
ਰਿਸ਼ਭ ਪੰਤ ਵੀ ਮਹਿੰਗੀ ਘੜੀ ਖਰੀਦਣ ਦੇ ਚੱਕਰ ਵਿਚ ਇਸ ਦਾ ਸ਼ਿਕਾਰ ਬਣ ਗਏ ਸੀ
Mrinank Singh: ਹਰਿਆਣਾ ਲਈ ਅੰਡਰ-19 ਕ੍ਰਿਕਟ ਖੇਡਣ ਵਾਲੇ ਕ੍ਰਿਕਟਰ ਮ੍ਰਿਣਾਕ ਸਿੰਘ ਨੂੰ ਨਵੀਂ ਦਿੱਲੀ ਦੀ ਚਾਣਕਿਆਪੁਰੀ ਥਾਣਾ ਪੁਲਿਸ ਨੇ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮ੍ਰਿਣਾਕ ਨੇ ਹੋਟਲ ਤਾਜ ਪੈਲੇਸ ਨਾਲ 5.53 ਲੱਖ ਰੁਪਏ ਦੀ ਧੋਖਾਧੜੀ ਕੀਤੀ ਸੀ। ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਮਹਿੰਗੀ ਘੜੀ ਖਰੀਦਣ ਦੇ ਚੱਕਰ ਵਿਚ ਇਸ ਦਾ ਸ਼ਿਕਾਰ ਬਣ ਗਏ ਸੀ ਅਤੇ ਮ੍ਰਿਣਾਕ ਸਿੰਘ ਨੇ ਉਸ ਨਾਲ 1.63 ਕਰੋੜ ਰੁਪਏ ਦੀ ਠੱਗੀ ਮਾਰੀ ਸੀ।
ਬੁੱਧਵਾਰ ਨੂੰ ਦਿੱਲੀ ਪੁਲਿਸ ਨੇ ਮ੍ਰਿਣਾਕ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸ ਨੇ ਖੁਦ ਨੂੰ ਹਰਿਆਣਾ ਦਾ ਕ੍ਰਿਕਟ ਖਿਡਾਰੀ ਦਸਿਆ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਲੋਕਾਂ ਨਾਲ ਵੱਡੀ ਠੱਗੀ ਮਾਰ ਰਿਹਾ ਸੀ। ਮੀਡੀਆ ਰੀਪੋਰਟਾਂ ਅਨੁਸਾਰ, ਉਸ ਨੇ ਜੁਲਾਈ 2022 ਵਿਚ ਤਾਜ ਪੈਲੇਸ ਹੋਟਲ ਨਾਲ 5,53,000 ਰੁਪਏ ਦੀ ਧੋਖਾਧੜੀ ਕੀਤੀ ਸੀ। ਉਸ ਸਮੇਂ ਉਸ ਨੇ ਦਸਿਆ ਸੀ ਕਿ ਉਹ ਆਈਪੀਐਲ ਫਰੈਂਚਾਇਜ਼ੀ ਮੁੰਬਈ ਇੰਡੀਅਨਜ਼ ਟੀਮ ਦੀ ਨੁਮਾਇੰਦਗੀ ਕਰ ਰਿਹਾ ਹੈ। ਉਹ ਜੁਲਾਈ 2022 'ਚ ਕਰੀਬ 7 ਦਿਨ ਹੋਟਲ 'ਚ ਰਿਹਾ ਅਤੇ ਕਰੀਬ 5.53 ਲੱਖ ਰੁਪਏ ਦਾ ਬਿੱਲ ਦਾ ਭੁਗਤਾਨ ਕੀਤੇ ਬਿਨਾਂ ਹੋਟਲ ਛੱਡ ਗਿਆ।
ਮੁਲਜ਼ਮ ਮ੍ਰਿਣਾਕ ਸਿੰਘ ਨੇ ਕਰਨਾਟਕ ਦਾ ਸੀਨੀਅਰ ਆਈਪੀਐਸ ਅਧਿਕਾਰੀ ਹੋਣ ਦਾ ਝਾਂਸਾ ਦੇ ਕੇ ਪੂਰੇ ਭਾਰਤ ਵਿਚ ਕਈ ਲਗਜ਼ਰੀ ਹੋਟਲਾਂ ਦੇ ਮਾਲਕਾਂ ਨਾਲ ਧੋਖਾਧੜੀ ਕੀਤੀ। ਇਸ 'ਚ ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦਾ ਨਾਂਅ ਵੀ ਸ਼ਾਮਲ ਹੈ। ਮ੍ਰਿਣਾਕ ਨੇ ਰਿਸ਼ਭ ਪੰਤ ਨੂੰ ਸਸਤੇ ਭਾਅ 'ਤੇ ਲਗਜ਼ਰੀ ਘੜੀਆਂ ਦਿਵਾਉਣ ਦਾ ਲਾਲਚ ਦਿਤਾ ਸੀ। ਮ੍ਰਿਣਾਕ ਨੇ 2020 'ਚ ਰਿਸ਼ਭ ਪੰਤ ਨਾਲ 1.63 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ।
(For more Punjabi news apart from Mrinank Singh, who duped Rishabh Pant of Rs 1.6 crore arrested, stay tuned to Rozana Spokesman