Nawanshahr News : ਬਹਿਰਾਮ ਟੋਲ ਪਲਾਜ਼ਾ ਮੁਲਾਜ਼ਮ ਨੂੰ ਟਰੱਕ ਨੇ ਕੁਚਲਿਆ, ਨੌਜਵਾਨ ਦੀ ਹੋਈ ਮੌਤ

By : BALJINDERK

Published : Mar 29, 2024, 5:07 pm IST
Updated : Mar 29, 2024, 5:07 pm IST
SHARE ARTICLE
Sushil Kumar Bangar file Photo
Sushil Kumar Bangar file Photo

Nawanshahr News : ਟੋਲ ਮੰਗਣ ’ਤੇ ਡਰਾਈਵਰ ਟਰੱਕ ਚੜਾ ਹੋਇਆ ਫ਼ਰਾਰ, ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ, ਮਾਮਲਾ ਦਰਜ

Nawanshahr News : ਨਵਾਂਸ਼ਹਿਰ ਦੇ ਬਹਿਰਾਮ ਟੋਲ ਪਲਾਜ਼ਾ ’ਤੇ ਕੰਮ ਕਰਦੇ ਮੁਲਾਜ਼ਮ ਨੂੰ ਟਰੱਕ ਨੇ ਕੁਚਲ ਦਿੱਤਾ। ਹਾਦਸੇ ’ਚ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਪਲਾਜ਼ਾ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਮ੍ਰਿਤਕ ਦੀ ਪਛਾਣ ਸੁਸ਼ੀਲ ਕੁਮਾਰ ਬੰਗੜ ਉਰਫ਼ ਬਿੱਲਾ (32) ਵਜੋਂ ਹੋਈ ਹੈ। ਉਹ ਨਵੰਬਰ 2023 ਵਿਚ ਟੋਲ ’ਤੇ ਕੰਮ ਕਰਨ ਆਇਆ ਸੀ।

ਇਹ ਵੀ ਪੜੋ:Chandigarh News : ਚੰਡੀਗੜ੍ਹ ਪੁਲਿਸ ਨੇ ਚੋਣ ਜ਼ਾਬਤੇ ਦੀ ਪਾਲਣਾ ਲਈ 15 ਟੀਮਾਂ ਦਾ ਗਠਨ ਕੀਤਾ

ਫਗਵਾੜਾ ਤੋਂ ਆ ਰਹੇ ਟਰੱਕ ਪੀਬੀ-10-ਸੀਐਲ 6325 ਦੇ ਡਰਾਈਵਰ ਨੇ ਟੋਲ ਫੀਸ ਨਹੀਂ ਦਿੱਤੀ। ਉਥੇ ਮੌਜੂਦ ਮੁਲਾਜ਼ਮ ਨੇ ਟਰੱਕ ਡਰਾਈਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਸੁਸ਼ੀਲ ਟਰੱਕ ਦੇ ਨੇੜੇ ਆਇਆ ਤਾਂ ਡਰਾਈਵਰ ਨੇ ਟਰੱਕ ਉਸ ਦੇ ਉੱਪਰ ਟਰੱਕ ਚੜਾ ਕੇ ਟਰੱਕ ਟੋਲ ਬੂਮ ਨੂੰ ਤੋੜ ਕੇ ਫ਼ਰਾਰ ਹੋ ਗਿਆ।

ਇਹ ਵੀ ਪੜੋ:BSNL News : BSNL ਨੇ ਯੂਜ਼ਰਸ ਨੂੰ ਦਿੱਤਾ ਧਮਾਕੇਦਾਰ ਪਲਾਨ, ਦੋ ਪਲਾਨ ’ਚ ਮਿਲੇਗਾ 4000 ਜੀਬੀ ਡਾਟਾ, ਇੰਟਰਨੈੱਟ ਸਪੀਡ ਦੁੱਗਣੀ 

ਘਟਨਾ ਤੋਂ ਬਾਅਦ ਹੋਰ ਟੋਲ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸੁਸ਼ੀਲ ਨੂੰ ਕਾਬੂ ਕੀਤਾ। ਘਟਨਾ ਦੀ ਸੂਚਨਾ ਤੁਰੰਤ ਥਾਣਾ ਬਹਿਰਾਮ ਨੂੰ ਦਿੱਤੀ ਗਈ। ਪੁਲਿਸ ਨੇ ਕਾਰਵਾਈ ਕਰਦਿਆਂ ਟਰੱਕ ਅਤੇ ਉਸ ਦੇ ਡਰਾਈਵਰ ਨੂੰ ਕਾਠਗੜ੍ਹ ਦੇ ਹਾਈਟੈਕ ਨਾਕੇ ਤੋਂ ਵਾਇਰਲੈਸ ਰਾਹੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਬਹਿਰਾਮ ਥਾਣੇ ਲਿਆਂਦਾ ਗਿਆ। ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾਇਆ ਗਿਆ ਹੈ।

ਇਹ ਵੀ ਪੜੋ:BSF Recruitment News: BSF ’ਚ SI ਸਮੇਤ ਕਈ ਅਸਾਮੀਆਂ ਲਈ ਭਰਤੀ ਸ਼ੁਰੂ, 10ਵੀਂ ਪਾਸ 15 ਅਪ੍ਰੈਲ ਤੱਕ ਕਰੋ ਅਪਲਾਈ 

ਹਸਪਤਾਲ ਪੁੱਜੇ ਸੁਰੇਸ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਹਨ, ਤਾਂ ਜੋ ਉਨ੍ਹਾਂ ਦਾ ਪੁੱਤਰ ਦੋ ਲੋੜਵੰਦ ਜ਼ਿੰਦਗੀਆਂ ਦੇਖਣ ਦੇ ਕਾਬਲ ਬਣ ਸਕੇ। ਫਿਲਹਾਲ ਪੁਲਿਸ ਇਸ ਮਾਮਲੇ ’ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

ਇਹ ਵੀ ਪੜੋ:Noida News : ਪ੍ਰੇਮੀ ਨੇ ਪ੍ਰੇਮਿਕਾ ਦਾ ਗਲਾ ਵੱਢ ਕੀਤਾ ਕਤਲ, ਖੁਦ ਵੀ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼  

 (For more news apart from Bahram toll employee of Nawanshahr was crushed by a truck, died News in Punjabi, stay tuned to Rozana Spokesman)

Location: India, Punjab, Nawan Shahr

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement