
ਚੇਨਈ ਸੁਪਰ ਕਿੰਗਜ਼ ਨੂੰ ਇਕ ਹੋਰ ਖਿਤਾਬ ਦਿਵਾਉਣ ਦੇ ਨਾਲ ਹੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਵਰਲਡ ਕ੍ਰਿਕਟ 'ਚ ਦਰਜਾ ਹੋਰ ਵੱਧ ਗਿਆ ਹੈ। ਹਰ ਕੋਈ ਉਨ੍ਹਾਂ ਦੇ ਸ਼ਾਂਤ...
ਨਵੀਂ ਦਿੱਲੀ : ਚੇਨਈ ਸੁਪਰ ਕਿੰਗਜ਼ ਨੂੰ ਇਕ ਹੋਰ ਖਿਤਾਬ ਦਿਵਾਉਣ ਦੇ ਨਾਲ ਹੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਵਰਲਡ ਕ੍ਰਿਕਟ 'ਚ ਦਰਜਾ ਹੋਰ ਵੱਧ ਗਿਆ ਹੈ। ਹਰ ਕੋਈ ਉਨ੍ਹਾਂ ਦੇ ਸ਼ਾਂਤ ਸੁਭਾਅ ਅਤੇ ਲੀਡਰਸ਼ਿਪ ਦਾ ਕਾਇਲ ਹੈ। ਜਦਕਿ ਤਮਾਮ ਕ੍ਰਿਕਟ ਮਾਹਿਰ ਅਤੇ ਕ੍ਰਿਕਟ ਪ੍ਰੇਮੀ ਇਹ ਗੱਲ ਮੰਨਣ ਲੱਗੇ ਹਨ ਕਿ ਹਰ ਸਮੇਂ ਵਧਦੀ ਲੋਕਪ੍ਰਿਅਤਾ ਨੇ ਉਨ੍ਹਾਂ ਨੂੰ ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਦੇ ਅੱਗੇ ਲਿਆ ਕੇ ਖੜ੍ਹਾ ਕਰ ਦਿਤਾ ਹੈ।
Sachin Tendulkar
ਧੋਨੀ ਦਾ ਕਿਸੇ ਵੀ ਟੀਮ ਦੇ ਨਾਲ ਜੁੜਿਆ ਹੋਣਾ ਹੀ ਉਸ ਦੀ ਜਿੱਤ ਦੀ ਗਰੰਟੀ ਮੰਨੀ ਜਾਣ ਲੱਗੀ ਹੈ ਅਤੇ ਅਜਿਹਾ ਵਿਸ਼ਾਲ ਕੱਦ ਰੱਖਣ ਵਾਲੇ ਇਸ ਦੁਨੀਆਂ ਦੇ ਇਕਲੌਤੇ ਖਿਡਾਰੀ ਹਨ। ਹਾਂ, ਉਹ ਅਪਣੀ ਮਰਜ਼ੀ ਦੇ ਮਾਲਕ ਹਨ ਅਤੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੇ ਇਲਾਵਾ ਵਨਡੇਅ ਅਤੇ ਟੀ-20 ਟੀਮ ਦੀ ਕਪਤਾਨੀ ਛੱਡਣ ਵਰਗੇ ਫ਼ੈਸਲੇ ਇਸ ਗੱਲ ਦੀ ਉਦਾਹਰਣ ਹੈ, ਕਦੀ ਕਦੀ ਲਗਦਾ ਹੈ ਕਿ ਵਰਲਡ ਕ੍ਰਿਕਟ ਦੇ ਲਈ ਕਪਤਾਨ ਧੋਨੀ ਇਕ ਨਾਮ ਨਹੀਂ ਇਕ ਜਨੂੰਨ ਹੈ।
Sachin Tendulkar and Mahendra Singh Dhoni
ਇਸ ਸਮੇਂ ਆਈ.ਪੀ.ਐੱਲ.11 'ਚ ਚੇਨਈ ਦੇ ਚੈਂਪੀਅਨ ਬਣਨ ਦੇ ਨਾਲ ਇਕ ਬਾਰ ਫਿਰ ਧੋਨੀ ਆਪਣੇ ਸੁਭਾਅ ਅਤੇ ਲੀਡਰਸ਼ਿਪ ਨੂੰ ਲੈ ਕੇ ਚਰਚਾ 'ਚ ਹਨ। ਸੱਚ ਤਾਂ ਇਹ ਹੈ ਕਿ ਮੌਜੂਦਾ ਸੀਜ਼ਨ ਦੀ ਸ਼ੁਰੂਆਤ 'ਚ ਸਾਰਿਆਂ ਨੇ ਚੇਨਈ ਨੂੰ 'ਬੁੱਢਿਆਂ ਦੀ ਫ਼ੌਜ' ਕਹਿ ਕੇ ਖਾਰਜ ਕਰ ਦਿਤਾ ਸੀ। ਜਦੋਂ ਧੋਨੀ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਅਪਣੇ ਆਲੋਚਕਾਂ ਨੂੰ ਅਪਣੇ ਅੰਦਾਜ 'ਚ ਕਰਾਰਾ ਜਵਾਬ ਦਿਤਾ।
Sachin Tendulkar and Dhoni
ਇਹ ਸੱਚ ਹੈ ਕਿ ਸਚਿਨ ਤੇਂਦੁਲਕਰ ਦੇ ਬਾਅਦ ਮਹਿੰਦਰ ਸਿੰਘ ਧੋਨੀ ਭਾਰਤ ਦੇ ਸਭ ਤੋਂ ਲੋਕ ਪ੍ਰਿਅ ਕ੍ਰਿਕਟਰ ਹਨ, ਪਰ ਜਦੋਂ ਆਈ.ਪੀ.ਐੱਲ. 'ਚ ਉਨ੍ਹਾਂ ਦੀ ਦੀਵਾਨਗੀ ਦੇਖਣ ਨੂੰ ਮਿਲੀ ਤਾਂ ਲੱਗਦਾ ਹੈ ਸ਼ਾਇਦ ਸਚਿਨ ਸਰ ਵੀ ਹੁਣ ਗੁਜਰੇ ਜਮਾਨੇ ਦੀ ਗੱਲ ਹੋ ਗਏ ਹਨ। ਇੰਟਰਨੈਸ਼ਨਲ ਕ੍ਰਿਕਟ ਦੇ ਨਾਲ-ਨਾਲ ਆਈ.ਪੀ.ਐੱਲ. ਦੇ ਦੌਰਾਨ ਦੇਸ਼ ਦੇ ਸਾਰੇ ਮੈਦਾਨਾਂ 'ਚ ਧੋਨੀ ਦੇ ਨਾਮ ਦੀ ਜੈ ਜੈਕਾਰ ਹੋ ਰਹੀ ਹੈ। ਉਨ੍ਹਾਂ ਵਰਗੀ ਸਫਲਤਾ ਅਤੇ ਲੋਕਾਂ ਦਾ ਪਿਆਰ ਪਾਉਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਉਹ ਜਿੱਥੇ ਵੀ ਖੇਡਦੇ ਹਨ ਉਥੇ ਯੈਲੋ ਆਰਮੀ ਦਾ ਜ਼ੋਰ ਦਿਖਾਈ ਦਿੰਦਾ ਹੈ। ਫਿਰ ਕੀ ਫਰਕ ਪੈਂਦਾ ਹੈ ਕਿ ਉਹ ਚੇਨਈ ਹੈ , ਮੁੰਬਈ ਹੈ ਜਾਂ ਫਿਰ ਦਿੱਲੀ।