
ਕ੍ਰਿਕਟ ਦੇ ਮੈਦਾਨ 'ਤੇ ਆਏ ਦਿਨ ਨਵੀਂਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ। ਅਜਿਹੀ ਹੀ ਇੱਕ ਅਨੋਖੀ ਘਟਨਾ ਉਸ ਵਕਤ ਦੇਖਣ ਨੂੰ ਮਿਲੀ ਜਦੋਂ ....
ਨਵੀਂ ਦਿੱਲੀ (ਭਾਸ਼ਾ) : ਕ੍ਰਿਕਟ ਦੇ ਮੈਦਾਨ 'ਤੇ ਆਏ ਦਿਨ ਨਵੀਂਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ। ਅਜਿਹੀ ਹੀ ਇੱਕ ਅਨੋਖੀ ਘਟਨਾ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਆਸਟ੍ਰੇਲੀਆ ‘ਚ ਬਿਗ ਬੈਸ਼ ਲੀਗ ਚੱਲ ਰਹੀ ਸੀ। ਟੀ-20 ਦੇ ਮੁਕਾਬਲੇ ‘ਚ ਬ੍ਰਿਸਬੇਨ ਹੀਟ ਅਤੇ ਐਡੀਲੇਡ ਸਟਰਾਈਕਰਸ ‘ਚ ਮੈਚ ਚੱਲ ਰਿਹਾ ਸੀ ਅਤੇ ਇਸ ਦੌਰਾਨ ਬ੍ਰਿਸਬੇਨ ਹੀਟ ਦੇ ਬੱਲੇਬਾਜ ਵਿਰੁੱਧ ਐਡੀਲੇਡ ਸਟਰਾਈਕਰਸ ਨੇ ਰਨ ਆਊਟ ਦੀ ਅਪੀਲ ਕੀਤੀ। ਥਰਡ ਅੰਪਾਇਰ ਨੇ ਕੈਮਰਿਆਂ ਦੀ ਅੱਖ ਨਾਲ ਪਰਖ ਕਰਕੇ ਬੈਟਸਮੈਨ ਨੂੰ ਆਊਟ ਦੇ ਦਿੱਤਾ ਜਦਕਿ ਉਸਦਾ ਬੈਟ ਕ੍ਰਿਜ਼ ਅੰਦਰ, ਵਿਕਟਾਂ ‘ਤੇ ਗੇਂਦ ਲੱਗਣ ਤੋਂ ਪਹਿਲਾਂ ਹੀ ਪਹੁੰਚ ਗਿਆ ਸੀ।
ਇਸ ਘਟਨਾ ਤੋਂ ਬਾਅਦ ਐਡੀਲੇਡ ਸਟਰਾਈਕਰਸ ਨੇ ਸਪੋਟਸਮੈਨਸ਼ਿਪ ਦੀ ਉਦਾਹਰਨ ਦਿੱਤੀ। ਕਰੀਬ 4 ਤੋਂ 5 ਮਿੰਟ ਤਕ ਸਹੀ ਢੰਗ ਨਾਲ ਪਰਖੇ ਜਾਣ ‘ਤੇ ਥਰਡ ਅੰਪਾਇਰ ਵੱਲੋਂ ਗਲਤ ਆਊਟ ਦਿੱਤੇ ਗਏ ਬੈਟਸਮੈਨ ਨੂੰ ਦੁਬਾਰਾ ਖੇਡਣ ਦਾ ਮੌਕਾ ਦਿੱਤਾ ਗਿਆ। ਖਿਡਾਰੀਆਂ ਦੇ ਇਸ ਵਧੀਆ ਰਵੱਈਏ ਨੂੰ ਦੇਖ ਕੇ ਖੇਡ ਮੈਦਾਨ ‘ਚ ਮੌਜੂਦ ਸਾਰੇ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਸ਼ਲਾਘਾ ਕੀਤੀ ਅਤੇ ਪੂਰਾ ਸਟੇਡੀਅਮ ਖਿਡਾਰੀਆਂ ਦੀ ਸਪੋਟਸਮੈਨਸ਼ਿਪ ਦੀਆਂ ਤਰੀਫਾਂ ਨਾਲ ਗੂੰਜ ਉਠਿਆ।