ਼ੀ ਚੌਕਸ ਸੀ, ਤੇ ਖ਼ਤਰਾ ਟਲ ਗਿਆ। 

ਪਾੜੇ ਬਦਲਣ ਦੇ ਇੱਕ ਮਿੰਟ ਬਾਅਦ ਹੀ, ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਭਾਰਤ ਨੂੰ ਮੈਚ ਵਿੱਚ ਪਹਿਲੀ ਵਾਰ ਅੱਗੇ ਕਰ ਦਿੱਤਾ।

ਭਾਰਤੀਆਂ ਨੇ ਲਗਾਤਾਰ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਟੀਮ ਨੇ ਦੋਵੇਂ ਮੌਕੇ ਬਰਬਾਦ ਕਰ ਦਿੱਤੇ।

ਮੈਚ ਦੇ 41ਵੇਂ ਮਿੰਟ ਵਿੱਚ, ਆਸਟਰੇਲੀਆ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ ਜਿਸ 'ਤੇ ਕ੍ਰੇਗ ਨੇ ਰੀਬਾਉਂਡ ਤੋਂ ਗੋਲ ਕੀਤਾ, ਜਦ ਕਿ ਸ਼੍ਰੀਜੇਸ਼ ਨੇ ਪਹਿਲੀ ਡਰੈਗ ਫਲਿਕ ਦਾ ਬਚਾਅ ਕੀਤਾ। 

ਮੈਚ ਦੇ ਆਖ਼ਰੀ ਪੰਜ ਮਿੰਟਾਂ ਵਿੱਚ ਭਾਰਤ ਲਾਪਰਵਾਹ ਦਿਖਾਈ ਦਿੱਤਾ, ਜਿਸ 'ਚ ਜਰਮਨਪ੍ਰੀਤ ਸਿੰਘ ਨੂੰ ਬੇਲੋੜਾ ਗਰੀਨ ਕਾਰਡ ਮਿਲਿਆ ਅਤੇ ਟੀਮ ਵਿੱਚੋਂ ਇੱਕ ਖਿਡਾਰੀ ਘੱਟ ਹੋ ਗਿਆ।

ਆਸਟ੍ਰੇਲੀਆ ਨੇ ਮੌਕੇ ਦਾ ਪੂਰਾ ਫ਼ਾਇਦਾ ਚੁੱਕਿਆ, ਅਤੇ ਇੱਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ 'ਤੇ ਗੋਵਰਸ ਨੇ ਇੱਕ ਜ਼ਬਰਦਸਤ ਫਲਿੱਕ ਨਾਲ ਗੋਲ ਦਾਗਿਆ। ਪਰ ਆਕਾਸ਼ਦੀਪ ਨੇ ਸੀਟੀ ਵੱਜਣ ਤੋਂ ਇੱਕ ਮਿੰਟ ਪਹਿਲਾਂ ਗੋਲ ਕਰਕੇ ਸਕੋਰ 4-4 ਨਾਲ ਬਰਾਬਰ ਕਰ ਦਿੱਤਾ।

ਪਰ ਆਪਣੇ ਹੀ ਦਾਇਰੇ ਅੰਦਰ ਖ਼ਰਾਬ ਡਿਫੈਂਸ ਭਾਰਤੀਆਂ ਨੂੰ ਮਹਿੰਗਾ ਪਿਆ, ਕਿਉਂਕਿ ਆਸਟਰੇਲੀਆ ਨੇ ਦੋ ਹੋਰ ਪੈਨਲਟੀ ਕਾਰਨਰ ਹਾਸਲ ਕੀਤੇ। ਇਸ ਵਿੱਚੋਂ, ਗੋਵਰਸ ਨੇ ਦੂਜੀ ਕੋਸ਼ਿਸ਼ 'ਚ ਗੋਲ ਕਰਕੇ ਆਪਣੀ ਟੀਮ ਨੂੰ ਲੜੀ ਵਿੱਚ 1-0 ਦੀ ਬੜ੍ਹਤ ਦਿਵਾ ਦਿੱਤੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement