Miami Open 2024: ਰੋਹਨ ਬੋਪੰਨਾ-ਏਬਡੇਨ ਦੀ ਜੋੜੀ ਮਿਆਮੀ ਓਪਨ ਫ਼ਾਈਨਲ ’ਚ ਪਹੁੰਚੀ, ਲਿਏਂਡਰ ਪੇਸ ਦੀ ਕੀਤੀ ਬਰਾਬਰੀ

By : BALJINDERK

Published : Mar 29, 2024, 6:12 pm IST
Updated : Mar 29, 2024, 6:12 pm IST
SHARE ARTICLE
rohan bopanna and matthew ebden
rohan bopanna and matthew ebden

Miami Open 2024: ਬੋਪੰਨਾ ਸਾਰੇ ਏਟੀਪੀ ਮਾਸਟਰਜ਼ ਮੁਕਾਬਲਿਆਂ ਦੇ ਫ਼ਾਈਨਲ ’ਚ ਪਹੁੰਚਣ ਵਾਲਾ ਦੂਜਾ ਭਾਰਤੀ ਬਣਿਆ

Miami Open 2024: ਮਿਆਮੀ- ਭਾਰਤ ਦੇ ਸਟਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਆਸਟਰੇਲੀਆਈ ਜੋੜੀਦਾਰ ਮੈਥਿਊ ਐਬਡੇਨ ਨੇ ਮਾਰਸੇਲ ਗ੍ਰੈਨੋਲਰਸ ਅਤੇ ਹੋਰਾਸਿਓ ਜ਼ੇਬਾਲੋਸ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਮਿਆਮੀ ਓਪਨ ਦੇ ਪੁਰਸ਼ ਡਬਲਜ਼ ਫਾਈਨਲ ’ਚ ਦਾਖ਼ਲ ਹੋ ਗਏ ਹਨ। ਇਸਦੇ ਨਾਲ ਬੋਪੰਨਾ ਸਾਰੇ ਏਟੀਪੀ ਮਾਸਟਰਜ਼ ਮੁਕਾਬਲਿਆਂ ਦੇ ਫ਼ਾਈਨਲ ’ਚ ਪਹੁੰਚਣ ਵਾਲਾ ਦੂਜਾ ਭਾਰਤੀ ਬਣ ਗਿਆ ਹੈ। 

ਇਹ ਵੀ ਪੜੋ:LIC Office Open News : LIC ਦੇ ਦਫ਼ਤਰ 30-31 ਮਾਰਚ ਨੂੰ ਰਹਿਣਗੇ ਖੁੱਲ੍ਹੇ 

ਆਸਟਰੇਲੀਅਨ ਓਪਨ ਦੇ ਜੇਤੂ ਬੋਪੰਨਾ ਅਤੇ ਐਬਡੇਨ ਨੂੰ ਵੀਰਵਾਰ ਰਾਤ ਸੈਮੀਫਾਈਨਲ ’ਚ ਸਪੇਨ ਦੇ ਗ੍ਰੈਨੋਲਰਜ਼ ਅਤੇ ਅਰਜਨਟੀਨਾ ਦੇ ਜ਼ੇਬਾਲੋਸ ਨੂੰ 6-1, 6-4 ਨਾਲ ਹਰਾ ਕੇ ਜਿੱਤ ਦਰਜ ਕੀਤੀ। ਫਾਈਨਲ ਵਿੱਚ, ਬੋਪੰਨਾ ਅਤੇ ਏਬਡੇਨ ਦਾ ਸਾਹਮਣਾ ਕਰੋਸ਼ੀਆ ਦੇ ਇਵਾਨ ਡੋਡਿਗ ਅਤੇ ਅਮਰੀਕਾ ਦੇ ਆਸਟਿਨ ਕ੍ਰਾਜਿਸੇਕ ਦੀ ਜੋੜੀ ਨਾਲ ਹੋਵੇਗਾ, ਜਿਨ੍ਹਾਂ ਨੇ ਦੂਜੇ ਸੈਮੀਫਾਈਨਲ ’ਚ ਜਰਮਨੀ ਦੇ ਕੇਵਿਨ ਕ੍ਰਾਵੇਟਜ਼ ਅਤੇ ਟਿਮ ਪੁਟਜ਼ ਦੀ ਜੋੜੀ ਨੂੰ  6-4, 6-7 (7), 10-7 ਨਾਲ ਹਰਾਇਆ। 
ਬੋਪੰਨਾ ਦੁਬਈ ਚੈਂਪੀਅਨਸ਼ਿਪ ’ਚ ਕੁਆਰਟਰ ਫਾਈਨਲ ’ਚ ਹਾਰਨ ਅਤੇ ਇੰਡੀਅਨ ਵੇਲਜ਼ ਮਾਸਟਰਜ਼ ਵਿੱਚ 32 ਦੇ ਗੇੜ ਤੋਂ ਬਾਹਰ ਹੋਣ ਤੋਂ ਬਾਅਦ ਡਬਲਜ਼ ਰੈਂਕਿੰਗ ’ਚ ਦੂਜੇ ਸਥਾਨ ’ਤੇ ਖਿਸਕ ਗਏ ਸੀ ਪਰ ਇਹ ਜਿੱਤ ਸੋਮਵਾਰ ਨੂੰ ਅਪਡੇਟ ਹੋਣ ਵਾਲੀ ਰੈਂਕਿੰਗ ’ਚ ਮੁੜ ਤੋਂ ਸਿਖਰਲੇ ਸਥਾਨ ’ਤੇ ਪਹੁੰਚਣ ’ਚ ਮਦਦ ਕਰੇਗੀ। ਆਸਟ੍ਰੇਲੀਅਨ ਓਪਨ ਦੀ ਜਿੱਤ ਤੋਂ ਬਾਅਦ 44 ਸਾਲਾ ਬੋਪੰਨਾ ਏਟੀਪੀ ਰੈਂਕਿੰਗ ’ਚ ਚੋਟੀ ’ਤੇ ਪਹੁੰਚਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਬਣ ਗਿਆ ਹੈ।

ਇਹ ਵੀ ਪੜੋ:Nawanshahr News : ਬਹਿਰਾਮ ਟੋਲ ਪਲਾਜ਼ਾ ਮੁਲਾਜ਼ਮ ਨੂੰ ਟਰੱਕ ਨੇ ਕੁਚਲਿਆ, ਨੌਜਵਾਨ ਦੀ ਹੋਈ ਮੌਤ

ਬੋਪੰਨਾ ਲਈ, ਇਹ ਉਸਦਾ 14ਵਾਂ ਏਟੀਪੀ ਮਾਸਟਰਸ 1000 ਫਾਈਨਲ ਅਤੇ ਮਿਆਮੀ ਵਿੱਚ ਉਸਦਾ ਪਹਿਲਾ ਫਾਈਨਲ ਹੋਵੇਗਾ। ਏਟੀਪੀ ਟੂਰ ਪੱਧਰ ’ਤੇ ਇਹ ਉਸਦਾ 63ਵਾਂ ਫਾਈਨਲ ਹੋਵੇਗਾ। ਉਹ ਹੁਣ ਤੱਕ 25 ਡਬਲਜ਼ ਖਿਤਾਬ ਜਿੱਤ ਚੁੱਕਾ ਹੈ। ਬੋਪੰਨਾ ਅਤੇ ਐਬਡੇਨ ਦੀ ਜੋੜੀ ਲਈ ਇਹ ਏਟੀਪੀ ਮਾਸਟਰਜ਼ 1000 ਦਾ ਪੰਜਵਾਂ ਫਾਈਨਲ ਹੋਵੇਗਾ। ਬੋਪੰਨਾ ਨੇ ਸਾਰੇ ਨੌਂ ਏਟੀਪੀ ਮਾਸਟਰਸ ਟੂਰਨਾਮੈਂਟਾਂ ਦੇ ਫਾਈਨਲ ’ਚ ਪਹੁੰਚਣ ਵਾਲੇ ਲਿਏਂਡਰ ਪੇਸ ਤੋਂ ਬਾਅਦ ਦੂਜਾ ਭਾਰਤੀ ਬਣ ਕੇ ਇੱਕ ਹੋਰ ਉਪਲਬਧੀ ਵੀ ਆਪਣੇ ਨਾਂ ਕੀਤੀ। 

ਇਹ ਵੀ ਪੜੋ:Firozpur News : ਕੁਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ ਮਾਂ ਨੂੰ ਮਾਰੀ ਗੋਲ਼ੀ 

 (For more news apart from Rohan Bopanna-Ebden pair reach Miami Open final 2024 News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement