ਇਰਫ਼ਾਨ ਖ਼ਾਨ ਦੀ ਮੌਤ 'ਤੇ ਯੁਵਰਾਜ ਸਿੰਘ ਦਾ ਟਵੀਟ, 'ਮੈਨੂੰ ਇਹ ਸਫਰ ਤੇ ਦਰਦ ਦੋਵੇਂ ਪਤਾ ਹੈ'
Published : Apr 29, 2020, 6:42 pm IST
Updated : Apr 29, 2020, 6:42 pm IST
SHARE ARTICLE
Photo
Photo

ਭਾਰਤੀ ਕ੍ਰਿਕਟ ਦੇ ਸਾਬਕਾ ਆਲ ਰਾਊਂਡਰ ਯੁਵਰਾਜ ਸਿੰਘ ਨੇ ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ।

ਨਵੀਂ ਦਿੱਲੀ: ਭਾਰਤੀ ਕ੍ਰਿਕਟ ਦੇ ਸਾਬਕਾ ਆਲ ਰਾਊਂਡਰ ਯੁਵਰਾਜ ਸਿੰਘ ਨੇ ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ। ਬੁੱਧਵਾਰ ਨੂੰ ਮੁੰਬਈ ਵਿਚ 54 ਸਾਲ ਦੀ ਉਮਰ ਦੇ ਇਰਫ਼ਾਨ ਖ਼ਾਨ ਨੇ ਆਖਰੀ ਸਾਹ ਲਿਆ। ਯੁਵਰਾਜ ਸਿੰਘ ਖੁਦ ਕੈਂਸਰ ਖਿਲਾਫ ਜੰਗ ਜਿੱਤ ਚੁੱਕੇ ਹਨ।

PhotoPhoto

2011 ਵਿਸ਼ਵ ਕੱਪ ਤੋਂ ਬਾਅਦ ਯੁਵਰਾਜ ਸਿੰਘ ਨੇ ਕੈਂਸਰ ਦਾ ਇਲਾਜ ਕਰਵਾਇਆ ਸੀ, ਉਹਨਾਂ ਨੇ ਕੈਂਸਰ ਨਾਲ ਜੂਝਣ ਤੋਂ ਬਾਅਦ ਇੰਟਰਨੈਸ਼ਨਲ ਕ੍ਰਿਕਟ ਵਿਚ ਵਾਪਸੀ ਵੀ ਕੀਤੀ। ਯੂਵੀ ਨੇ ਅਪਣੇ ਟਵੀਟ ਵਿਚ ਲਿਖਿਆ, ਉਹਨਾਂ ਨੂੰ ਪਤਾ ਹੈ ਕਿ ਇਰਫ਼ਾਨ ਆਖਰੀ ਸਮੇਂ ਤੱਕ ਕਿਹੜੀ ਲੜਾਈ ਲੜ ਰਹੇ ਸੀ।

PhotoPhoto

16 ਮਾਰਚ 2018 ਨੂੰ ਇਰਫ਼ਾਨ ਖਾਨ ਦੇ ਟਵਿਟਰ ਪੋਸਟ ਜ਼ਰੀਏ ਦੱਸਿਆ ਸੀ ਕਿ ਉਹ ਨਿਊਰੋਇੰਡੋਕਰੀਨ ਟਿਊਮਰ ਨਾਲ ਜੂਝ ਰਹੇ ਹਨ, ਜੋ ਕੈਂਸਰ ਦੀ ਰੇਅਰ ਫਾਰਮ ਹੈ। ਯੂਵੀ ਖੁਦ ਵੀ ਕੈਂਸਰ ਖਿਲਾਫ ਜੰਗ ਲੜ ਚੁੱਕੇ ਹਨ। ਉਹਨਾਂ ਨੇ ਟਵੀਟ ਵਿਚ ਲਿਖਿਆ, 'ਮੈਨੂੰ ਇਹ ਸਫਰ ਪਤਾ ਹੈ ਅਤੇ ਇਹ ਦਰਦ ਵੀ ਪਤਾ ਹੈ।

PhotoPhoto

ਮੈਨੂੰ ਪਤਾ ਹੈ ਕਿ ਆਖਰੀ ਸਮੇਂ ਤੱਕ ਉਹਨਾਂ ਨੇ ਕਿਹੜੀ ਲੜਾਈ ਲੜੀ। ਕੁੱਝ ਲੋਕ ਕਿਸਮਤ ਵਾਲੇ ਹੁੰਦੇ ਹਨ, ਜੋ ਇਸ ਲੜਾਈ ਵਿਚ ਜਿੱਤ ਜਾਂਦੇ ਹਨ ਅਤੇ ਕੁੱਝ ਨਹੀਂ ਜਿੱਤ ਪਾਂਦੇ। ਮੈਨੂੰ ਪਤਾ ਹੈ ਕਿ ਤੁਸੀਂ ਬਿਹਤਰ ਜਗ੍ਹਾ ਹੋਵੋਗੇ। ਤੁਹਾਡੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ। ਪ੍ਰਮਾਤਮਾ ਤੁਹਾਡੀ ਦੀ ਆਤਮਾ ਨੂੰ ਸ਼ਾਂਤੀ ਦੇਵੇ'।

Yuvraj SinghPhoto

ਇਰਫ਼ਾਨ ਨੂੰ ਕੋਲਨ ਇਨਫੈਕਸ਼ਨ ਕਾਰਨ ਮੰਗਲਵਾਰ ਨੂੰ ਕੋਕੀਲਾਬੇਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਉਹ ਆਈਸੀਯੂ ਵਿਚ ਸਨ। 2018 ਵਿਚ ਇਰਫ਼ਾਨ ਨੂੰ ਨਿਊਰੋਇੰਡੋਕਰੀਨ ਟਿਊਮਰ ਦਾ ਪਤਾ ਚੱਲਿਆ ਸੀ, ਜਿਸ ਦਾ ਉਹ ਲੰਡਨ ਵਿਚ ਇਲਾਜ ਕਰਵਾ ਰਹੇ ਸੀ। 

PhotoPhoto

ਉਹਨਾਂ ਦੀ ਸਿਹਤ ਵਿਚ ਕੁਝ ਸੁਧਾਰ ਆਇਆ, ਜਿਸ ਤੋਂ ਬਾਅਦ ਉਹ ਭਾਰਤ ਪਰਤ ਆਏ ਸੀ। ਹਾਲ ਹੀ ਵਿਚ ਇਰਫ਼ਾਨ ਦੀ ਮਾਂ ਦਾ ਦੇਹਾਂਤ ਹੋਇਆ ਸੀ, ਲੌਕਡਾਊਨ ਦੇ ਚਲਦਿਆਂ ਉਹ ਅਪਣੀ ਮਾਂ ਦੇ ਅੰਤਿਮ ਸਸਕਾਰ ਵਿਚ ਵੀ ਸ਼ਾਮਿਲ ਨਹੀਂ ਹੋ ਸਕੇ ਸੀ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement