Archery World Cup: ਭਾਰਤੀ ਪੁਰਸ਼ ਟੀਮ ਨੇ 14 ਸਾਲ ਬਾਅਦ ਹਾਸਲ ਕੀਤੀ ਇਤਿਹਾਸਕ ਜਿੱਤ
Published : Apr 29, 2024, 6:09 pm IST
Updated : Apr 29, 2024, 6:09 pm IST
SHARE ARTICLE
Indian recurve men's team wins Archery World Cup
Indian recurve men's team wins Archery World Cup

ਧੀਰਜ ਬੋਮਾਦੇਵਰਾ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਨੇ ਜਿੱਤਿਆ ਸੋਨ ਤਮਗ਼ਾ

Archery World Cup: ਭਾਰਤੀ ਪੁਰਸ਼ ਰਿਕਰਵ ਟੀਮ ਦੇ ਧੀਰਜ ਬੋਮਾਦੇਵਰਾ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਨੇ ਮੌਜੂਦਾ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ ਹਰਾ ਕੇ ਇੱਥੇ 14 ਸਾਲ ਬਾਅਦ ਤੀਰਅੰਦਾਜ਼ੀ ਵਿਸ਼ਵ ਕੱਪ ਵਿਚ ਇਤਿਹਾਸਕ ਜਿੱਤ ਹਾਸਲ ਕੀਤੀ। ਇਹ ਵਿਸ਼ਵ ਕੱਪ ਫ਼ਾਈਨਲ ਵਿਚ ਭਾਰਤੀ ਪੁਰਸ਼ ਰਿਕਰਵ ਟੀਮ ਦੀ ਪਹਿਲੀ ਜਿੱਤ ਹੈ ਅਤੇ ਆਉਣ ਵਾਲੇ ਪੈਰਿਸ ਓਲੰਪਿਕ ਵਿਚ ਜਗ੍ਹਾ ਪੱਕੀ ਕਰਨ ਦੀਆਂ ਸੰਭਾਵਨਾਵਾਂ ਨੂੰ ਵਧਾਏਗੀ।

ਧੀਰਜ ਤਰੁਣਦੀਪ ਅਤੇ ਪ੍ਰਵੀਨ ਦੀ ਤਿਕੜੀ ਨੇ ਸ਼ਾਨਦਾਰ ਸੰਜਮ ਦਿਖਾਇਆ ਅਤੇ ਇਕ ਵੀ ਸੈੱਟ ਗੁਆਏ ਬਿਨਾਂ ਬਹੁਤ ਮਜ਼ਬੂਤ ਕੋਰੀਆਈ ਖਿਡਾਰੀਆਂ ਨੂੰ ਪਛਾੜ ਦਿਤਾ। ਆਰਮੀ ਦਾ 40 ਸਾਲਾ ਤਰੁਣਦੀਪ ਵੀ ਅਗੱਸਤ 2010 ਵਿਚ ਸ਼ੰਘਾਈ ਵਿਸ਼ਵ ਕੱਪ ਦੇ ਚੌਥੇ ਐਡੀਸ਼ਨ ਵਿਚ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਉਦੋਂ ਰਾਹੁਲ ਬੈਨਰਜੀ, ਤਰੁਣਦੀਪ ਅਤੇ ਜਯੰਤ ਦੀ ਰਿਕਰਵ ਟੀਮ ਨੇ ਜਪਾਨ ਨੂੰ ਹਰਾਇਆ ਸੀ। ਭਾਰਤ ਨੇ ਈਵੈਂਟ ਦੀਆਂ ਚੋਟੀ ਦੀਆਂ ਦੋ ਦਰਜਾ ਪ੍ਰਾਪਤ ਟੀਮਾਂ ਵਿਚਾਲੇ ਹੋਏ ਮੈਚ ਵਿਚ 5-1 (57-57, 57-55, 55-53) ਨਾਲ ਜਿੱਤ ਦਰਜ ਕੀਤੀ।

ਮੌਜੂਦਾ ਵਿਸ਼ਵ ਕੱਪ ਵਿਚ ਭਾਰਤ ਦਾ ਇਹ ਪੰਜਵਾਂ ਸੋਨ ਤਮਗ਼ਾ ਹੈ। ਇਸ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਅੰਕਿਤਾ ਭਗਤ ਅਤੇ ਧੀਰਜ ਦੀ ਰਿਕਰਵ ਮਿਕਸਡ ਟੀਮ ਨੇ ਵੀ ਕਾਂਸੀ ਦਾ ਤਮਗ਼ਾ ਜਿੱਤ ਕੇ ਭਾਰਤੀ ਟੀਮ ਦੀਆਂ ਖ਼ੁਸ਼ੀਆਂ ਵਧਾ ਦਿਤੀਆਂ ਹਨ। ਭਾਰਤੀ ਜੋੜੀ ਨੇ ਮੈਕਸੀਕੋ ਦੀ ਅਲੇਜੈਂਡਰਾ ਵੈਲੇਂਸੀਆ ਅਤੇ ਮੈਟਿਅਸ ਗ੍ਰਾਂਡੇ ਦੀ ਜੋੜੀ ਨੂੰ 6-0 (35-31, 38-35, 39-37) ਨਾਲ ਹਰਾਇਆ। ਮਾਂ ਬਣਨ ਤੋਂ ਬਾਅਦ ਖੇਡ ਤੋਂ ਦੂਰ ਰਹੀ ਤਜਰਬੇਕਾਰ ਦੀਪਿਕਾ ਕੁਮਾਰੀ ਮਹਿਲਾ ਰਿਕਰਵ ਦੇ ਵਿਅਕਤੀਗਤ ਫ਼ਾਈਨਲ ਵਿਚ ਅਪਣਾ ਸਰਬੋਤਮ ਪ੍ਰਦਰਸ਼ਨ ਨਹੀਂ ਕਰ ਸਕੀ। ਉਸ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਭਾਰਤ ਨੇ ਇਸ ਗਲੋਬਲ ਈਵੈਂਟ ਵਿਚੋਂ ਅੱਠ ਤਗਮੇ (ਪੰਜ ਸੋਨ, ਦੋ ਚਾਂਦੀ ਅਤੇ ਇਕ ਕਾਂਸੀ) ਜਿੱਤੇ।

ਪੁਰਸ਼ ਟੀਮ ਦੇ ਫ਼ਾਈਨਲ ਵਿਚ, ਭਾਰਤ ਦਾ ਸਾਹਮਣਾ ਕੋਰੀਆਈ ਟੀਮ ਨਾਲ ਹੋਇਆ, ਜਿਸ ਦੇ ਦੋ ਖਿਡਾਰੀ ਟੋਕੀਓ ਓਲੰਪਿਕ ਦੀ ਸੋਨ ਤਮਗ਼ਾ ਜੇਤੂ ਟੀਮ ਦੇ ਮੈਂਬਰ ਸਨ। ਲੀ ਵੂ ਸਿਓਕ ਸੋਨ ਤਮਗ਼ਾ ਜੇਤੂ ਕਿਮ ਵੂਜਿਨ ਅਤੇ ਕਿਮ ਜੇ ਡੀਓਕ ਤੋਂ ਇਲਾਵਾ ਕੋਰੀਆਈ ਟੀਮ ਦਾ ਤੀਜਾ ਮੈਂਬਰ ਸੀ।  ਭਾਰਤੀ ਤੀਰਅੰਦਾਜ਼ਾਂ ਨੇ ਸੰਜਮ ਨਾਲ ਖੇਡਦੇ ਹੋਏ 55 ਅੰਕ ਬਣਾਏ ਅਤੇ 2010 ਤੋਂ ਬਾਅਦ ਪਹਿਲੀ ਵਾਰ ਪੁਰਸ਼ ਟੀਮ ਦਾ ਖ਼ਿਤਾਬ ਜਿਤਿਆ। ਭਾਰਤ (231 ਅੰਕ) ਹੁਣ ਵਿਸ਼ਵ ਦਰਜਾਬੰਦੀ ਵਿਚ ਚੀਨ (241) ਅਤੇ ਚੋਟੀ ਦੀ ਦਰਜਾਬੰਦੀ ਵਾਲੇ ਦੱਖਣੀ ਕੋਰੀਆ (340) ਤੋਂ ਬਾਅਦ ਤੀਜੇ ਸਥਾਨ ’ਤੇ ਹੈ ਅਤੇ ਪੈਰਿਸ ਓਲੰਪਿਕ ਵਿਚ ਜਗ੍ਹਾ ਬਣਾਉਣ ਲਈ ਚੰਗੀ ਸਥਿਤੀ ਵਿਚ ਹੈ।                 

(For more Punjabi news apart from Indian recurve men's team wins Archery World Cup, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement