Canada News: 52 ਕਿਲੋ ਕੋਕੀਨ ਸਮੇਤ 2 ਪੰਜਾਬੀ ਨੌਜਵਾਨ ਗ੍ਰਿਫ਼ਤਾਰ; ਟਰੱਕ ਰਾਹੀਂ ਡਰੱਗ ਤਸਕਰੀ ਦੇ ਲੱਗੇ ਇਲਜ਼ਾਮ
Published : Dec 21, 2023, 12:00 pm IST
Updated : Dec 21, 2023, 12:00 pm IST
SHARE ARTICLE
2 Punjabi youth arrested with 52 kg of cocaine
2 Punjabi youth arrested with 52 kg of cocaine

ਇਹ ਨਸ਼ੀਲੇ ਪਦਾਰਥ ਬਾਰਡਰ ਕਰਾਸਿੰਗ 'ਤੇ ਜ਼ਬਤ ਕੀਤੇ ਗਏ ਸਨ।

Canada News:  ਕੈਨੇਡਾ ਵਿਚ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ। ਮੀਡੀਆ ਰੀਪੋਰਟਾਂ ਮੁਤਾਬਕ ਬਰੈਂਪਟਨ ਵਾਸੀ ਨੌਜਵਾਨ ਮਨਪ੍ਰੀਤ ਸਿੰਘ (27) ਨੂੰ ਓਨਟਾਰੀਓ ਦੇ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਰਾਹੀਂ ਕਥਿਤ ਤੌਰ 'ਤੇ 50 ਕਿਲੋਗ੍ਰਾਮ ਤੋਂ ਵੱਧ ਸ਼ੱਕੀ ਕੋਕੀਨ ਲਿਜਾਣ ਦੀ ਕੋਸ਼ਿਸ਼ ਕਰਨ ਤੋਂ ਕਾਬੂ ਕੀਤਾ ਗਿਆ।  

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਦੇ  ਅਧਿਕਾਰੀਆਂ ਨੇ ਕਿਹਾ ਕਿ 4 ਦਸੰਬਰ ਨੂੰ, ਇਕ ਵਪਾਰਕ ਟਰੱਕ ਪੁਆਇੰਟ ਐਡਵਰਡ, ਓਨਟਾਰੀਓ ਵਿਚ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਤੋਂ ਕੈਨੇਡਾ ਵਿਚ ਦਾਖਲ ਹੋਇਆ ਸੀ। ਇਲਜ਼ਾਮ ਹਨ ਜਾਂਚ ਦੌਰਾਨ, ਸੀਬੀਐਸਏ ਅਧਿਕਾਰੀਆਂ ਨੂੰ 52 ਕਿਲੋ ਸ਼ੱਕੀ ਕੋਕੀਨ ਵਾਲੇ ਬਕਸੇ ਮਿਲੇ ਹਨ। ਇਹ ਨਸ਼ੀਲੇ ਪਦਾਰਥ ਬਾਰਡਰ ਕਰਾਸਿੰਗ 'ਤੇ ਜ਼ਬਤ ਕੀਤੇ ਗਏ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਖ਼ਬਰਾਂ ਅਨੁਸਾਰ ਮਨਪ੍ਰੀਤ ਸਿੰਘ ਹੋਰ ਵੀ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ ਨਿਯੰਤਰਿਤ ਡਰੱਗਜ਼ ਐਂਡ ਸਬਸਟੈਂਸ ਐਕਟ ਦੇ ਤਹਿਤ ਕੋਕੀਨ ਦੀ ਦਰਾਮਦ ਅਤੇ ਤਸਕਰੀ ਆਦਿ ਸ਼ਾਮਲ ਹਨ।   ਇਸ ਤੋਂ ਇਲਾਵਾ ਕਮਲਪ੍ਰੀਤ ਸਿੰਘ (28) ਨੂੰ 19 ਨਵੰਬਰ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਵਲੋਂ ਕਾਊਟਸ ਬਾਰਡਰ ਕਰਾਸਿੰਗ 'ਤੇ ਇਕ ਵਪਾਰਕ ਟਰੱਕ ਟ੍ਰੇਲਰ ਦੇ ਅੰਦਰੋਂ ਨਸ਼ੀਲੇ ਪਦਾਰਥਾਂ ਦੀ ਖੋਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

ਅਫਸਰਾਂ ਨੇ ਟਰੱਕ ਅੰਦਰੋਂ ਲਗਭਗ 3 ਮਿਲੀਅਨ ਡਾਲਰ ਦੀ ਅੰਦਾਜ਼ਨ ਕੀਮਤ ਵਾਲੀ 52 ਕਿਲੋਗ੍ਰਾਮ ਕੋਕੀਨ ਬਰਾਮਦ ਕਰਨ ਦਾ ਦੋਸ਼ ਲਗਾਇਆ ਹੈ। ਕਮਲਪ੍ਰੀਤ ਸਿੰਘ 'ਤੇ ਨਿਯੰਤਰਿਤ ਪਦਾਰਥਾਂ ਦੀ ਦਰਾਮਦ, ਤਸਕਰੀ ਦਾ ਇਲਜ਼ਾਮ ਹੈ। ਉਸ ਨੂੰ 2 ਜਨਵਰੀ, 2024 ਨੂੰ ਲੈਥਬ੍ਰਿਜ ਪ੍ਰੋਵਿੰਸ਼ੀਅਲ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

(For more news apart from 2 Punjabi youth arrested with 52 kg of cocaine, stay tuned to Rozana Spokesman)

Tags: canada news

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement