
ਭਾਰਤ ਦੀ ਟੀਮ ਅੱਗੇ ਆਸਟ੍ਰੇਲੀਆ ਦੀ ਟੀਮ ਨੇ ਵੱਡਾ ਫੇਰਬਦਲ ਕੀਤਾ। ਮੈਲਬੌਰਨ ’ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਤੀਜੇ ਟੈਸਟ ਮੈਚ ’ਚ...
ਨਵੀਂ ਦਿੱਲੀ (ਭਾਸ਼ਾ) : ਭਾਰਤ ਦੀ ਟੀਮ ਅੱਗੇ ਆਸਟ੍ਰੇਲੀਆ ਦੀ ਟੀਮ ਨੇ ਵੱਡਾ ਫੇਰਬਦਲ ਕੀਤਾ। ਮੈਲਬੌਰਨ ’ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਤੀਜੇ ਟੈਸਟ ਮੈਚ ’ਚ ਜਿੱਥੇ ਭਾਰਤ ਨੇ ਟੀਮ ’ਚ ਹਾਰਦਿਕ ਪਾਂਡਿਆ ਤੇ ਮਿਅੰਕ ਅਗਰਵਾਲ ਨੂੰ ਥਾਂ ਦਿੱਤੀ, ਉੱਥੇ ਹੀ ਆਸਟ੍ਰੇਲੀਆ ਨੇ ਟੀਮ ’ਚ ਲੈੱਗ ਸਪਿਨਰ ਆਰਚੀ ਸਿਲਰ ਨੂੰ ਸ਼ਾਮਿਲ ਕੀਤੈ। ਹੈਰਾਨੀ ਦੀ ਗੱਲ ਇਹ ਹੈ ਕਿ ਆਰਚੀ ਦੀ ਉਮਮਰ ਮਹਿਜ 7 ਸਾਲ ਹੈ। ਸਿਰਫ਼ ਇਹੀ ਨਹੀਂ ਉਹ ਟੀਮ ਦਾ ਉਪ ਕਪਤਾਨ ਵੀ ਹੈ। ਆਰਚੀ ਨੇ ਟੀਮ ਨਾਲ ਐਡੀਲੇਡ ਮੈਚ ਤੋਂ ਪਹਿਲਾਂ ਪ੍ਰੈਕਟਿਸ ਵੀ ਕੀਤੀ ਸੀ।
ਦਰਅਸਲ ਆਰਚੀ ਗੰਭੀਰ ਬਿਮਾਰੀ ਨਾਲ ਲੜ ਰਿਹਾ ਤੇ ਉਸ ਦੀ ਟੀਮ ’ਚ ਸ਼ਾਮਲ ਹੋਣ ਦੀ ਇੱਛਾ ‘ਮੇਕ ਏ ਵਿਸ਼ ਆਸਟ੍ਰੇਲੀਆ’ ਨਾਂ ਦੇ ਅਭਿਆਨ ਤਹਿਤ ਪੂਰੀ ਹੋਈ। ਆਰਚੀ ਆਪਣੀ ਟੀਮ ਦੇ ਉਪ ਕਪਤਾਨ ਵਜੋਂ ਮੈਦਾਨ ’ਚ ਉਤਰਿਆ ਅਤੇ ਟੌਸ ਵੀ ਕੀਤੀ। ਇਸ ਮੌਕੇ ਉਸਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਆਰਚੀ ਵਿਰਾਟ ਕੋਹਿਲੀ ਨੂੰ ਆਊਟ ਵੀ ਕਰਨਾ ਚਾਹੁੰਦਾ ਸੀ। ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇਸ ਮੌਕੇ ਦਾ ਇੰਤਜ਼ਾਰ ਕੀਤਾ ਤੇ ਉਨ੍ਹਾਂ ਨੇ ਆਰਚੀ ਨਾਲ ਮੈਲਬਰਨ ’ਚ ਕੁਝ ਸਮਾਂ ਵੀ ਬਿਤਾਇਆ।